...ਤੇ ''ਗਗਨੇਜਾ'' ਦੇ ਕਾਤਲਾਂ ਨੂੰ ਵਿਦੇਸ਼ਾਂ ਤੋਂ ਹੋਈ ਸੀ ਫੰਡਿੰਗ!

Saturday, Nov 16, 2019 - 04:32 PM (IST)

ਚੰਡੀਗੜ੍ਹ : ਬੀਤੇ ਸਮੇਂ ਦੌਰਾਨ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਦੇ ਹੋਏ ਕਤਲ ਲਈ ਕਾਤਲਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋਈ ਸੀ। ਇਸ ਗੱਲ ਦਾ ਖੁਲਾਸਾ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਕੀਤਾ ਗਿਆ ਹੈ। ਐੱਨ. ਆਈ. ਏ. ਨੇ ਗਗਨੇਜਾ ਕਤਲਕਾਂਡ ਮਾਮਲੇ 'ਚ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ, ਜਿਸ 'ਚ ਸਾਰੇ ਦੋਸ਼ੀਆਂ ਖਿਲਾਫ ਕਤਲ, ਸਾਜਿਸ਼ ਅਤੇ ਹਥਿਆਰ ਇਸਤੇਮਾਲ ਕਰਨ ਦੇ ਦੋਸ਼ ਲਾਏ ਗਏ ਹਨ। ਐੱਨ. ਆਈ. ਏ. ਨੇ ਦਾਅਵਾ ਕੀਤਾ ਹੈ ਕਿ ਗਗਨੇਜਾ ਦੇ ਕਤਲ ਦੀ ਸਾਜਿਸ਼ ਪਾਕਿਸਤਾਨ, ਬ੍ਰਿਟੇਨ, ਆਸਟ੍ਰੇਲੀਆ, ਫਰਾਂਸ, ਇਟਲੀ ਅਤੇ ਯੂ. ਏ. ਈ. ਸਮੇਤ ਕਈ ਦੇਸ਼ਾਂ 'ਚ ਰਚੀ ਗਈ ਸੀ। ਸਾਜਿਸ਼ ਦੇ ਤਹਿਤ ਦੋਸ਼ੀਆਂ ਨੂੰ ਇਟਲੀ, ਆਸਟ੍ਰੇਲੀਆ ਅਤੇ ਯੂ. ਕੇ. ਤੋਂ ਫੰਡਿੰਗ ਕੀਤੀ ਗਈ ਸੀ। ਇਸ ਕੇਸ ਨੂੰ ਪਟਿਆਲ ਦੀ ਅਦਾਲਤ 'ਚ ਤਬਦੀਲ ਕਰਨ ਲਈ 21 ਨਵੰਬਰ ਨੂੰ ਸੁਣਵਾਈ ਹੋਵੇਗੀ।


Babita

Content Editor

Related News