ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਜੀ ਦਾ ਦਿਹਾਂਤ

Thursday, Feb 16, 2023 - 01:51 PM (IST)

ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਜੀ ਦਾ ਦਿਹਾਂਤ

ਪਟਿਆਲਾ (ਪਰਮੀਤ) : ਆਲ ਇੰਡੀਆ ਹਿੰਦੂ ਸੁਰੱਖਿਆ ਸੰਮਤੀ, ਹਿੰਦੂ ਤਖ਼ਤ ਅਤੇ ਜੂਨਾ ਅਖਾੜਾ ਦੇ ਪ੍ਰਧਾਨ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਜੀ ਨੇ ਅੱਜ ਸਰੀਰਕ ਚੋਲਾ ਤਿਆਗ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ 11 ਫਰਵਰੀ ਤੋਂ ਬਿਮਾਰ ਚੱਲ ਰਹੇ ਸਨ।

ਉਹ ਮੋਹਾਲੀ ਦੇ ਮੈਕਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ। ਅੱਜ ਸਵੇਰੇ ਹਸਪਤਾਲ 'ਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
 


author

Babita

Content Editor

Related News