ਪੰਜਾਬ ਦੀ ਹੋਣਹਾਰ ਧੀ ਨੇ ਵਧਾਇਆ ਮਾਣ, ਰੋਮ ਯੂਨੀਵਰਸਿਟੀ ''ਚ ਬਣੀ ਟੌਪਰ

Sunday, Dec 27, 2020 - 06:00 PM (IST)

ਪੰਜਾਬ ਦੀ ਹੋਣਹਾਰ ਧੀ ਨੇ ਵਧਾਇਆ ਮਾਣ, ਰੋਮ ਯੂਨੀਵਰਸਿਟੀ ''ਚ ਬਣੀ ਟੌਪਰ

ਮਿਲਾਨ/ਇਟਲੀ (ਸਾਬੀ ਚੀਨੀਆ): ਰੋਜ਼ੀ ਰੋਟੀ ਖਾਤਿਰ ਇਟਲੀ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਸਿੱਖਿਆ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਹੀ ਹੈ। ਜਲੰਧਰ ਜਿਲ੍ਹੇ ਦੇ ਪਿੰਡ ਕੁਲਾਰ (ਮਲਸੀਆ) ਦੇ ਲਾਲਾ ਸ਼ਿਵ ਦਿਆਲ ਦੀ ਪੋਤਰੀ ਰਵੀਨਾ ਕੁਮਾਰ ਨੇ ਰੋਮ ਦੀ "ਸਪੇਐਨਸਾ ਯੂਨੀਵਰਸਿਟੀ, ਤੋਂ ਇੰਟਰਨੈਸ਼ਨਲ ਪੌਲਟੀਕਲ ਸਾਇੰਸ ਰੈਲੇਸ਼ਨ ਵਿਚੋਂ 110 ਨੰਬਰਾਂ 'ਚੋ 104 ਅੰਕ ਪ੍ਰਾਪਤ ਕਰਕੇ ਇਕ ਇਤਿਹਾਸਿਕ ਪ੍ਰਾਪਤੀ ਵੱਲ ਕਦਮ ਵਧਾਏ ਹਨ। 

PunjabKesari

ਗੁਰਵਿੰਦਰ ਕੁਮਾਰ ਤੇ ਮਾਤਾ ਸ਼ਕੁੰਤਲਾ ਦੀ ਹੋਣਹਾਰ ਧੀ ਨੇ ਆਪਣੀ ਸਖ਼ਤ ਮਿਹਨਤ ਨਾਲ ਜਿੱਥੇ ਪੜ੍ਹਾਈ ਵਿਚ ਸਫਲਤਾ ਦੇ ਝੰਡੇ ਬੁਲੰਦ ਕਰਕੇ ਮਾਪਿਆਂ ਦਾ ਨਾਮ ਚਮਕਾਇਆ ਹੈ, ਉੱਥੇ ਇਟਲੀ ਰਹਿੰਦਾ ਸਮੁੱਚਾ ਭਾਰਤੀ ਭਾਈਚਾਰਾ ਵੀ ਆਪਣੀ ਧੀ 'ਤੇ ਮਾਣ ਮਹਿਸੂਸ ਕਰ ਰਿਹਾ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ, ਯੂਰਪੀ ਦੇਸ਼ ਆਸਟਰੀਆ 'ਚ ਰਜਿਸਟਰਡ ਹੋਇਆ ਸਿੱਖ ਧਰਮ

ਪ੍ਰੈਸ ਨਾਲ ਗੱਲਬਾਤ ਕਰਦਿਆਂ ਰਵੀਨਾ ਨੇ ਦੱਸਿਆ ਕਿ ਉਸ ਨੂੰ ਰੋਮ ਹਵਾਈ ਅੱਡੇ ਤੋਂ ਨੌਕਰੀ ਲਈ ਪਹਿਲਾ ਹੀ ਸੱਦਾ ਪੱਤਰ ਮਿਲ ਚੁੱਕਿਆ ਹੈ ਪਰ ਫਿਲਹਾਲ ਉਹ ਹੋਰ ਪੜ੍ਹਨਾ ਚਾਹੁੰਦੀ ਹੈ। ਉਸਨੂੰ ਪਰਿਵਾਰ ਵੱਲੋਂ ਹਰ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਇੰਟਰਨੈਸ਼ਨਲ ਪੌਲਟੀਕਲ ਸਾਇੰਸ ਦੀ ਪੜ੍ਹਾਈ ਕਰਨ ਵਾਲੇ ਬੱਚੇ ਦੇਸ਼ ਦੇ ਡਿਪਲੋਮੈਂਟ ਸਿਸਟਮ ਦਾ ਹਿੱਸਾ ਬਣਕੇ ਸੇਵਾਵਾਂ ਨਿਭਾਉਂਦੇ ਹਨ।

ਨੋਟ- ਇਟਲੀ ਵਿਚ ਪੰਜਾਬ ਦੀ ਧੀ ਨੇ ਵਧਾਇਆ ਮਾਣ, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News