8 ਅਪ੍ਰੈਲ ਨੂੰ ਹੋਵੇਗਾ ਜੇ. ਈ. ਈ. ਮੇਨਜ਼ ਦਾ ਆਫਲਾਈਨ ਐਗਜ਼ਾਮ
Saturday, Nov 25, 2017 - 09:49 AM (IST)

ਲੁਧਿਆਣਾ (ਵਿੱਕੀ)- ਦੇਸ਼ ਨੂੰ ਹਰ ਸਾਲ ਨਵੇਂ ਇੰਜੀਨੀਅਰ ਦੇਣ ਦੇ ਮਕਸਦ ਨਾਲ ਸੀ. ਬੀ. ਐੱਸ. ਈ. ਵੱਲੋਂ ਕਰਵਾਈ ਜਾਂਦੀ ਇੰਜੀਨੀਅਰਿੰਗ ਦੀ ਸਭ ਤੋਂ ਵੱਡੀ ਦਾਖਲਾ ਪ੍ਰੀਖਿਆ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ ਮੇਨਜ਼ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਸੀ. ਬੀ. ਐੱਸ. ਈ. ਵੱਲੋਂ ਆਫਲਾਈਨ ਐਗਜ਼ਾਮ 8 ਅਪ੍ਰੈਲ ਨੂੰ ਕਰਵਾਇਆ ਜਾਵੇਗਾ। ਪ੍ਰੀਖਿਆ ਲਈ ਅਪਲਾਈ ਕਰਨ ਹਿੱਤ 1 ਦਸੰਬਰ ਤੋਂ ਆਨਲਾਈਨ ਪ੍ਰਕਿਰਿਆ ਸ਼ੁਰੂ ਹੋਵੇਗੀ। ਦੇਸ਼ ਭਰ ਵਿਚ ਸੀ. ਬੀ. ਐੱਸ. ਈ. ਵੱਲੋਂ 248 ਪ੍ਰੀਖਿਆ ਕੇਂਦਰਾਂ 'ਤੇ ਆਨਲਾਈਨ ਅਤੇ ਆਫਲਾਈਨ ਐਗਜ਼ਾਮ ਲਿਆ ਜਾਵੇਗਾ।
ਮੁੱਖ ਤਰੀਕਾਂ
1 ਦਸੰਬਰ ਤੋਂ ਸ਼ੁਰੂ ਹੋਣਗੀਆਂ ਆਨਲਾਈਨ ਅਰਜ਼ੀਆਂ।
1 ਜਨਵਰੀ 2018 ਤੱਕ ਦੇ ਸਕਦੇ ਹਨ ਅਰਜ਼ੀਆਂ।
ਮਾਰਚ ਦੇ ਦੂਜੇ ਹਫਤੇ ਜਾਰੀ ਹੋਣਗੇ ਐਡਮਿਟ ਕਾਰਡ।
8 ਅਪ੍ਰੈਲ ਨੂੰ ਆਫਲਾਈਨ ਹੋਵੇਗੀ ਪ੍ਰੀਖਿਆ।
24 ਤੋਂ 27 ਅਪ੍ਰੈਲ ਤੱਕ ਜਾਰੀ ਹੋਣਗੀਆਂ ਆਂਸਰ ਕੀਜ਼।
30 ਅਪ੍ਰੈਲ ਨੂੰ ਜਾਰੀ ਹੋਵੇਗਾ ਮੇਨ ਦਾ ਰਿਜ਼ਲਟ।
31 ਮਈ ਨੂੰ ਜਾਰੀ ਹੋਵੇਗੀ ਆਲ ਇੰਡੀਆ ਰੈਂਕਿੰਗ।