ਖਹਿਰਾ ਨੇ ਦੰਗਾ ਪੀੜਤ ਬੀਬੀ ਜਗਦੀਸ਼ ਕੌਰ ਨਾਲ ਕੀਤੀ ਮੁਲਾਕਾਤ (ਵੀਡੀਓ)
Saturday, Jan 12, 2019 - 01:53 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ 1984 ਦੀ ਦੰਗਾ ਪੀੜਤ ਬੀਬੀ ਜਗਦੀਸ਼ ਕੌਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਦੌਰਾਨ ਖਹਿਰਾ ਨੇ ਬੀਬੀ ਜਗਦੀਸ਼ ਕੌਰ ਦੇ ਹੌਸਲੇ ਨੂੰ ਸਲਾਮ ਕੀਤਾ ਤੇ ਕਿਹਾ ਕਿ ਬੀਬੀ ਜਗਦੀਸ਼ ਕੌਰ ਨੇ 34 ਸਾਲ ਲੜਾਈ ਲੜ ਕੇ ਸੱਜਣ ਕੁਮਾਰ ਵਰਗੇ ਕਾਤਲ ਨੂੰ ਜੋ ਸਜ਼ਾ ਦਿਵਾਈ ਹੈ ਉਹ ਕਾਬਿਲ-ਏ-ਤਾਰੀਫ ਹੈ।
ਇਸ ਉਪਰੰਤ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਇਹ ਲੜਾਈ ਕੌਮੀ ਸੀ ਕਿਸੇ ਵਿਅਕਤੀ ਦੀ ਲੜਾਈ ਨਹੀਂ ਸੀ। ਇਸ ਲਈ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਮੈਨੂੰ ਹੌਸਲਾ ਦੇਵੇ ਤੇ ਮੇਰੇ ਨਾਲ ਮਿਲ ਚੇ ਚੱਲਣ ਤਾਂ ਬਾਕੀ ਦੂਜੇ ਦੋਸ਼ੀ ਜੋ ਅਜੇ ਵੀ ਸ਼ਰੇਆਮ ਬਾਹਰ ਘੁੰਮ ਰਹੇ ਹਨ, ਉਨ੍ਹਾਂ ਨੂੰ ਵੀ ਸੱਜਣ ਸਿੰਘ ਵਾਂਗ ਸਜ਼ਾ ਦਿਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਦੋਸ਼ੀ ਰਾਜੀਵ ਗਾਂਧੀ ਹੈ।
