ਗਗਨੇਜਾ ਕਤਲ ਕਾਂਡ, ਇਕ ਸਾਲ ਬੀਤਣ ਦੇ ਬਾਅਦ ਵੀ ਜਾਂਚ ਏਜੰਸੀਆਂ ਦੇ ਹੱਥ ਰਹੇ ਖਾਲੀ (ਤਸਵੀਰਾਂ)

Sunday, Aug 06, 2017 - 06:45 PM (IST)

ਗਗਨੇਜਾ ਕਤਲ ਕਾਂਡ, ਇਕ ਸਾਲ ਬੀਤਣ ਦੇ ਬਾਅਦ ਵੀ ਜਾਂਚ ਏਜੰਸੀਆਂ ਦੇ ਹੱਥ ਰਹੇ ਖਾਲੀ (ਤਸਵੀਰਾਂ)

ਜਲੰਧਰ(ਪਾਹਵਾ)— ਰਾਸ਼ਟਰੀ ਸਵੈ ਸੇਵਕ ਸੰਘ ਦੇ ਸੂਬਾ ਸਹਿ ਸੰਘ ਚਾਲਕ ਅਤੇ ਫੌਜ ਤੋਂ ਬ੍ਰਿਗੇਡੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਜਗਦੀਸ਼ ਗਗਨੇਜਾ 'ਤੇ ਹਮਲਾ ਹੋਏ ਅੱਜ ਇਕ ਸਾਲ ਹੋ ਗਿਆ ਹੈ ਪਰ ਦੇਸ਼ ਭਰ ਦੀਆਂ ਸੁਰੱਖਿਆ ਏਜੰਸੀਆਂ ਅੱਜ ਤੱਕ ਉਨ੍ਹਾਂ ਦੇ ਕਾਤਲਾਂ ਨੂੰ ਨਹੀਂ ਲੱਭ ਸਕੀ ਹੈ। ਮਾਮਲੇ ਦੀ ਜਾਂਚ ਜ਼ਿਲਾ ਪ੍ਰਸ਼ਾਸਨ ਕਰਦਾ ਰਿਹਾ । ਜ਼ਿਲਾ ਪੁਲਸ ਨੇ ਨੇੜੇ ਦੇ ਸੀ. ਸੀ. ਟੀ. ਵੀ. ਫੁਟੇਜ ਤੋਂ ਲੈ ਕੇ ਹਰ ਕੜੀ ਜੋੜ ਕੇ ਦੇਖੀ ਪਰ ਪੁਲਸ ਦੇ ਹੱਥ ਕੁਝ ਨਹੀਂ ਲੱਗਾ। ਅਖੀਰ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਜੋ ਅੱਜ ਤੱਕ ਮਾਮਲੇ ਦੀ ਜਾਂਚ ਕਰ ਰਹੀ ਹੈ। 
ਸ਼ੁਰੂਆਤ 'ਚ ਸੀ. ਬੀ. ਆਈ. ਨੇ ਜਾਂਚ ਕਰਨ 'ਚ ਕਾਫੀ ਤੇਜ਼ੀ ਦਿਖਾਈ ਅਤੇ ਕਾਤਲਾਂ ਤੱਕ ਪਹੁੰਚਣ ਲਈ ਘਟਨਾ ਸਥਾਨ ਦੇ ਨੇੜੇ ਹਰ ਪਹਿਲੂ ਨੂੰ ਖੰਗਾਲਿਆ। ਇਸ ਦੇ ਨਾਲ ਹੀ ਸੀ. ਬੀ. ਆਈ. ਨੇ ਸ਼ਹਿਰ ਭਰ ਦੇ ਸੈਂਕੜੇ ਲੋਕ, ਜਿਨ੍ਹਾਂ 'ਚ ਸਿਆਸਤ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨਾਲ ਸੰਬੰਧਤ ਲੋਕ ਸ਼ਾਮਲ ਸਨ, ਉਨ੍ਹਾਂ ਨੂੰ ਬੁਲਾ ਕੇ ਜਾਂਚ ਕੀਤੀ ਪਰ ਕੁਝ ਵੀ ਹੱਥ ਨਾ ਲੱਗਾ। 
ਗਗਨੇਜਾ ਨੂੰ ਬਚਾਉਣ ਦੀ ਕੋਸ਼ਿਸ਼ ਰਹੀ ਅਸਫਲ 
ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਸਫਲਤਾ ਹਾਸਲ ਨਾ ਹੋ ਸਕੀ। ਹਮਲੇ ਤੋਂ ਬਾਅਦ ਗਗਨੇਜਾ ਦੀ ਸਿਹਤ 'ਚ ਲਗਾਤਾਰ ਗਿਰਾਵਟ ਹੋ ਰਹੀ ਸੀ। ਇਸ ਦਾ ਮੁੱਖ ਕਾਰਨ ਸੀ ਪੇਟ 'ਚ ਲੱਗੀ ਬੁਲੇਟ ਗੰਨ ਦੇ ਕਾਰਨ ਹੋ ਰਹੀ ਬਲੀਡਿੰਗ ਸੀ ਜਿਸ ਕਾਰਨ ਸਰਜਰੀ ਕਰਨ 'ਚ ਡਾਕਟਰਾਂ ਨੂੰ ਭਾਰੀ ਪਰੇਸ਼ਾਨੀ ਹੋਈ। ਗਗਨੇਜਾ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਹੋ ਰਹੀ ਤੇਜ਼ ਬਲੀਡਿੰਗ ਦੇ ਕਾਰਨ ਉਨ੍ਹਾਂ ਨੂੰ ਕਰੀਬ 12 ਘੰਟਿਆਂ 'ਚ 4 ਲੀਟਰ ਤੋਂ ਵੱਧ ਖੂਨ ਚੜਾਇਆ ਗਿਆ। ਗਗਨੇਜਾ 'ਤੇ ਕਾਤਲਾਨਾ ਹਮਲੇ 'ਚ 3 ਗੋਲੀਆਂ ਉਨ੍ਹਾਂ ਦੇ ਪੇਟ 'ਚ ਲੱਗੀਆਂ ਸਨ। 
ਕੀ ਹੈ ਪਰਦੇ ਦੇ ਪਿੱਛੇ? 
ਜਗਦੀਸ਼ ਗਗਨੇਜਾ ਵਰਗੇ ਵਿਅਕਤੀ ਦੀ ਸ਼ਾਇਦ ਨਿੱਜੀ ਤੌਰ 'ਤੇ ਕਿਸੇ ਨਾਲ ਕੋਈ ਰੰਜਿਸ਼ ਸੀ ਪਰ ਉਨ੍ਹਾਂ 'ਤੇ ਹਮਲਾ ਕਰਨ ਵਾਲਿਆਂ ਦੀ ਮੰਸ਼ਾ ਕਿਸੇ ਦੀ ਸਮਝ ਨਹੀਂ ਆ ਰਹੀ ਹੈ। ਜਾਣਕਾਰ ਤਾਂ ਇਹ ਵੀ ਕਹਿੰਦੇ ਹਨ ਕਿ ਕੁਝ ਸਿਆਸੀ ਲੋਕ ਗਗਨੇਜਾ ਦੇ ਕੰਮ ਕਰਨ ਦੇ ਤੌਰ-ਤਰੀਕਿਆਂ ਨਾਲ ਖੁਸ਼ ਨਹੀਂ ਸਨ। ਖਾਸ ਕਰਕੇ ਉਨ੍ਹਾਂ ਦੇ ਸੰਘ ਅਤੇ ਭਾਜਪਾ ਦੇ ਵਿੱਚ ਤਾਲਮੇਲ ਦੇ ਕੰਮ ਨੂੰ ਲੈ ਕੇ ਅੰਦਰਖਾਤੇ ਕੁਝ ਲੋਕਾਂ ਨੂੰ ਇਤਰਾਜ਼ ਹੋ ਸਕਦਾ ਹੈ ਪਰ ਇਸ ਤਰ੍ਹਾਂ ਦਾ ਕਦਮ ਚੁੱਕਿਆ ਜਾਵੇਗਾ ਇਹ ਸਮਝ ਤੋਂ ਪਰੇ ਹੈ।


Related News