ਜਾਣੋ ਕੋਰੋਨਾ ਵਾਇਰਸ ਨੂੰ ਕਿਵੇਂ ਠੱਲ੍ਹ ਰਿਹੈ ਕੇਰਲਾ, ਕਾਇਮ ਕੀਤੀ ਮਿਸਾਲ (ਵੀਡੀਓ)

04/21/2020 7:13:48 PM

ਜਲੰਧਰ (ਬਿਊਰੋ) - ਦੇਸ਼ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਵਾਇਰਸ ਦੀ ਲਪੇਟ ’ਚ ਬਹੁਤ ਸਾਰੇ ਲੋਕ ਆ ਚੁੱਕੇ ਹਨ, ਜਿਸ ਕਾਰਨ ਇਸ ਦੇ ਪੀੜਤਾਂ ਦੀ ਗਿਣਤੀ 19000 ਤੱਕ ਪਹੁੰਚ ਚੁੱਕੀ ਹੈ। ਇਸ ਵਾਇਰਸ ਦੇ ਕਾਰਨ ਹੁਣ ਤੱਕ ਮੌਤਾਂ ਦਾ ਅੰਕੜਾ 600 ਤੋਂ ਟੱਪ ਚੁੱਕਾ ਹੈ। ਅਜਿਹੇ ’ਚ ਸਾਰੇ ਸੂਬੇ ਇਸ ਵਾਇਰਸ ’ਤੇ ਕਾਬੂ ਪਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਸਾਰੇ ਦੇਸ਼ਾਂ ’ਚੋਂ ਕੇਰਲਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਚੁੱਕਾ ਹੈ, ਜਿਸ ਨੇ ਕੋਰੋਨਾ ਵਾਇਰਸ ਨੂੰ ਨੱਥ ਪਾਉਣ ਵਿਚ ਮੁਹਿੰਮ ਢਿੱਲੀ ਨਹੀਂ ਪੈਣ ਦਿੱਤੀ।

ਉਕਤ ਦੇਸ਼ ਨੇ ਵਧੀਆ ਸਿਹਤ ਸਹੂਲਤਾਂ ਅਤੇ ਮਰੀਜ਼ਾਂ ਦੀ ਪੈਰਵਾਈ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਨਹੀਂ ਜਾਣ ਦਿੱਤਾ। ਸਗੋਂ ਪੀੜਤਾਂ ਵਿਚੋਂ 67 ਫ਼ੀਸਦੀ ਤੋਂ ਵੱਧ ਨੂੰ ਠੀਕ ਕਰਕੇ ਘਰ ਵੀ ਭੇਜ ਦਿੱਤਾ ਗਿਆ ਹੈ। ਹੋਰ ਕਿਸੇ ਵੀ ਸੂਬੇ ਦੀ ਰਿਕਵਰੀ ਦਰ ਕੇਰਲਾ ਦੇ ਨੇੜੇ-ਤੇੜੇ ਵੀ ਨਹੀਂ ਠਹਿਰਦੀ। ਕੇਰਲਾ ਨੇ ਇਹ ਸਭ ਕਿਵੇਂ ਕੀਤਾ ਇਸ ’ਤੇ ਜਗਬਾਣੀ ਪੋਡਕਾਸਟ ਦੀ ਇਹ ਵਿਸਥਾਰਤ ਰਿਪੋਰਟ ਸੁਣੋ...

ਪੜ੍ਹੋ ਇਹ ਵੀ ਖਬਰ - ਨਵੇਂ ਦਿਸ਼ਾ ਨਿਰਦੇਸ਼ਾਂ ਅਤੇ ਮੀਂਹ ਕਾਰਨ ਗੜਬੜਾਈ ਕਣਕ ਦੀ ਮੰਡੀਕਰਨ ਪ੍ਰਕਿਰਿਆ

ਪੜ੍ਹੋ ਇਹ ਵੀ ਖਬਰ - ਕਿਸਾਨ ਵੀਰਾਂ ਲਈ ਅਹਿਮ ਖਬਰ : ਜਾਣਨ ਸੀਡਰ ਡਰਿੱਲ ਨਾਲ ਕਿਵੇਂ ਕਰਨ ਝੋਨੇ ਦੀ ਬਿਜਾਈ


rajwinder kaur

Content Editor

Related News