ਦਿਲਜੀਤ ਦੁਸਾਂਝ ਦੇ ਟਵੀਟ ਦਾ ਇਵਾਂਕਾ ਟਰੰਪ ਨੇ ਕੁਝ ਇਸ ਤਰੀਕੇ ਨਾਲ ਦਿੱਤਾ ਜਵਾਬ

03/01/2020 10:08:13 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਪਿਛਲੇ ਮਹੀਨੇ ਆਪਣੇ ਪਿਤਾ ਦੇ ਨਾਲ ਭਾਰਤ ਦੌਰੇ 'ਤੇ ਆਈ ਸੀ। ਜਿਸ ਦੌਰਾਨ ਉਨ੍ਹਾਂ ਨੇ ਤਾਜ ਮਹਿਲ ਦਾ ਦੀਦਾਰ ਕੀਤਾ ਅਤੇ ਆਪਣੇ ਪਤੀ ਜ਼ੈਰੇਡ ਕੁਸ਼ਨਰ ਨਾਲ ਕਈ ਫੋਟੋਆਂ ਖਿਚਾਈਆਂ ਅਤੇ ਟਵੀਟ ਕੀਤੀਆਂ। ਪਰ ਉਨ੍ਹਾਂ ਦੀਆਂ ਫੋਟੋਆਂ ਹੁਣ ਟਵਿੱਟਰ 'ਤੇ ਕਈ ਤਰੀਕੇ ਨਾਲ ਕਾਫੀ ਵਾਇਰਲ ਹੋ ਰਹੀਆਂ ਹਨ। ਜਿਸ ਵਿਚ ਕਈ ਟਵਿੱਟਰ ਯੂਜ਼ਰਾਂ ਵੱਲੋਂ ਫੋਟੋਆਂ ਐਡਿਟ ਕਰ ਇਸ ਨਾਲ ਆਪਣੀ ਫੋਟੋ ਜੋਡ਼ ਕੇ ਇਵਾਂਕਾ ਟਰੰਪ ਨੂੰ ਟੈਗ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਦਾਕਾਰ ਅਤੇ ਗਾਇਕਾਰ ਦਿਲਜੀਤ ਸਿੰਘ ਨੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਹ ਇਵਾਂਕਾ ਟਰੰਪ ਦੇ ਨਾਲ ਇਕ ਮੀਮ ਸ਼ੇਅਰ ਕੀਤਾ ਹੈ।

ਅਦਾਕਾਰ ਅਤੇ ਗਾਇਕਾਰ ਦਿਲਜੀਤ ਦੁਸਾਂਝ ਨੇ ਟਵਿੱਟਰ 'ਤੇ ਇਵਾਂਕਾ ਟਰੰਪ ਦੇ ਨਾਲ ਇਕ ਮੀਮ ਵੀ ਸ਼ੇਅਰ ਕੀਤਾ ਸੀ। ਇਸ 'ਤੇ ਇਵਾਂਕਾ ਟਰੰਪ ਨੇ ਜਵਾਬ ਦਿੰਦੇ ਹੋਏ ਆਖਿਆ ਕਿ ਮੈਨੂੰ ਸ਼ਾਨਦਾਰ ਤਾਜ ਮਹਿਲ 'ਤੇ ਲਿਜਾਣ ਲਈ ਧੰਨਵਾਦ। ਇਹ ਇਕ ਅਜਿਹਾ ਅਨੁਭਵ ਸੀ, ਜਿਸ ਨੂੰ ਮੈਂ ਕਦੇ ਨਹੀਂ ਭੁਲਾਂਗੀ। ਉਥੇ, ਦਿਲਜੀਤ ਨੇ ਤਾਜ ਮਹਿਲ ਦੇ ਸਾਹਮਣੇ ਇਵਾਂਕਾ ਟਰੰਪ ਦੇ ਨਾਲ ਬੈਠੇ ਹੋਏ ਆਪਣੀ ਮੀਮ ਸ਼ੇਅਰ ਕਰ ਲਿੱਖਿਆ ਸੀ, ਪਿੱਛੇ ਹੀ ਪੈ ਗਈ, ਆਖਦੀ ਹੈ ਤਾਜ ਮਹਿਲ ਜਾਣਾ ਤਾਜ ਮਹਿਲ ਜਾਣਾ ਮੈਂ ਫਿਰ ਲੈ ਹੀ ਗਿਆ ਕੀ ਕਰਦਾ।

PunjabKesari


Khushdeep Jassi

Content Editor

Related News