ਅੰਮ੍ਰਿਤਸਰ ਜੱਗਾ ਬਾਊਂਸਰ ਕਤਲ ਕਾਂਡ ''ਚ ਨਵਾਂ ਮੋੜ, ਇਸ ਗੈਂਗਸਟਰ ਨੇ ਫੇਸਬੁਕ ''ਤੇ ਲਈ ਜ਼ਿੰਮੇਵਾਰੀ
Friday, Oct 09, 2020 - 07:54 PM (IST)
ਅੰਮ੍ਰਿਤਸਰ : ਅੰਮ੍ਰਿਤਸਰ ਦੇ ਬਾਈਪਾਸ ਨੇੜੇ 10 ਤੋਂ ਵੱਧ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਬਾਊਂਸਰ ਜਗਰੂਪ ਸਿੰਘ ਉਰਫ ਜੱਗਾ ਦੇ ਕਤਲ ਕਾਂਡ ਵਿਚ ਉਸ ਵੇਲੇ ਨੇੜਾਂ ਮੋੜ ਆ ਗਿਆ ਜਦੋਂ ਗੈਂਗਸਟਰ ਪ੍ਰੀਤ ਸੇਖੋਂ ਨੇ ਫੇਸਬੁਕ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ। ਪ੍ਰੀਤ ਸੇਖੋਂ ਨੇ ਇਸ ਕਤਲ ਕਾਂਡ ਦੀ ਗੱਲ ਕਬੂਲਦਿਆਂ ਆਪਣੀ ਫੇਸਬੁੱਕ ਆਈ. ਡੀ. 'ਤੇ ਲਿਖਿਆ ਕਿ 'ਜੱਗੇ ਦਾ ਕੰਮ ਅਸੀਂ ਕੱਢਿਆ ਹੈ ਅਤੇ ਬਾਕੀ ਐਂਟੀ ਵੀ ਤਿਆਰ ਰਹਿਣ, ਨੰਬਰ ਉਨ੍ਹਾਂ ਦਾ ਵੀ ਆਉਣ ਵਾਲਾ ਹੈ ਜਲਦੀ। ਉਧਰ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੁਰੀ ਖ਼ਬਰ, ਦੋ ਦਿਨਾਂ ਬਾਅਦ ਹਨ੍ਹੇਰੇ 'ਚ ਡੁੱਬ ਜਾਵੇਗਾ ਪੂਰਾ ਸੂਬਾ
ਇੰਝ ਹੋਈ ਸੀ ਵਾਰਦਾਤ
ਦੱਸਣਯੋਗ ਹੈ ਕਿ ਬਾਊਂਸਰ ਜਗਰੂਪ ਸਿੰਘ ਉਰਫ ਜੱਗਾ ਦਾ ਉਸ ਵੇਲੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਯੂਰਪੀਅਨ ਨਾਈਟ ਕਲੱਬ 'ਚੋਂ ਡਿਊਟੀ ਕਰਕੇ ਘਰ ਜਾ ਰਿਹਾ ਸੀ। ਜਿਵੇਂ ਹੀ ਜੱਗਾ ਬਾਈਪਾਸ ਨੇੜੇ ਪਹੁੰਚਿਆ ਤਾਂ ਤਿੰਨ-ਚਾਰ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। 10 ਤੋਂ 12 ਗੋਲ਼ੀਆਂ ਲੱਗਣ ਕਾਰਨ ਜੱਗਾ ਗੰਭੀਰ ਜ਼ਖਮੀ ਹੋ ਗਿਆ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਇਹ ਵੀ ਪਤਾ ਲੱਗਾ ਹੈ ਕਿ ਇਸ ਕਤਲ ਕਾਂਡ ਵਿਚ ਪੁਲਸ ਨੇ ਕੁਝ ਲੋਕਾਂ ਨੂੰ ਰਾਊਂਡਅੱਪ ਕੀਤਾ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਜੱਗੇ ਦੀ ਪ੍ਰੀਤ ਨਾਲ ਦੁਸ਼ਮਣੀ ਕਿਉਂ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਗੈਂਗਸਟਰਾਂ ਵਲੋਂ 10 ਗੋਲ਼ੀਆਂ ਮਾਰ ਕੇ ਬਾਊਂਸਰ ਦਾ ਕਤਲ