ਪੰਜਾਬ ਦੀ ਇਸ ਧੀ ਨੇ ਇਟਲੀ 'ਚ ਮਾਰੀਆਂ ਮੱਲ੍ਹਾਂ, ਸਥਾਨਕ ਪੁਲਸ 'ਚ ਭਰਤੀ ਹੋਣ ਵਾਲੀ ਪਹਿਲੀ ਪੰਜਾਬਣ
Friday, Sep 04, 2020 - 02:52 PM (IST)
ਇਟਲੀ (ਕੈਂਥ) : ਪੰਜਾਬ ਧੀ ਨੇ ਇਟਲੀ 'ਚ ਸਮੂਹ ਭਾਰਤ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਦਰਅਸਲ, ਇਟਲੀ ਦੇ ਪਿੰਡ ਇਟਲੀ 'ਚ ਪੰਜਾਬ ਤੋਂ ਆ ਕੇ ਵੱਸੇ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਸਰੇਨਾ ਮੱਲ੍ਹਣ ਨੇ ਇਟਲੀ ਦੀ ਸਥਾਨਕ ਪੁਲਸ 'ਚ ਭਰਤੀ ਹੋ ਕੇ ਮਾਪਿਆਂ ਦਾ ਵੀ ਨਾਮ ਰੋਸ਼ਨ ਕੀਤਾ ਹੈ। ਜਾਣਕਾਰੀ ਮੁਤਾਬਕ 49 ਪੋਸਟਾਂ ਲਈ 1500 ਦੇ ਕਰੀਬ ਕੈਡੀਡੇਟ ਪਹੁੰਚੇ, ਜਿਨ੍ਹਾਂ 'ਚੋ ਪਹਿਲੇ ਨੰਬਰਾਂ 'ਚ ਪੰਜਾਬਣ ਸਰੇਨਾ ਮੱਲਣ ਦਾ ਨਾਮ ਆਇਆ ਹੈ। ਸਰੇਨਾ ਮੱਲਣ ਨੂੰ ਇਟਲੀ ਦੀ ਪਹਿਲੀ ਪੰਜਾਬਣ ਲੋਕਲ ਪੁਲਸ 'ਚ ਭਰਤੀ ਹੋਈ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : ਸਹੇਲੀਆਂ ਨਾਲ ਕੰਮ ’ਤੇ ਗਈ ਕੁੜੀ ਨੂੰ ਨਹੀਂ ਪਤਾ ਸੀ ਕਿ ਇੰਝ ਹੋਵੇਗਾ ਉਸ ਦਾ ਦਰਦਨਾਕ ਅੰਤ
ਜ਼ਿਕਰਯੋਗ ਹੈ ਕਿ ਪੰਜਾਬ ਦੀ ਹੋਣਹਾਰ ਧੀ ਸਰੇਨਾ ਮੱਲ੍ਹਣ ਇਟਲੀ ਦੇ ਉੱਘੇ ਅੰਬੇਡਕਰੀ ਮਲੱਣ ਹਰਦਿਆਲ ਅਤੇ ਕ੍ਰਿਸ਼ਨਾ ਮੱਲਣ ਦੀ ਸੇਰੇਨਾ ਮੱਲਣ ਦੀ ਧੀ ਹੈ, ਜਿਸ ਨੇ 2017 'ਚ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ 'ਚੋ 100 'ਚੋਂ 100 ਨੰਬਰ ਹਾਸਲ ਕੀਤੇ ਸਨ। ਪੰਜਾਬ ਦੇ ਪਿੰਡ ਵੀਰ ਬੰਸੀਆਂ ਤਹਿਸੀਲ ਫਿਲੌਰ(ਜਲੰਧਰ) ਜ਼ਿਲ੍ਹੇ ਨਾਲ ਸਬੰਧਤ ਮੱਲ੍ਹਣ ਪਰਿਵਾਰ ਦੇ ਤਿੰਨ ਬੱਚੇ, ਜਿਨ੍ਹਾਂ 'ਚ ਮੱਲਣ ਮਲਿਕ ਮੁੰਡਾ ਅਤੇ ਮੱਲਣ ਸੇਰੇਨਾ ਤੇ ਮੱਲਣ ਜੈਸੀਕਾ ਕੁੜੀਆਂ ਹਨ। ਇਨ੍ਹਾਂ 3 ਬੱਚਿਆਂ ਨੂੰ ਮੱਲਣ ਹਰਦਿਆਲ ਨੇ ਨਾਂ ਸਿਰਫ਼ ਉੱਚ ਮਿਆਰੀ ਵਿੱਦਿਆ ਪੜ੍ਹਾਈ ਹੀ ਨਹੀਂ ਸਗੋਂ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਪ੍ਰਤੀ ਵੀ ਪੂਰੀ ਤਰ੍ਹਾਂ ਜਾਗਰੂਕ ਕੀਤਾ ਹੈ। ਜਿੱਥੇ ਸਰੇਨਾ ਮੱਲਣ ਇਟਲੀ ਭਰ 'ਚ ਨਵੀਂ ਮਿਸਾਲ ਕਾਇਮ ਕਰਕੇ ਸਮੁੱਚੇ ਭਾਈਚਾਰੇ ਲਈ ਮਾਣ ਦਾ ਪਾਤਰ ਬਣੀ ਹੈ ਉੱਥੇ ਹੀ ਪੰਜਬੀਅਤ ਦਾ ਨਾਮ ਬਲੰਦ ਕੀਤਾ ਹੈ।
ਇਹ ਵੀ ਪੜ੍ਹੋ : ਸਿਹਤ ਮੰਤਰਾਲਾ ਨੇ ਦੱਸਿਆ ਯਾਤਰਾ ਕਰਦੇ ਸਮੇਂ ਇਨ੍ਹਾਂ ਵਿਅਕਤੀਆਂ ਲਈ ਮਾਸਕ ਨਹੀਂ ਜ਼ਰੂਰੀ