ਇਤਿਹਾਸ ਦੀ ਡਾਇਰੀ: 361 ਕਿਲੋ ਦੇ ਸ਼ਸਤਰਾਂ ਨਾਲ ਲੜਦੇ ਸਨ ਮਹਾਰਾਣਾ ਪ੍ਰਤਾਪ (ਵੀਡੀਓ)

Wednesday, Jan 29, 2020 - 10:46 AM (IST)

ਜਲੰਧਰ (ਬਿਊਰੋ): ਜਗ ਬਾਣੀ ਟੀ.ਵੀ. ਦੇ ਖਾਸ ਪ੍ਰੋਗਰਾਮ 'ਇਤਿਹਾਸ ਦੀ ਡਾਇਰੀ' ਦੇ 29ਵੇਂ ਐਪੀਸੋਡ 'ਚ ਤੁਹਾਡਾ ਸਵਾਗਤ ਹੈ। ਅਕਸਰ ਹੀ ਇੱਕ ਸਵਾਲ ਉੱਠਦਾ ਹੈ ਕਿ ਮਹਾਨ ਕੌਣ ਹੈ, ਅਕਬਰ ਜਿਸ ਨੇ ਖੁਦ ਨੂੰ ਬਾਦਸ਼ਾਹ ਬਣਾਉਣ ਦੇ ਚੱਕਰ 'ਚ ਹਜ਼ਾਰਾਂ ਲੋਕਾਂ ਦੀ ਹੱਤਿਆ ਕੀਤੀ ਜਾਂ ਫਿਰ ਮਹਾਰਾਣਾ ਪ੍ਰਤਾਪ ਜਿਸ ਨੇ ਕਦੇ ਅਕਬਰ ਅੱਗੇ ਹਾਰ ਨਹੀਂ ਮੰਨੀ ਤੇ ਜੁਲਮ ਖਿਲਾਫ ਹਮੇਸ਼ਾ ਲੜਦਾ ਰਿਹਾ।ਕੌਣ ਹੈ ਮਹਾਨ…ਉਹ ਅਕਬਰ ਜੋ ਪੂਰੇ ਹਿੰਦੋਸਤਾਨ 'ਤੇ ਮੁਗਲ ਸ਼ਾਸਨ ਕਾਇਮ ਕਰਨਾ ਚਾਹੁੰਦਾ ਸੀ ਜਾਂ ਫਿਰ ਮਹਾਰਾਣਾ ਪ੍ਰਤਾਪ ਜਿਸਨੇ ਭਾਰਤ ਦੀ ਮਿੱਟੀ ਨੂੰ ਮੁਗਲਾਂ ਦੀ ਗੁਲਾਮ ਹੋਣ ਤੋਂ ਬਚਾਇਆ। ਅੱਜ ਦੇ ਪ੍ਰੋਗਰਾਮ 'ਚ ਗੱਲ ਕਰ ਰਹੇ ਹਾਂ ਮਹਾਰਾਣਾ ਪ੍ਰਤਾਪ ਦੀ ਵੀਰਤਾ ਦੀ। ਕਿਉਂਕਿ ਉਨ੍ਹਾਂ ਨੇ ਅੱਜ ਦੇ ਦਿਨ ਹੀ 1597 'ਚ ਅੰਤਿਮ ਸਾਹ ਲਏ ਸੀ।

ਮੇਵਾੜ ਦੇ ਮਹਾਨ ਹਿੰਦੂ ਸ਼ਾਸਕ ਮਹਾਰਾਣਾ ਪ੍ਰਤਾਪ ਨੂੰ ਵੀਰਤਾ, ਗੁਲਾਮੀ ਨਾ ਸਹਿਣ ਵਾਲਾ ਤੇ ਹਲਦੀ ਘਾਟੀ ਦੇ ਯੁੱਧ ਕਾਰਨ ਜਾਣਿਆ ਜਾਂਦਾ ਹੈ। ਮਹਾਰਾਣਾ ਪ੍ਰਤਾਪ ਦੇ ਦਿਮਾਗ ਤੇ ਸਰੀਰਕ ਜ਼ੋਰ ਦੀ ਵਿਰੋਧੀ ਵੀ ਪ੍ਰਸ਼ੰਸਾ ਕਰਦੇ ਸੀ। ਉਸ ਮਹਾਨ ਵੀਰ ਯੋਧੇ 'ਚ ਕਿੰਨਾ ਬਲ ਹੋਵੇਗਾ ਇਸਦਾ ਅੰਦਾਜ਼ਾ ਉਨ੍ਹਾਂ ਦੇ ਜੰਗੀ ਸ਼ਾਸਤਰਾਂ ਤੋਂ ਲਗਾਇਆ ਜਾ ਸਕਦਾ ਹੈ।

ਮਹਾਰਾਣਾ ਪ੍ਰਤਾਪ ਦਾ ਜੰਗੀ ਸਾਜੋ-ਸਮਾਨ
ਮਹਾਰਾਣਾ ਪ੍ਰਤਾਪ ਦਾ ਭਾਲਾ 81 ਕਿੱਲੋ ਦਾ ਸੀ ਤੇ ਬਾਹਾਂ 'ਚ ਜ਼ੋਰ ਅਜਿਹਾ ਕਿ 81 ਕਿੱਲੋ ਦੇ ਭਾਲੇ ਨਾਲ ਇੱਕੋ ਹੀ ਵਾਰ 'ਚ 2 ਸੈਨਿਕਾਂ ਦੀ ਛਾਤੀ ਚੀਰ 'ਕੇ ਉਨ੍ਹਾਂ ਨੂੰ 'ਤੇ ਉਛਾਲ ਦਿੰਦੇ ਸੀ। ਮਹਾਰਾਣਾ ਪ੍ਰਤਾਪ ਆਪਣੀ ਛਾਤੀ 'ਤੇ 72 ਕਿੱਲੋ ਦਾ ਸੁਰੱਖਿਆ ਕਵਚ ਪਾ ਕੇ ਜੰਗ ਦੇ ਮੈਦਾਨ 'ਚ ਉਤਰਦੇ ਸੀ। ਇਸ ਤੋਂ ਇਲਾਵਾ ਮਹਾਰਾਣਾ ਪ੍ਰਤਾਪ ਦੀਆਂ ਦੋ ਤਲਵਾਰਾਂ ਦਾ ਭਾਰ 208 ਕਿੱਲੋ ਸੀ।

ਜੰਗੀ ਸ਼ਸਤਰਾਂ ਦਾ ਕੁੱਲ ਭਾਰ 361 ਕਿੱਲੋ
ਇਨ੍ਹਾਂ ਤਿੰਨ ਜੰਗੀ ਹਥਿਆਰਾਂ ਦਾ ਭਾਰ361 ਹੈ, ਜਿਸ ਅੱਗੇ ਦੁਸ਼ਮਣ ਦੀ ਮੁਗਲ ਸੈਨਾ ਪਾਣੀ ਭਰਦੀ ਸੀ। ਹੁਣ ਜ਼ਰਾ ਸੋਚੇ ਉਹ ਸੂਰਮਾ ਕਿੰਨਾ ਤਗੜਾ ਯੋਧਾ ਹੋਵੇਗਾ ਜੋ ਜੰਗ ਦੇ ਮੈਦਾਨ 'ਚ ਸਾਢੇ ਤਿੰਨ ਸੌ ਵਜਨੀ ਹਥਿਆਰ ਲੈ ਕੇ ਮੌਤ ਦਾ ਤਾਂਡਵ ਕਰਦਾ ਸੀ। ਹਲਦੀ ਘਾਟੀ 'ਚ ਅਕਬਰ ਦੀ ਵਿਸ਼ਾਲ ਸੈਨਾ ਨਾਲ ਹੋਈ ਜੰਗ ਨੇ ਮਹਾਰਾਣਾ ਪ੍ਰਤਾਪ ਨੂੰ ਦੁਨੀਆ ਦਾ ਸਭ ਤੋਂ ਵੱਡੇ ਜਿਗਰੇ ਵਾਲਾ ਨਾਇਕ ਬਣਾਇਆ।
ਹਲਦੀ ਘਾਟੀ ਦੀ ਲੜਾਈ
ਸਾਲ 1576…
ਮਹੀਨਾ ਜੂਨ ਦਾ…ਤੇ
ਤਾਰੀਖ ਸੀ 18…

ਇਹ ਉਹ ਤਾਰੀਖ, ਮਹੀਨਾ ਤੇ ਸਾਲ ਹੈ ਜਦੋਂ ਮੇਵਾੜ ਦੇ ਰਾਜਾ ਮਹਾਰਾਣਾ ਪ੍ਰਤਾਪ ਤੇ ਅਕਬਰ 'ਚ ਭਿਆਨਕ ਯੁੱਧ ਹੋਇਆ। ਇਹ ਲੜਾਈ ਰਾਜਸਥਾਨ ਦੇ ਉਦੈਪੁਰ ਸ਼ਹਿਰ ਨਜ਼ਦੀਕ ਹਲਦੀ ਘਾਟੀ 'ਚ ਹੋਈ। ਜੰਗ ਮਹਿਜ਼ ਕੁਝ ਘੰਟਿਆਂ ਦੀ ਪਰ ਬੇਹੱਦ ਵਿਨਾਸ਼ਕਾਰੀ ਸੀ। ਮਹਾਰਾਣਾ ਪ੍ਰਤਾਪ ਕੋਲ ਕਰੀਬ 20 ਹਜ਼ਾਰ ਸੈਨਿਕ ਸੀ ਤੇ ਦੂਜੇ ਪਾਸੇ ਅਕਬਰ ਕੋਲ ਕਰੀਬ 5 ਗੁਣਾ ਵੱਡੀ ਸੈਨਾ। ਇਸ ਜੰਗ 'ਚ ਮਹਾਰਾਣਾ ਪ੍ਰਤਾਪ ਨੇ ਅਜਿਹੀ ਵੀਰਤਾ ਦਿਖਾਈ ਕਿ ਮੁਗਲ ਸੈਨਾ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਇਤਿਹਾਸਕਾਰ ਦੱਸਦੇ ਹਨ ਕਿ ਲੜਾਈ ਦਾ ਇੱਕ ਪਾਸੇ ਨਤੀਜਾ ਨਹੀਂ ਨਿਕਲਿਆ। ਕਿਉਂਕਿ ਅਕਬਰ ਨਤੀਜੇ ਤੋਂ ਨਾਰਾਜ਼ ਸੀ ਤੇ ਦੂਜੇ ਪਾਸੇ ਮਹਾਰਾਣਾ ਪ੍ਰਤਾਪ ਨੇ ਨਾਂ ਹਾਰ ਮੰਨੀ ਤੇ ਨਾ ਹੀ ਉਹ ਮੁਗਲਾਂ ਦੇ ਕਾਬੂ ਆਏ।

ਮਹਾਰਾਣਾ ਪ੍ਰਤਾਪ ਦਾ ਸਭ ਤੋਂ ਸਮਝਦਾਰ ਘੋੜਾ ਸੀ ਚੇਤਕ। ਚੇਤਕ ਘੋੜੇ ਦਾ ਜ਼ਿਕਰ ਤੁਸੀਂ ਕਈ ਕਹਾਣੀਆਂ 'ਚ ਸੁਣਿਆ ਹੋਵੇਗਾ ਪਰ ਚੇਤਕ ਹੋਈ ਕਹਾਣੀ ਦਾ ਖਿਲਾੜੀ ਨਹੀਂ ਬਲਕਿ ਮਹਾਰਾਣਾ ਪ੍ਰਤਾਪ ਵਾਂਗ ਖੁਦ ਵੀ ਇੱਕ ਯੋਧਾ ਸੀ। ਆਪਣੇ ਮਾਲਕ ਦੇ ਇਸ਼ਾਰਿਆਂ ਨੂੰ ਸਮਝਦਾ ਸੀ ਚੇਤਕ। ਚੇਤਕ ਦੀਆਂ ਰਗਾਂ 'ਚ ਖੂਨ ਦੇ ਨਾਲ ਬਿਜਲੀ ਵੀ ਦੌੜਦੀ ਸੀ। ਗੱਲ ਫੁਰਤੀ ਦੀ ਹੋਵੇ, ਸਪੀਡ ਦੀ ਜਾਂ ਫਿਰ, ਸਟੈਮਿਨਾ ਦੀ ਚੇਤਕ ਘੋੜੇ ਵਰਗਾ ਦੁਨੀਆ 'ਚ ਕੋਈ ਨਹੀਂ ਸੀ।

ਮਹਾਰਾਣਾ ਪ੍ਰਤਾਪ ਦੀ ਅਸਲੀ ਸ਼ਕਤੀ ਸੀ ਚੇਤਕ ਘੋੜਾ
ਮਹਾਰਾਣਾ ਪ੍ਰਤਾਪ ਦਾ ਸਭ ਤੋਂ ਸਮਝਦਾਰ ਘੋੜਾ ਸੀ ਚੇਤਕ। ਉਹ ਹਲਦੀ ਘਾਟੀ ਦੀ ਲੜਾਈ ਹੀ ਸੀ ਜਿਸ 'ਚ ਚੇਤਕ ਨੇ ਮਹਾਰਾਣਾ ਪ੍ਰਤਾਪ ਦੀ ਜਾਨ ਬਚਾਈ ਤੇ ਖੁਦ ਸ਼ਹੀਦ ਹੋ ਗਿਆ। ਆਪਣੀ ਸ਼ਕਤੀ ਨੂੰ ਵਧਾਉਣ ਲਈ ਜਦੋਂ ਜੰਗ 'ਚੋਂ ਮਹਾਰਾਣਾ ਪ੍ਰਤਾਪ ਪਿੱਛੇ ਹਟ ਰਹੇ ਸੀ ਤਾਂ ਉਹ ਕਾਫੀ ਥਕੇ ਹੋਏ ਸੀ। ਮੁਗਲਾਂ ਸੈਨਿਕ ਉਨ੍ਹਾਂ ਨੂੰ ਬੰਦੀ ਬਣਾਉਣ ਲਈ ਪਿੱਛਾ ਕਰ ਰਹੇ ਸੀ। ਤਾਂ ਚੇਤਕ ਘੋੜਾ ਬਿਜਲੀ ਦੀ ਰਫਤਾਰ ਨਾਲ ਦੌੜਿਆ ਤੇ ਇੱਕ ਨਾਲਾ ਜੋ ਕਿਸੇ ਲਈ ਵੀ ਪਾਰ ਕਰਨਾ ਔਖਾ ਸੀ, ਉਸ ਨੂੰ ਜ਼ਖਮੀ ਚੇਤਕ ਨੇ ਇਕ ਛਲਾਂਗ 'ਚ ਟੱਪ ਦਿੱਤਾ। ਇਸ ਤੋਂ ਬਾਅਦ ਮਹਾਰਾਣਾ ਪ੍ਰਤਾਪ ਤਾਂ ਬਚ ਗਏ ਪਰ ਚੇਤਕ ਸ਼ਹੀਦ ਹੋ ਗਿਆ। ਅੱਜ ਵੀ ਹਲਦੀ ਘਾਟੀ 'ਚ ਚੇਤਕ ਦੀ ਸਮਾਧੀ ਬਣੀ ਹੋਈ ਹੈ।
ਮਹਾਰਾਣਾ ਪ੍ਰਤਾਪ ਦੀ ਜਦੋਂ ਮੌਤ ਹੋਈ ਤਾਂ ਉਨ੍ਹਾਂ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ।ਮਹਿਜ਼ 57 ਸਾਲ ਸੀ।ਜੰਗ 'ਚ ਮਹਾਰਾਣਾ ਪ੍ਰਤਾਪ ਨੂੰ ਤਾਂ ਹਾਰ ਨਹੀਂ ਮਿਲੀ ਪਰ ਇੱਕ ਨਿੱਕੀ ਜਿਹੀ ਬੀਮਾਰੀ ਨੇ ਉਨ੍ਹਾਂ ਦੀ ਜਾਨ ਲੈ ਲਈ।

ਮਹਾਨ ਯੋਧੇ ਦਾ ਅੰਤਿਮ ਸਮਾਂ
1540 'ਚ ਜਨਮੇ ਮਹਾਰਾਣਾ ਪ੍ਰਤਾਪ ਦੇ ਬਚਪਨ ਦਾ ਨਾਮ ਕੀਕਾ ਸੀ। ਮਹਾਰਾਣਾ ਪ੍ਰਤਾਪ ਦੀਆਂ 11 ਪਤਨੀਆਂ ਸੀ, ਜਿਨ੍ਹਾਂ ਤੋਂ 15 ਤੋਂ ਜ਼ਿਆਦਾ ਬੱਚੇ ਪੈਦਾ ਹੋਏ। ਇਤਿਹਾਸਕਾਰ ਦੱਸਦੇ ਨੇ ਇੰਨੇ ਵਿਆਹ ਰਾਜਨੀਤਿਕ ਕਾਰਨਾਂ ਕਰਕੇ ਹੋਏ ਸੀ। ਮਹਾਰਾਣੀ ਅਜਾਬ ਦੇ ਤੋਂ ਪੈਦਾ ਹੋਈ ਸਨਤਾਨ ਅਮਰ ਸਿੰਘ ਉਨ੍ਹਾਂ ਦੇ ਉਤਰਾ ਅਧਿਕਾਰੀ ਬਣੇ। ਮਹਾਰਾਣਾ ਪ੍ਰਤਾਪ ਇਕ ਵਾਰ ਸ਼ਿਕਾਰ 'ਤੇ ਜਾਣ ਦੀ ਤਿਆਰੀ 'ਚ ਸੀ। ਅਚਾਨਕ ਉਨ੍ਹਾਂ ਦੀ ਇਕ ਨਾੜੀ 'ਚ ਖਿੱਚ ਪੈ ਗਈ। ਕਈ ਸਾਲ ਇਲਾਜ ਚੱਲਿਆ ਪਰ ਕੋਈ ਅਸਰ ਨਾ ਹੋਇਆ। ਆਖਿਰ 'ਚ 29 ਜਨਵਰੀ 1597 ਨੂੰ ਮਹਾਰਾਣਾ ਪ੍ਰਤਾਪ ਦੀ ਮੌਤ ਹੋਈ।

ਇਤਿਹਾਸ ਦੀ ਡਾਇਰੀ' 'ਚ ਇੱਕ ਹੋਰ ਦਿਲਚਸਪ ਗੱਲ ਦਰਜ ਹੈ, ਜਿਸ ਨੂੰ ਸਾਰੀ ਉਮਰ ਅਕਬਰ ਆਪਣਾ ਗੁਲਾਮ ਨਹੀਂ ਬਣਾ ਸਕਿਆ ਉਹ ਹੀ ਅਕਬਰ ਮਹਾਰਾਣਾ ਪ੍ਰਤਾਪ ਦੀ ਮੌਤ ਦੀ ਖਬਰ ਸੁਣ ਕੇ ਸੁੰਨ ਰਹਿ ਗਿਆ ਤੇ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ ਸੀ।

30 ਸਾਲਾਂ ਦੀ ਲੰਬੀਜੱਦੋ-ਜਹਿਦ ਤੋਂ ਬਾਅਦ ਵੀ ਮਹਾਰਾਣਾ ਪ੍ਰਤਾਪ ਨੂੰ ਅਕਬਰ ਗੁਲਾਮ ਨਹੀਂ ਬਣਾ ਸਕਿਆ ਸੀ। ਪਰ ਜਿਵੇਂ ਹੀ ਅਕਬਰ ਨੂੰ ਮਹਾਰਾਣਾ ਪ੍ਰਤਾਪ ਦੀ ਮੌਤ ਦੀ ਖਬਰ ਲੱਗੀ ਤਾਂ
ਉਹ ਸੁੰਨ ਰਹਿ ਗਏ ਤੇ ਅੱਖਾਂ 'ਚ ਅੱਥਰੂ ਆ ਗਏ।ਇਹ ਸਭ ਇਸ ਲਈ ਕਿਉਂਕਿ ਅਕਬਰ ਮਹਾਰਾਣਾ ਦੇ ਸਾਹਸ ਤੋਂ ਖਾਸੇ ਪ੍ਰਭਾਵਿਤ ਸੀ।ਅਕਬਰ ਨੇ ਮਹਾਰਾਣਾ ਪ੍ਰਤਾਪ ਕੋਲ 4 ਵਾਰ ਦੂਤ ਭੇਜੇ ਤਾਂ ਜੋ ਮਹਾਰਾਣਾ ਪ੍ਰਤਾਪ ਅਕਬਰ ਨੂੰ ਬਾਦਸ਼ਾਹ ਮੰਨ ਲਏ ਤੇ ਬਦਲੇ 'ਚ ਮੇਵਾੜ 'ਤੇ ਆਮ ਦੀ ਤਰ੍ਹਾਂ ਰਾਜ ਕਰੇ ਪਰ ਉਸ ਰਾਜਪੂਤ ਨੇ ਗੁਲਾਮੀ ਨਾ ਸਹਿੰਦੇ ਹੋਏ ਅਕਬਰ ਨੂੰ ਭਾਰਤ ਦੀ ਧਰਤੀ 'ਤੇ ਗੰਦੀ ਨਜ਼ਰ ਨਾ ਰੱਖਣ ਦੀ ਸਲਾਹ ਦਿੱਤੀ।ਮਹਾਰਾਣਾ ਪ੍ਰਤਾਪ ਉਹ ਯੋਧਾ ਸੀ, ਜਿਸ ਨੂੰ ਹਰਾਉਣ ਦਾ ਸੁਪਨਾ ਸਭ ਤੋਂ ਤਾਕਤਵਰ ਮੁਗਲ ਸ਼ਾਸਕ ਅਕਬਰ ਵੀ ਦੇਖਦਾ ਸੀ ਪਰ ਉਸਦਾ ਇਹ ਸੁਪਨਾ ਕਦੇ ਪੂਰਾ ਨਾ ਹੋ ਸਕਿਆ।

ਹੁਣ ਕੁਝ ਹੋਰ ਇਤਿਹਾਸਕ ਘਟਨਾਵਾਂ 'ਤੇ ਵੀ ਨਜ਼ਰ ਮਾਰਦੇ ਹਾਂ ਜਿਨ੍ਹਾਂ ਦੇ ਤਾਰ 29 ਜਨਵਰੀ ਨਾਲ ਜੁੜੇ ਹੋਏ ਹਨ।
1780 'ਚ 29 ਜਨਵਰੀ ਨੂੰ ਭਾਰਤ ਦਾ ਪਹਿਲਾ ਹਫਤਾਵਰ ਅੰਗ੍ਰੇਜ਼ੀ ਅਖਬਾਰ ਪ੍ਰਕਾਸ਼ਿਤ ਹੋਇਆ। ਉਸ ਅਖਬਾਰ ਦਾ ਨਾਮ ਸੀ ਬੰਗਾਲ ਗਜਟ। 
29 ਜਨਵਰੀ 1886 'ਚ ਦੁਨੀਆ ਦੀ ਪਹਿਲੀ ਕਾਰ ਦਾ ਪੇਟੈਂਟ ਕਰਵਾਇਆ ਗਿਆ ਸੀ। ਤਿੰਨ ਟਾਇਰ ਵਾਲੀ ਇਹ ਕਾਰ ਗੈਸੋਲੀਨ ਨਾਲ ਚੱਲਦੀ ਸੀ।
26 ਜਨਵਰੀ 1916 'ਚ ਅੱਜ ਦੇ ਹੀ ਦਿਨ ਪਹਿਲੇ ਵਿਸ਼ਵ ਯੁੱਧ ਦੌਰਾਨ ਜਰਮਨੀ ਨੇ ਫ੍ਰਾਂਸ 'ਤੇ ਪਹੀ ਵਾਰ ਹਮਲਾ ਕੀਤਾ।
29 ਜਨਵਰੀ 2012 ਨੂੰ ਭਾਰਤ ਦੇ ਵੀਰ ਜਵਾਨ ਰਣਜੀਤ ਸਿੰਘ ਦਿਆਲ ਦੀ ਮੌਤ ਹੋ ਗਈ ਸੀ।ਭਾਰਤੀ ਸੈਨਾ 'ਚ ਆਰ.ਐਸ. ਦਿਆਲ ਲੈਫਟੀਨੈਂਟ ਜਨਰਲ ਰੈਂਕ 'ਤੇ ਰਹੇ ਸੀ। 1965 ਦੀ ਜੰਗ 'ਚ ਰਣਜੀਤ ਸਿੰਘ ਦਿਆਲ ਨੇ ਹਾਜੀਪੀਤ 'ਤੇ ਤਿਰੰਗਾ ਫਹਿਰਾਇਆ ਸੀ ਤੇ ਪਾਕਿਸਤਾਨੀ ਸੈਨਿਕ ਆਪਣੇ ਹਥਿਆਰ ਤੱਕ ਛੱਡ ਕੇ ਭੱਜ ਗਏ ਸੀ। 
29 ਜਨਵਰੀ 2019 ਦੇ ਦਿਨ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਦੀ ਮੌਤ ਹੋਈ ਸੀ। ਜਾਰਜ ਫਰਨਾਂਡਿਸ ਅਟਲ ਸਰਕਾਰ 'ਚ ਭਾਰਤ ਦੇ ਰੱਖਿਆ ਮੰਤਰੀ ਸਨ। ਇਸ ਤੋਂ ਪਹਿਲਾਂਉਹ ਰੇਲ ਮੰਤਰੀ, ਲੋਕ ਸਭਾ ਮੈਂਬਰ ਤੇ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਸਨ। ਮਰਨ ਤੋਂ ਬਾਅਦ ਉਨਾਂ ਨੂੰ ਪਦਮ ਵਿਭੂਸ਼ਨ ਸਨਮਾਨ ਦਿੱਤਾ ਗਿਆ। 


Shyna

Content Editor

Related News