ਡਰੱਗ ਰੈਕਟ ਮਾਮਲੇ ''ਚ ਮਿਲੀ ਸਜ਼ਾ ਖਿਲਾਫ ਹਾਈਕੋਰਟ ਪੁੱਜਾ ''ਜਗਦੀਸ਼ ਭੋਲਾ''
Saturday, Mar 09, 2019 - 02:10 PM (IST)

ਚੰਡੀਗੜ੍ਹ : ਪੰਜਾਬ 'ਚ 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਰੈਕਟ ਮਾਮਲੇ 'ਚ ਸਜ਼ਾਯਾਫਤਾ ਪੰਜਾਬ ਪੁਲਸ ਦੇ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਨੇ ਮੋਹਾਲੀ ਅਦਾਲਤ ਵਲੋਂ ਸੁਣਾਈ ਸਜ਼ਾ ਨੂੰ ਪੰਜਾਬ ਅਤੇ ਹਰਿਆਣਾ ਹਾਈਕਰੋਟ 'ਚ ਚੁਣੌਤੀ ਦਿੱਤੀ ਹੈ। ਜਗਦੀਸ਼ ਭੋਲਾ ਨੇ ਕਿਹਾ ਕਿ ਹੇਠਲੀ ਅਦਾਲਤ ਨੇ ਉਸ ਵਲੋਂ ਰੱਖੇ ਕਈ ਪੱਖਾਂ ਨੂੰ ਅਣਦੇਖਿਆਂ ਕੀਤਾ ਹੈ ਅਤੇ ਉਸ ਦੇ ਪੱਖ 'ਤੇ ਗੌਰ ਨਹੀਂ ਕੀਤਾ ਗਿਆ। ਇਸ ਲਈ ਉਸ ਦੇ ਮਾਮਲੇ 'ਚ ਸੁਣਾਇਆ ਗਿਆ ਫੈਸਲਾ ਗਲਤ ਹੈ ਅਤੇ ਇਹ ਫੈਸਲਾ ਰੱਦ ਕੀਤਾ ਜਾਣਾ ਚਾਹੀਦਾ ਹੈ। ਹਾਈਕੋਰਟ ਨੇ ਉਸ ਦੀ ਅਪੀਲ 'ਤੇ ਸੁਣਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ।