ਪੰਜਾਬ ਕਾਂਗਰਸ ''ਚ ਅੱਜ ਵੱਡੇ ਫੇਰਬਦਲ ਦੀ ਘੜੀ! ਹਾਈਕਮਾਨ ਵਲੋਂ ਖੋਲ੍ਹਿਆ ਜਾ ਸਕਦੈ ''ਬੰਦ ਲਿਫ਼ਾਫ਼ਾ''
Saturday, Jun 27, 2026 - 12:18 PM (IST)
ਚੰਡੀਗੜ੍ਹ (ਵਿਨੈ) : ਪੰਜਾਬ ਕਾਂਗਰਸ 'ਚ ਜੱਥੇਬੰਦਕ (ਸੰਗਠਨਾਤਮਕ) ਬਦਲਾਅ ਦੀ ਸੰਭਾਵਨਾ ਸ਼ਨੀਵਾਰ ਨੂੰ ਜਤਾਈ ਜਾ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ ਅਤੇ ਉਨ੍ਹਾਂ ਨੇ ਕਾਂਗਰਸ ਦੇ ਜਨਰਲ ਸਕੱਤਰ (ਜਥੇਬੰਦਕ) ਕੇ. ਸੀ. ਵੇਣੂੰਗੋਪਾਲ ਨਾਲ ਮੁਲਾਕਾਤ ਕੀਤੀ। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਏ. ਆਈ. ਸੀ. ਸੀ. ਦੇ ਖ਼ਜ਼ਾਨਚੀ ਤੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਵਿਧਾਇਕ ਪਰਗਟ ਸਿੰਘ, ਅਰੁਣਾ ਚੌਧਰੀ, ਸਾਂਸਦ ਡਾ. ਅਮਰ ਸਿੰਘ ਸਮੇਤ ਕਈ ਹੋਰ ਦਿੱਗਜ ਆਗੂ ਵੀਰਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਵੱਡਾ ਬਦਲਾਅ, ਨਵੀਂ ਨੋਟੀਫਿਕੇਸ਼ਨ ਜਾਰੀ, ਵਾਹਨ ਚਾਲਕ ਹੋ ਜਾਣ ਸਾਵਧਾਨ
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ 27 ਜੂਨ ਨੂੰ ਜੱਥੇਬੰਦਕ ਫੇਰਬਦਲ ਨੂੰ ਲੈ ਕੇ ਲਏ ਗਏ ਫ਼ੈਸਲਿਆਂ ਦਾ ‘ਬੰਦ ਲਿਫ਼ਾਫ਼ਾ’ ਖੋਲ੍ਹਿਆ ਜਾ ਸਕਦਾ ਹੈ। ਕਾਂਗਰਸ ਹਾਈਕਮਾਨ ਦੇ ਦਫ਼ਤਰ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਮੀਟਿੰਗਾਂ ਦਾ ਦੌਰ ਮੁੱਕਣ ਤੋਂ ਬਾਅਦ ਸੂਬੇ ਦੇ ਦਿੱਗਜਾਂ ਦਾ ਦਿੱਲੀ 'ਚ ਡੇਰਾ ਲਾਉਣਾ ਇਸੇ ਗੱਲ ਦਾ ਸੰਕੇਤ ਹੈ ਕਿ ਕਾਂਗਰਸ ਹਾਈਕਮਾਨ ਨਵੇਂ ਬਦਲਾਵਾਂ ਕਾਰਨ ਉੱਠਣ ਵਾਲੀ ਸੰਭਾਵਿਤ ਬਗ਼ਾਵਤ ਨੂੰ ਕਿਸੇ ਵੀ ਕੀਮਤ 'ਤੇ ਜਨਤਕ ਹੋਣ ਦਾ ਖ਼ਤਰਾ ਸਹੇੜਨ ਤੋਂ ਬਚ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹਜ਼ਾਰਾਂ ਲੋਕਾਂ ਦੇ ਬੈਂਕ ਖ਼ਾਤੇ ਫਰੀਜ਼, ਸਾਹਮਣੇ ਆਈ ਵੱਡੀ ਵਜ੍ਹਾ, ਪੜ੍ਹੋ ਕੀ ਹੈ ਪੂਰੀ ਖ਼ਬਰ
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਤਿੰਨਾਂ ਨਵੇਂ ਆਬਜ਼ਰਵਰਾਂ (ਨਿਗਰਾਨਾਂ) ਦੀ ਰਿਪੋਰਟ ਅਤੇ ਪਿਛਲੇ ਦਿਨੀਂ ਹੋਏ ਲੰਬੇ ਮੰਥਨ ਤੋਂ ਬਾਅਦ ਜੋ ਫ਼ੈਸਲਾ ਤਿਆਰ ਕੀਤਾ ਗਿਆ ਹੈ, ਉਸ ਦੇ ਐਲਾਨ ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
