ਈ-ਵੇਅ ਬਿੱਲ ਗਿਰੋਹ ਨੇ ਨਿੱਜੀ ਵਾਹਨਾਂ ਰਾਹੀਂ ਭੇਜਣਾ ਸ਼ੁਰੂ ਕੀਤਾ ਮਾਲ

07/28/2018 6:29:27 AM

ਲੁਧਿਆਣਾ(ਧੀਮਾਨ)-ਇਕ ਹਫਤੇ ਤੋਂ ਟ੍ਰਾਂਸਪੋਰਟਰ ਹੜਤਾਲ 'ਤੇ ਹਨ ਪਰ ਈ-ਵੇਅ ਬਿੱਲ ਗਿਰੋਹ ਦਾ ਮਾਲ ਫਿਰ ਵੀ ਮੰਜ਼ਿਲ ਤੱਕ ਪੁੱਜ ਰਿਹਾ ਹੈ। ਇਸ ਦੇ ਲਈ ਗਿਰੋਹ ਨੇ 1000 ਰੁਪਏ ਪ੍ਰਤੀ ਟਨ ਜ਼ਿਆਦਾ ਪੈਸੇ ਚਾਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਉਧਰ, ਜੀ. ਐੱਸ. ਟੀ. ਵਿਭਾਗ ਦੇ ਅਫਸਰਾਂ ਦੀਆਂ ਜੇਬਾਂ ਵੀ ਜ਼ਿਆਦਾ ਭਰਨੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਨੂੰ ਅੱਜ Îਤੱਕ ਇਕ ਵੀ ਜਾਅਲੀ ਈ-ਵੇਅ ਬਿੱਲ ਦੇ ਨਾਲ ਮਾਲ ਭੇਜਣ ਵਾਲਾ ਨਹੀਂ ਮਿਲਿਆ। ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਦੇ ਪਾਸਰਾਂ ਕੋਲ ਇਸ ਸਮੇਂ ਕਰੀਬ ਤਿੰਨ ਦਰਜਨ ਫੁੱਲ ਟਰੱਕ ਅਤੇ ਟਾਟਾ 407 ਗੱਡੀਆਂ ਹਨ, ਜਿਨ੍ਹਾਂ ਰਾਹੀਂ ਪੰਜਾਬ ਤੋਂ ਸਕ੍ਰੈਪ ਇਕੱਠੀ ਕਰ ਕੇ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਦੀਆਂ ਫਰਨੇਸ ਇਕਾਈਆਂ ਨੂੰ ਸਪਲਾਈ ਕੀਤੀ ਜਾ ਰਹੀ ਹੈ। ਪਾਸਰਾਂ ਨੇ ਫਰਨੇਸ ਅਤੇ ਸਟੀਲ ਕੰਪਨੀਆਂ ਦੀਆਂ ਨਿੱਜੀ ਗੱਡੀਆਂ ਕਿਰਾਏ 'ਤੇ ਲੈ ਰੱਖੀਆਂ ਹਨ। ਸਵੇਰੇ 7 ਵਜੇ ਤਕ ਸਕ੍ਰੈਪ ਦਾ ਮਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਫਰਨੇਸ ਇਕਾਈਆਂ ਤੱਕ ਪੁੱਜ ਜਾਂਦਾ ਹੈ। ਹਾਲ ਦੀ ਘੜੀ ਪੰਜਾਬ 'ਚੋਂ ਬਾਹਰ ਭੇਜੇ ਜਾਣ ਵਾਲੇ ਸਟੀਲ ਦੇ ਤਿਆਰ ਮਾਲ 'ਤੇ ਰੋਕ ਲਾ ਰੱਖੀ ਹੈ। ਸੂਤਰ ਦੱਸਦੇ ਹਨ ਕਿ ਪਾਸਰਾਂ ਦੀਆਂ ਨਿੱਜੀ ਗੱਡੀਆਂ ਨੂੰ ਰੋਕਣ ਦੀ ਹਿੰਮਤ ਟ੍ਰਾਂਸਪੋਰਟਰਾਂ ਦੇ ਐਸੋਸੀਏਸ਼ਨ ਦੇ ਪ੍ਰਧਾਨਾਂ ਦੀ ਵੀ ਨਹੀਂ ਹੈ। ਇਨ੍ਹਾਂ ਦੇ ਉੱਪਰ ਮੌਜੂਦਾ ਸਰਕਾਰ ਦੇ ਇਕ ਮੰਤਰੀ ਅਤੇ ਪੰਜਾਬ ਪੁਲਸ ਦੇ ਏ. ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਦਾ ਹੱਥ ਹੈ। ਈ-ਵੇਅ ਬਿੱਲ ਗਿਰੋਹ ਦਾ ਸਰਗਣਾ ਮੰਡੀ ਗੋਬਿੰਦਗੜ੍ਹ ਤੋਂ ਬੈਠ ਕੇ ਪੂਰੇ ਪੰਜਾਬ ਨੂੰ ਚਲਾ ਰਿਹਾ ਹੈ। ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀ ਵੀ ਆਮ ਕਰ ਕੇ ਇਸ ਦੇ ਕੋਲ ਬੈਠੇ ਦੇਖੇ ਜਾਂਦੇ ਹਨ। ਸਰਗਣਾ ਨੇ ਅਫਸਰਾਂ ਦੇ ਨਾਲ ਪ੍ਰਤੀ ਮਹੀਨਾ ਰਿਸ਼ਵਤ ਤੈਅ ਕਰ ਰੱਖੀ ਹੈ, ਜਿਸ ਕਾਰਨ ਅਫਸਰਾਂ ਨੂੰ ਇਨ੍ਹਾਂ ਦੀਆਂ ਗੱਡੀਆਂ ਦਿਖਾਈ ਨਹੀਂ ਦਿੰਦੀਆਂ। ਗਿਰੋਹ ਵਿਚ ਕਰੀਬ 28 ਲੋਕ ਹਨ, ਜੋ ਜਾਅਲੀ ਈ-ਵੇਅ ਬਿੱਲ ਲਾ ਕੇ ਮਾਲ ਇਧਰੋਂ-ਉਧਰ ਭੇਜ ਰਹੇ ਹਨ। ਪੰਜਾਬ ਵਿਚ ਮਾਲ ਕਿਤੋਂ ਮੰਗਵਾਉਣਾ ਜਾਂ ਭੇਜਣਾ ਹੈ ਤਾਂ ਉਹ ਪ੍ਰਤੀ ਟਨ ਇਕ ਹਜ਼ਾਰ ਰੁਪਏ ਚਾਰਜ ਕਰਦੇ ਹਨ। ਜੇਕਰ ਸਟੀਲ ਦਾ ਤਿਆਰ ਮਾਲ ਪੰਜਾਬ ਤੋਂ ਬਾਹਰ ਭੇਜਣਾ ਹੈ ਤਾਂ 1500 ਰੁਪਏ ਪ੍ਰਤੀ ਟਨ ਲੈਂਦੇ ਹਨ। ਹੁਣ ਨਿੱਜੀ ਗੱਡੀਆਂ ਮੁਹੱਈਆ ਕਰਵਾਉਣ ਦੇ ਨਾਲ 1 ਹਜ਼ਾਰ ਰੁਪਏ ਪ੍ਰਤੀ ਟਨ ਹੋਰ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਮੰਜ਼ਿਲ ਤੱਕ ਪੁੱਜਣ ਦਾ ਜੋ ਕਿਰਾਇਆ ਟ੍ਰਾਂਸਪੋਰਟਰ ਲੈਂਦੇ ਹਨ, ਉਹ ਮਾਲ ਭੇਜਣ ਵਾਲੇ ਨੂੰ ਅਦਾ ਕਰਨਾ ਪੈਂਦਾ ਹੈ। ਹੁਣ ਜਲਦ ਹੀ 'ਜਗ ਬਾਣੀ' ਆਪਣੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਗਿਰੋਹ ਦੇ ਮੈਂਬਰਾਂ ਦੇ ਨਾਂ ਅਤੇ ਅਫਸਰਾਂ ਦੇ ਨਾਂ ਉਜਾਗਰ ਕਰੇਗਾ ਅਤੇ ਹਾਲ ਦੀ ਘੜੀ ਈ-ਵੇਅ ਬਿੱਲ ਦੇ ਜਾਅਲੀ ਦਸਤਾਵੇਜ਼ ਮੌਜੂਦ ਹਨ।
'ਜਗ ਬਾਣੀ' ਦੀ ਟੀਮ ਨੂੰ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ
ਜਾਅਲੀ ਈ-ਵੇਅ ਬਿੱਲ ਰਾਹੀਂ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਉਣ ਵਾਲੇ ਗਿਰੋਹ ਨੇ ਅੱਜ 'ਜਗ ਬਾਣੀ/ਪੰਜਾਬ ਕੇਸਰੀ' ਦੀ ਇਨਵੈਸਟੀਗੇਸ਼ਨ ਕਰ ਰਹੀ ਟੀਮ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਕਿਹਾ ਕਿ ਉਹ ਖ਼ਬਰਾਂ ਲਾਉਣੀਆਂ ਬੰਦ ਕਰ ਦੇਣ, ਨਹੀਂ ਤਾਂ ਉਨ੍ਹਾਂ ਨੂੰ ਮਰਵਾ ਦਿੱਤਾ ਜਾਵੇਗਾ।


Related News