ਇਤਿਹਾਸ ਦੀ ਡਾਇਰੀ: UGC ਤੇ IIT ਦੀ ਸਥਾਪਨਾ 'ਚ ਅਹਿਮ ਰੋਲ ਨਿਭਾਉਣ ਵਾਲੇ ਜਾਣੋ ਕੌਣ ਸਨ (ਵੀਡੀਓ)

Saturday, Feb 22, 2020 - 10:43 AM (IST)

ਜਲੰਧਰ (ਬਿਊਰੋ): ਨਮਸਕਾਰ ਜਗਬਾਣੀ ਟੀ.ਵੀ. ਦੇਖ ਰਹੇ ਦੇਸ਼-ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਸਾਡੇ ਖਾਸ ਪ੍ਰੋਗਰਾਮ ਇਤਿਹਾਸ ਦੇ ਡਾਇਰੀ ਦਾ ਨਵਾਂ ਐਪੀਸੋਡ, ਅੱਜ ਇਤਿਹਾਸ ਦੀ ਡਾਇਰੀ 'ਚ ਪੰਨੇ ਫਰੋਲਾਂਗੇ 22 ਫਰਵਰੀ ਦੇ, ਜਿਸ 'ਚ ਦਰਜ ਹੈ ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦੀ ਮੌਤ, ਆਜ਼ਾਦ ਭਾਰਤ 'ਚ ਸਿੱਖਿਆ ਦੇ ਉੱਚੇ ਮਿਆਰ ਲਈ ਨੀਂਹ ਰੱਖਣ ਵਾਲੇ ਅਬੁਲ ਕਲਾਮ ਦਾ ਦੇਹਾਂਤ ਤੇ ਅਖੀਰ 'ਤੇ ਭਾਰਤ ਦੀ ਪਹਿਲੀ ਉਂਨ ਜਾਣੀ ਕਾਟਨ ਮਿੱਲ। ਤਾਂ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ

ਮੋਹਨ ਦਾਸ ਕਰਮਚੰਦ ਗਾਂਧੀ ਦੀ ਪਤਨੀ ਦਾ ਨਾਂਅ ਕਸਤੂਰਬਾ ਗਾਂਧੀ ਸੀ, ਕਸਤੂਰਬਾ ਗਾਂਧੀ ਦਾ ਜਨਮ 11 ਅਪ੍ਰੈਲ 1869 ਨੂੰ ਗੁਜਰਾਤ ਦੇ ਪਰੋਬੰਦਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਗੋਕੁਲਦਾਸ ਅਤੇ ਮਾਤਾ ਦਾ ਨਾਂਅ ਵ੍ਰਿਜਕੁੰਵਰ ਸੀ। ਕਸਤੂਰਬਾ ਦੇ 2 ਭਰਾ ਸਨ ਅਤੇ ਉਨ੍ਹਾਂ ਦੇ ਪਿਤਾ ਅਫ਼ਰੀਕਾ ਅਤੇ ਮੱਧ ਪੁਰਬ 'ਚ ਅੰਜਾਜ ਅਤੇ ਕਪੜੇ ਦੇ ਬਾਜ਼ਾਰ 'ਚ ਕੰਮ ਕਰਦੇ ਸਨ, ਜੋ ਉਥੋਂ ਦੇ ਬਾਜ਼ਾਰਾਂ ਦੇ ਵੱਡੇ ਵਪਾਰੀ ਵੀ ਸਨ। ਕਸਤੂਰਬਾ ਅਤੇ ਮਹਾਤਮਾ ਗਾਂਧੀ ਦੋਹਾਂ ਦੇ ਪਿਤਾ ਜੀ ਆਪਸ 'ਚ ਚੰਗੇ ਮਿੱਤਰ ਸਨ, ਦੋਹਾਂ ਦੇ ਪਿਤਾ ਇਸ ਦੋਸਤੀ ਨੂੰ ਰਿਸ਼ਤੇਦਾਰੀ 'ਚ ਬਦਲਣਾ ਚਾਹੁੰਦੇ ਸਨ। ਮਹਾਤਮਾ ਗਾਂਧੀ ਦੀ 7 ਸਾਲ ਦੀ ਉਮਰ 'ਚ ਕਸਤੂਰਬਾ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਅਤੇ 6 ਸਾਲ ਬਾਅਦ ਜਦੋ ਮਹਾਤਮਾ ਗਾਂਧੀ ਤੇ ਕਸਤੂਰਬਾ 13 ਸਾਲ ਦੇ ਸਨ ਤਾਂ ਦੋਹਾਂ ਦਾ ਵਿਆਹ ਸਾਲ 1863 'ਚ ਕਰ ਦਿੱਤਾ ਗਿਆ। ਸਾਲ 1885 ਜੂਨ ਦੇ ਮਹੀਨੇ 'ਚ ਕਸਤੂਰਬਾ ਗਾਂਧੀ ਦੀ ਪਹਿਲੀ ਸੰਤਾਨ ਹੋਈ, ਜਿਸ ਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ। ਫਿਰ ਸਾਲ 1888 'ਚ ਕਸਤੂਰਬਾ ਗਾਂਧੀ ਨੇ ਮੁੜ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਂਅ ਹਰਿਲਾਲ ਰੱਖਿਆ ਗਿਆ। ਫਿਰ 28 ਅਕਤੂਬਰ 1892 'ਚ ਉਨ੍ਹਾਂ ਆਪਣੇ ਦੂਸਰੇ ਬੇਟੇ ਮਨੀਲਾਲ ਨੂੰ ਜਨਮ ਦਿੱਤਾ। ਆਜ਼ਾਦੀ ਅੰਦੋਲਨ 'ਚ ਕਸਤੂਰਬਾ ਗਾਂਧੀ ਮਹਾਤਮਾ ਗਾਂਧੀ ਦੇ ਨਾਲ ਖੁਦ ਕਈ ਗਤਿਵਿਧਿਆਂ 'ਚ ਹਿੱਸਾ ਲੈਂਦੇ ਰਹੀ। ਉਨ੍ਹਾਂ ਭਾਰਤ ਦੀਆਂ ਮਹਿਲਾਵਾਂ 'ਚ ਦੇਸ਼ ਪ੍ਰਤੀ ਮੋਹ ਜਗਾਇਆ ਅਤੇ ਅੰਗਰੇਜ਼ੀ ਹਕੂਮਤ ਖਿਲਾਫ ਕਈ ਅੰਦੋਲਨ ਕੀਤੇ। ਆਜ਼ਾਦੀ ਤੋਂ 3 ਸਾਲ ਪਹਿਲਾਂ ਜਨਵਰੀ ਮਹੀਨਾ ਸਾਲ 1944 'ਚ ਉਨ੍ਹਾਂ ਨੂੰ 2 ਦਿਲ ਦੇ ਦੌਰੇ ਪਏ, ਫਿਰ 22 ਫਰਵਰੀ 1944 ਦੀ ਸ਼ਾਮ ਨੂੰ ਉਨ੍ਹਾਂ ਮਹਾਤਮਾ ਗਾਂਧੀ ਦੀ ਗੋਦ 'ਚ ਆਗਾ ਖਾਨ ਪੈਲੇਸ ਵਿਖੇ ਆਖਰੀ ਸਾਹ ਲਏ।

ਅਬੁਲ ਕਲਾਮ ਦਾ ਦੇਹਾਂਤ
ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਅਬੁਲ ਕਲਾਮ ਆਜ਼ਾਦ ਦਾ ਦੇਹਾਂਤ ਅੱਜ ਦੇ ਹੀ ਦਿਨ ਸਾਲ 1998 'ਚ ਹੋਇਆ ਸੀ। 35 ਸਾਲ ਦੀ ਉਮਰ 'ਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਭ ਤੋਂ ਨੌਜਵਾਨ ਪ੍ਰਧਾਨ ਬਣਨ ਵਾਲੇ ਅਬੁਲ ਕਲਾਮ ਨੂੰ ਮੌਲਾਨਾ ਆਜ਼ਾਦ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਅਬੁਲ ਕਲਾਮ ਆਜ਼ਾਦ ਨੇ ਯੂਨੀਵਰਸਿਟੀ ਗ੍ਰੈਂਡਸ ਕਮਿਸ਼ਨ ਯਾਨੀ ਕਿ ਯੂ.ਜੀ.ਸੀ. ਅਤੇ ਇੰਡੀਅਨ ਇੰਸਟੀਟਿਊਟ ਆਫ ਟੈਕਨਾਲਿਜੀ, ਆਈ.ਆਈ.ਟੀ. ਦੀ ਸਥਾਪਨਾ 'ਚ ਅਹਿਮ ਰੋਲ ਅਦਾ ਕੀਤਾ ਸੀ। ਅਬੁਲ ਕਲਾਮ ਮਹਾਤਮਾ ਗਾਂਧੀ ਦੇ ਸਿਧਾਂਤਾਂ ਦੇ ਸਮਰਥਕ ਸੀ। ਉਨ੍ਹਾਂ ਨੇ ਹਿੰਦੂ-ਮੁਸਲਮਾਨ ਏਕਤਾ ਲਈ ਕਾਰਜ ਕੀਤਾ, ਅਤੇ ਉਹ ਵੱਖ ਮੁਸਲਮਾਨ ਰਾਸ਼ਟਰ ਜਨੀਕੇ ਪਾਕਿਸਤਾਨ ਦਾ ਵਿਰੋਧ ਕਰਨ ਵਾਲੇ ਮੁਸਲਮਾਨ ਨੇਤਾਵਾਂ ਵਿੱਚੋਂ ਇੱਕ ਸੀ। ਆਜ਼ਾਦੀ ਦੇ ਬਾਅਦ ਉਹ ਭਾਰਤ ਦੇ ਸੰਸਦ ਮੈਂਬਰ ਚੁਣੇ ਗਏ ਅਤੇ ਉਹ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਬਣੇ।

ਪਹਿਲੀ ਕਾਟਨ ਮਿੱਲ
22 ਫਰਵਰੀ 1854 ਨੂੰ ਅੱਜ ਦੇ ਹੀ ਦਿਨ ਭਾਰਤ 'ਚ ਪਹਿਲੀ ਕਾਟਨ ਮਿੱਲ ਲੱਗੀ ਸੀ। ਇਸ ਮਿੱਲ ਨੂੰ ਬੋਮਬੇ ਸਪਿਨਿੰਗ ਮਿੱਲ ਦੇ ਨਾਂਅ ਤੋਂ ਜਾਣਿਆ ਜਾਂਦਾ ਸੀ, ਇਸਦੀ ਨੀਂਹ ਪਾਰਸੀ ਕੋਆਸਜੀ ਨਾਨਾਭਾਈ ਦਾਵਰ ਨੇ ਰੱਖੀ ਸੀ। ਇਹ ਮਿਲ ਭਾਰਤ ਦੀ ਪਹਿਲੀ ਸਟੀਮ ਪਾਵਰਡ ਜਾਨੀਕਿ ਭਾਫ ਦੀ ਤਾਕਤ ਨਾਲ ਚੱਲਣ ਵਾਲੀ ਮਿਲ ਸੀ। ਜਿਸਦਾ ਸ਼ੁਰੂਆਤੀ ਨਿਵੇਸ਼ ਕਰੀਬ 5 ਲੱਖ ਰੁਪਏ ਸੀ। ਇਹ ਮਿੱਲ ਲੱਗਣ ਕਾਰਨ ਬੰਬੇ ਇੰਡਸਟਰੀ ਹੱਬ ਬਣਿਆ। ਅਤੇ mumbai ਨੂੰ menchester ਆਫ east ਨਾਲ ਜਾਣਿਆ ਜਾਣ ਲੱਗਾ, ਜਿਸ ਤੋਂ ਬਾਅਦ 19ਵੀ ਸਦੀ 'ਚ ਬੰਬਈ ਦੁਨੀਆਂ ਦੀ ਸਭ ਤੋਂ ਵੱਡੀ textile industry ਬਣੀ।

ਜਨਮਦਿਨ
1. ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਗੁਰਮੀਤ ਚੌਧਰੀ ਦਾ ਨੂੰ ਹੋਇਆ
2. ਮਸ਼ਹੂਰ ਭਾਰਤੀ ਸਿਨੇਮਾ ਤੇ ਬਾਲੀਵੁਡ ਅਦਾਕਾਰਾ ਦਾ ਜਨਮ 22 ਫਰਵਰੀ 1982 ਨੂੰ ਹੋਇਆ  

ਮੌਤ
1. ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਅਬੁਲ ਕਲਾਮ ਦਾ ਦੇਹਾਂਤ ਅੱਜ ਦੇ ਦਿਨ ਸਾਲ 1958 'ਚ ਹੋਇਆ ਸੀ
2.ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦਾ ਦੇਹਾਂਤ ਅੱਜ ਦੇ ਦਿਨ ਸਾਲ ਸਾਲ 1944 'ਚ ਹੋਇਆ ਸੀ।


author

Shyna

Content Editor

Related News