ਪੰਜਾਬ ਦਾ ਜਗਦੀਪ ਸਿੰਘ ਮਾਨ ਬਣਿਆ ਕੈਨੇਡਾ ’ਚ ਜੇਲ੍ਹ ਫੈਡਰਲ ਦਾ ਉੱਚ ਅਧਿਕਾਰੀ, ਮਾਪਿਆਂ ਦਾ ਨਾਂ ਕੀਤਾ ਰੌਸ਼ਨ

Thursday, Jun 15, 2023 - 11:37 AM (IST)

ਪੰਜਾਬ ਦਾ ਜਗਦੀਪ ਸਿੰਘ ਮਾਨ ਬਣਿਆ ਕੈਨੇਡਾ ’ਚ ਜੇਲ੍ਹ ਫੈਡਰਲ ਦਾ ਉੱਚ ਅਧਿਕਾਰੀ, ਮਾਪਿਆਂ ਦਾ ਨਾਂ ਕੀਤਾ ਰੌਸ਼ਨ

ਬੰਡਾਲਾ (ਜਗਤਾਰ)- ਪਿੰਡ ਸ਼ਿਕਾਰ ਮਾਛੀਆਂ ਦੇ ਜੰਮਪਲ ਜਗਦੀਪ ਸਿੰਘ ਮਾਨ ਨੇ ਨਵੀਆਂ ਪੈੜਾਂ ਪਾਉਂਦੇ ਹੋਏ ਫੈਡਰਲ ਕੋਰੇਕਸ਼ਨਲ ਆਫ਼ੀਸਰ ਸੀ ਐਕਸ-1 ਦੇ ਰੈਂਕ ਦਾ ਮਾਲਕ ਬਣਦੇ ਹੋਏ ਆਪਣੇ ਪਿੰਡ, ਮਾਂ-ਬਾਪ ਅਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਰਹੂਮ ਪ੍ਰਧਾਨ ਸੰਤੋਖ਼ ਸਿੰਘ ਰੰਧਾਵਾ ਦੇ ਜੀਜਾ ਗੁਰਬਖਸ਼ ਸਿੰਘ ਮਾਨ ਦੇ ਪੋਤਰੇ ਦਵਿੰਦਰ ਸਿੰਘ ਦੇ ਲਾਡਲੇ ਜਗਦੀਪ ਸਿੰਘ ਮਾਨ ਨੇ 1995 ਵਿਚ ਕੈਨੇਡਾ ਦੇ ਖ਼ੂਬਸੂਰਤ ਸ਼ਹਿਰ ਸਰੀ ਵਿਖੇ ਜਾ ਕੇ ਸਖ਼ਤ ਮਿਹਨਤ ਕਰ ਕੇ ਪਹਿਲਾਂ ਆਪਣੀ ਪੜ੍ਹਾਈ ਪੂਰੀ ਕੀਤੀ, ਉਪਰੰਤ ਫ਼ਿਰ ਕੈਨੇਡਾ ਦੇ ਫੈਡਰਲ ਜੇਲ੍ਹ ਵਿਭਾਗ ਵਿਚ ਉੱਚ ਅਧਿਕਾਰੀ (ਫੈਡਰਲ ਕੋਰੇਕਸ਼ਨਲ ਆਫ਼ੀਸਰ ਸੀਐਕਸ-1) ਤਾਇਨਾਤ ਹੋਏ ਹਨ।

ਇਹ ਵੀ ਪੜ੍ਹੋ-  ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਪਰਿਵਾਰ, ਪਤੀ ਦੀ ਦਰਦਨਾਕ ਮੌਤ

ਜਗਦੀਪ ਸਿੰਘ ਮਾਨ ਦੇ ਪਿਤਾ ਜੋ ਕਿ ਵੈਨਕੁਵਰ ਇਲਾਕੇ ਵਿਚ ਵੱਡੀ ਸਫ਼ਲਤਾ ਨਾਲ ਠੇਕੇਦਾਰੀ ਕਰਦੇ ਹਨ ਅਤੇ ਪੰਜਾਬ ਤੋਂ ਗਏ ਨਵੇਂ-ਨਵੇਂ ਪੰਜਾਬੀਆਂ ਦੀ ਮਦਦ ਵੀ ਕਰਦੇ ਰਹਿੰਦੇ ਹਨ । ਜਗਦੀਪ ਸਿੰਘ ਮਾਨ ਦੇ ਪਿਤਾ ਦਵਿੰਦਰ ਸਿੰਘ ਮਾਨ ਨੇ ਆਪਣੇ ਭਰਾਵਾਂ ਸਮੇਤ ਪੰਜਾਬੀਆਂ ਦੇ ਗੜ੍ਹ ਸਰੀ ਸ਼ਹਿਰ ਦੇ ਹਰ ਖ਼ੇਤਰ ਵਿਚ ਆਪਣਾ ਨਾਂ ਬਣਾਇਆ ਹੈ ।

ਇਹ ਵੀ ਪੜ੍ਹੋ- ਮੀਂਹ ਕਾਰਨ ਤਾਪਮਾਨ ’ਚ ਗਿਰਾਵਟ, ਗਰਮੀ ਘਟੀ, ਸੂਬੇ ’ਚ ਪੰਜ ਦਿਨਾਂ ਲਈ ਯੈਲੋ ਅਲਰਟ

ਜਗਦੀਪ ਸਿੰਘ ਮਾਨ ਦੇ ਕੈਨੇਡਾ ਵਿਚ ਫੈਡਰਲ ਜੇਲ੍ਹ ਸੁਪਰਡੈਂਟ ਬਣਨ ’ਤੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਕੈਨੇਡਾ ਵਿੱਚੋਂ ਸਰੀ ਦੇ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਅਤੇ ਪੰਜਾਬ ਤੋਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮਾਨ ਪਰਿਵਾਰ ਨੂੰ ਵਧਾਈ ਦੇ ਕੇ ਖ਼ੁਸ਼ੀ ਸਾਂਝੀ ਕੀਤੀ। ਜਗਦੀਪ ਸਿੰਘ ਦੇ ਚਾਚਾ ਬਲਬੀਰ ਸਿੰਘ ਮਾਨ ਬਰਿਟਸ਼ ਕੋਲੰਬੀਆ ਵਿੱਚ ਟਰਾਜ਼ਿਟ ਯੂਨੀਅਨ ਦੇ ਪ੍ਰਧਾਨ ਹਨ ਅਤੇ ਦਵਿੰਦਰ ਸਿੰਘ ਮਾਨ ਦੇ ਚਾਚਾ ਸਰਬਜੀਤ ਸਿੰਘ ਮਾਨ ਓਵਰਸੀਜ਼ ਕਾਂਗਰਸ ਕੈਲੇਫੋਰਨੀਆਂ ਦੇ ਵੀ ਚੇਅਰਮੈਨ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News