ਹੁਣ ਬਟਾਲਾ ਪੁਲਸ ਹਵਾਲੇ ਜੱਗੂ ਭਗਵਾਨਪੁਰੀਆ, ਸ਼ਰਾਬ ਠੇਕੇਦਾਰ ਕਤਲ ਕਾਂਡ ’ਚ ਹੋਵੇਗੀ ਪੁੱਛਗਿੱਛ

Tuesday, Aug 16, 2022 - 06:34 PM (IST)

ਹੁਣ ਬਟਾਲਾ ਪੁਲਸ ਹਵਾਲੇ ਜੱਗੂ ਭਗਵਾਨਪੁਰੀਆ, ਸ਼ਰਾਬ ਠੇਕੇਦਾਰ ਕਤਲ ਕਾਂਡ ’ਚ ਹੋਵੇਗੀ ਪੁੱਛਗਿੱਛ

ਮੋਗਾ/ਬਟਾਲਾ (ਗੋਪੀ ਰਾਊਕੇ/ਗੁਰਪ੍ਰੀਤ) : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਪੁਲਸ ਵਲੋਂ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਬਟਾਲਾ ਪੁਲਸ ਵੱਲੋਂ ਜੱਗੂ ਭਗਵਾਨਪੁਰੀਆ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਗਿਆ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਪੁਲਸ ਅਧੀਨ ਪੈਂਦੇ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਵਲੋਂ ਮੋਗਾ ਤੋਂ ਲਿਆ ਕੇ ਬਟਾਲਾ ਅਦਾਲਤ ’ਚ ਟਰਾਂਜ਼ਿਟ ਰਿਮਾਂਡ ’ਤੇ ਅੱਜ ਦੁਪਹਿਰ ਅਦਾਲਤ ’ਚ  ਪੇਸ਼ ਕੀਤਾ ਗਿਆ। ਜੱਗੂ ਭਗਵਾਨਪੁਰੀਆ ਨੂੰ ਅਤਿ ਸੁਰੱਖਿਆ ਹੇਠ ਬੁਲਟ ਪਰੂਫ ਗੱਡੀ ਵਿਚ ਲਿਆਂਦਾ ਗਿਆ। ਜਿੱਥੇ ਮੀਡੀਆ ਨੂੰ ਕੋਰਟ ਕੰਪਲੈਕਸ ਦੇ ਗੇਟ ਤੋਂ ਬਾਹਰ ਰੱਖਿਆ ਗਿਆ। ਜੱਗੂ ਨੂੰ ਸ਼ਰਾਬ ਠੇਕੇਦਾਰ ਸਤਨਾਮ ਸਿੰਘ ਸੱਤੂ ਦੇ ਕਤਲ ਕੇਸ ਵਿਚ ਪੇਸ਼ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਦੀ ਪੰਜਾਬ ਪੁਲਸ ਨੂੰ ਚਿਤਾਵਨੀ, ਸਿੱਧੂ ਮੂਸੇਵਾਲਾ ਦਾ ਵੀ ਕੀਤਾ ਜ਼ਿਕਰ

ਥਾਣਾ ਫਤਿਹਗੜ ਚੂੜੀਆਂ ਪੁਲਸ ਨੂੰ ਜੱਗੂ ਭਗਵਾਨਪੁਰੀਆ ਦਾ 26 ਤਾਰੀਖ਼ ਤਕ ਦਾ 10 ਦਿਨ ਦਾ ਪੁਲਸ ਰਿਮਾਂਡ ਮਿਲਿਆ ਹੈ। ਉਥੇ ਹੀ ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਸੱਤੂ ਕਤਲ ਮਾਮਲੇ ਵਿਚ ਬੀਤੇ ਦਿਨੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀ ਬਟਾਲਾ ਅਦਾਲਤ ਵਿਚ ਕੀਤਾ ਗਿਆ ਸੀ, ਇਸ ਦੌਰਾਨ ਪੁਲਸ ਨੂੰ ਲਾਰੈਸ਼ ਬਿਸ਼ਨੋਈ ਅੱਠ ਦਿਨ ਦਾ ਰਿਮਾਂਡ ਮਿਲਿਆ ਸੀ। ਹੁਣ ਇਹ ਦੋਵੇਂ ਗੈਂਗਸਟਰ ਇਕ ਹੀ ਕੇਸ ’ਚ ਪੁਲਸ ਰਿਮਾਂਡ ਤੇ ਹਨ। 

ਇਹ ਵੀ ਪੜ੍ਹੋ : ਇਕ ਵਾਰ ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਹਵਸ ’ਚ ਅੰਨ੍ਹੇ ਨੇ 9 ਸਾਲਾ ਬੱਚੀ ਨੂੰ ਵੀ ਨਾ ਬਖਸ਼ਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News