ਮੈਨੇਜਰ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ

Monday, Jun 19, 2017 - 01:23 AM (IST)

ਮੈਨੇਜਰ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ

ਬਟਾਲਾ,   (ਬੇਰੀ)-  ਸਥਾਨਕ ਇਕ ਕੰਪਨੀ ਦੇ ਮੈਨੇਜਰ ਖਿਲਾਫ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਦੀ ਪੁਲਸ ਵੱਲੋਂ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਬਟਾਲਾ ਵਾਸੀ ਪੀੜਤਾ ਹਰਜੀਤ ਕੌਰ (ਕਾਲਪਨਿਕ ਨਾਂ) ਨੇ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਹ ਇਕ ਇੰਸ਼ੋਰੈਂਸ ਕੰਪਨੀ ਬਟਾਲਾ ਵਿਚ ਬਤੌਰ ਮੈਨੇਜਰ ਪਾਰਟਨਰ ਮਿਤੀ 13 ਮਾਰਚ, 2013 ਨੂੰ ਤਾਇਨਾਤ ਹੋਈ ਸੀ ਅਤੇ ਸਾਲ 2013 ਦੇ ਅਗਸਤ ਮਹੀਨੇ ਵਿਚ ਸੁਨੀਲ ਅਰੋੜਾ ਪੁੱਤਰ ਗੁਲਸ਼ਨ ਕੁਮਾਰ ਵਾਸੀ ਮਕਾਨ ਨੰ. 1 ਬਸੰਤ ਵਿਹਾਰ ਅੰਬਾਲਾ ਇਕ ਕੰਪਨੀ ਬਟਾਲਾ ਵਿਚ ਬਤੌਰ ਮੈਨੇਜਰ ਨਿਯੁਕਤ ਹੋਇਆ ਸੀ। ਪੀੜਤਾ ਨੇ ਬਿਆਨਾਂ ਵਿਚ ਅੱਗੇ ਲਿਖਵਾਇਆ ਹੈ ਕਿ ਸੁਨੀਲ ਅਰੋੜਾ ਮੈਨੂੰ ਮੀਟਿੰਗਾਂ ਦੇ ਬਹਾਨੇ ਕਦੀ ਗੁਰਦਾਸਪੁਰ ਅਤੇ ਕਦੀ ਅੰਮ੍ਰਿਤਸਰ ਹੋਸਟਲ ਵਿਚ ਲਿਜਾਂਦਾ ਰਿਹਾ, ਜਿਥੇ ਉਹ ਮੇਰੀ ਮਰਜ਼ੀ ਤੋਂ ਬਿਨਾਂ ਮੇਰੇ ਨਾਲ ਜਬਰ-ਜ਼ਨਾਹ ਕਰਦਾ ਰਿਹਾ।
ਮੇਰੇ ਵੱਲੋਂ ਮਨ੍ਹਾ ਕਰਨ 'ਤੇ ਉਕਤ ਮੈਨੇਜਰ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਬੀਤੀ 19 ਮਈ ਨੂੰ ਵੀ ਮੈਨੇਜਰ ਸੁਨੀਲ ਅਰੋੜਾ ਨੇ ਮੇਰੇ ਭਰਾ ਦੇ ਫੋਨ 'ਤੇ ਫੋਨ ਕਰ ਕੇ ਧਮਕੀਆਂ ਦਿੱਤੀਆਂ ਕਿ ਜੇਕਰ ਮੇਰੇ ਵਿਰੁੱਧ ਕੋਈ ਐਕਸ਼ਨ ਲਿਆ ਤਾਂ ਉਹ ਉਸ ਦੀ ਜ਼ਿੰਦਗੀ ਬਰਬਾਦ ਕਰ ਦੇਵੇਗਾ।ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਮੈਨੇਜਰ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।


Related News