ਜੱਗੀ ਜੌਹਲ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਪਰ ਅਜੇ ਨਹੀਂ ਹੋਵੇਗੀ ਰਿਹਾਈ

Saturday, Nov 07, 2020 - 06:24 PM (IST)

ਜੱਗੀ ਜੌਹਲ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਪਰ ਅਜੇ ਨਹੀਂ ਹੋਵੇਗੀ ਰਿਹਾਈ

ਮੋਗਾ: ਬਰਤਾਨਵੀਂ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਇਕ ਹੋਰ ਕੇਸ 'ਚੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਚਾਰ ਸਾਲ ਪਹਿਲਾਂ ਕਈ ਵੱਡੇ ਆਗੂਆਂ ਦੇ ਕਤਲ ਦੀਆਂ ਵਾਰਦਾਤਾਂ 'ਚ ਜੱਗੀ ਜੌਹਲ ਨੂੰ ਨਾਮਜ਼ਦ ਕੀਤਾ ਗਿਆ ਸੀ। ਜੱਗੀ ਜੌਹਲ ਨੂੰ ਹੋਰ ਕਤਲ ਕੇਸਾਂ 'ਚ ਨਾਮਜ਼ਦ ਹੋਣ ਕਰਕੇ ਫ਼ਿਲਹਾਲ ਜੇਲ 'ਚ ਹੀ ਰਹਿਣਾ ਪਵੇਗਾ। 

ਇਹ ਵੀ ਪੜ੍ਹੋ : ਮੋਦੀ ਖ਼ਾਨੇ ਦਾ ਵਿਰੋਧ ਕਰਨ ਵਾਲੀ ਡਾਕਟਰ ਗੁਰਪ੍ਰੀਤ ਦੀ ਭੇਤਭਰੀ ਹਾਲਤ 'ਚ ਮੌਤ

ਇਸ ਤਰ੍ਹਾਂ ਹੋਈ ਸੀ ਜੱਗੀ ਜੌਹਲ ਦੀ ਗ੍ਰਿਫ਼ਤਾਰੀ 
2 ਅਕਤੂਬਰ ਨੂੰ ਬ੍ਰਿਟੇਨ ਤੋਂ ਜੱਗੀ ਜੌਹਲ ਵਿਆਹ ਦੇ ਲਈ ਪੰਜਾਬ ਆਇਆ ਸੀ। ਵਿਆਹ ਤੋਂ ਬਾਅਦ ਉਹ ਘੁੰਮਣ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ 4 ਨਵੰਬਰ ਨੂੰ ਮੋਗਾ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਖ਼ਿਲਾਫ਼ ਮੋਗਾ ਪੁਲਸ ਨੇ ਬਾਘਾਪੁਰਾਣਾ ਪੁਲਸ ਸਟੇਸ਼ਨ ਮਾਮਲੇ ਦਰਜ ਕੀਤੇ ਸਨ। ਪੰਜਾਬ ਪੁਲਸ ਤੋਂ ਲੈ ਕੇ ਐੱਨ.ਆਈ.ਏ. ਤੱਕ ਨੇ ਜੱਗੀ ਜੌਹਲ ਤੋਂ ਟਾਰਗੇਟ ਕਿਲਿੰਗ ਦੇ ਮਾਮਲੇ 'ਚ ਪੁੱਛ-ਗਿੱਛ ਕੀਤੀ ਸੀ। ਬ੍ਰਿਟੇਨ ਨਾਗਰਿਕ ਹੋਣ ਦੀ ਵਜਾਂ ਕਰਕੇ ਬਰਤਾਨੀਆ ਸਰਕਾਰ ਵਲੋਂ ਉਸ ਨੂੰ ਕਾਨੂੰਨੀ ਮਦਦ ਵੀ ਦਿੱਤੀ ਗਈ ਸੀ। ਬ੍ਰਿਟੇਨ ਤੋਂ ਲੈ ਕੇ ਪੰਜਾਬ ਦੀ ਵਿਧਾਨਸਭਾ ਤੱਕ ਜੱਗੀ ਜੌਹਲ ਦੀ ਗ੍ਰਿਫ਼ਤਾਰੀ ਦਾ ਮੁੱਦਾ ਚੁੱਕਿਆ ਗਿਆ ਸੀ। ਬ੍ਰਿਟੇਨ ਦੇ ਕਈ ਸਿੱਖ ਮੈਂਬਰ ਪਾਰਲੀਮੈਂਟ ਨੇ ਜੱਗੀ ਜੌਹਲ ਨੂੰ ਫ਼ਸਾਉਣ ਦਾ ਇਲਜ਼ਾਮ ਵੀ ਲਗਾਇਆ ਸੀ। 

ਇਹ ਵੀ ਪੜ੍ਹੋ : ਇਟਲੀ 'ਚ ਪੰਜਾਬੀ ਸਿੱਖ ਨੇ ਖ਼ਰੀਦਿਆ ਸੋਨੀਆ ਗਾਂਧੀ ਦਾ ਜੱਦੀ ਘਰ

ਮੋਗਾ ਪੁਲਸ ਨੇ 2016 'ਚ ਫਰੀਦਕੋਟ ਜ਼ਿਲ੍ਹੇ 'ਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਕਤਲ 'ਚ ਵੀ ਜੱਗੀ ਜੌਹਲ ਦਾ ਨਾਂ ਸ਼ਾਮਲ ਕੀਤਾ ਸੀ, ਇਸ ਮਾਮਲੇ 'ਚ ਮੋਗਾ ਪੁਲਸ ਨੇ 75 ਗਵਾਹਾਂ 'ਚੋਂ 16 ਦੇ ਬਿਆਨ ਦਰਜ ਕੀਤੇ ਸਨ, ਹਾਲਾਂਕਿ 2 ਸਾਲ ਪਹਿਲਾਂ ਇਸ ਮਾਮਲੇ 'ਚ ਫ਼ਰੀਦਕੋਟ ਦੀ ਜ਼ਿਲ੍ਹਾ ਅਦਾਲਤ ਨੇ ਜੱਗੀ ਜੌਹਲ ਸਮੇਤ 4 ਹੋਰ ਮੁਲਜ਼ਮਾਂ ਨੂੰ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਕਤਲ ਮਾਮਲੇ 'ਚ ਬਰੀ ਕਰ ਦਿੱਤੀ ਸੀ।    


author

Baljeet Kaur

Content Editor

Related News