ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲੇ ਖਿਲਾਫ ਮਾਮਲਾ ਦਰਜ

Wednesday, Jul 25, 2018 - 01:14 AM (IST)

ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲੇ ਖਿਲਾਫ ਮਾਮਲਾ ਦਰਜ

ਨਵਾਂਸ਼ਹਿਰ, (ਤ੍ਰਿਪਾਠੀ)- ਫੋਟੋਅਾਂ ਅਤੇ ਵੀਡੀਓਜ਼ ਨੈੱਟ ’ਤੇ ਪਾਉਣ  ਦੀਆਂ ਧਮਕੀਆਂ ਦੇ ਕੇ ਨਾਬਾਲਗ ਲਡ਼ਕੀ ਨਾਲ ਆਪਣੇ ਘਰ ’ਚ ਜਬਰ-ਜ਼ਨਾਹ ਕਰਨ ਵਾਲੇ  ਨੌਜਵਾਨ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ।ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨਾਬਾਲਗ ਲਡ਼ਕੀ ਨੇ ਦੱਸਿਆ ਕਿ ਉਸ ਦੇ ਪਿਤਾ ਡਰਾਈਵਰ ਹਨ  ਅਤੇ ਮਾਤਾ ਘਰੇਲੂ ਕੰਮ ਕਰਦੀ ਹੈ ਤੇ ਉਹ 8ਵੀਂ ਕਲਾਸ ’ਚ ਪਡ਼੍ਹਦੀ ਹੈ। ਉਹ ਆਪਣੇ ਘਰ ਦੇ ਕੋਲ ਖਡ਼੍ਹੀ  ਸੀ ਕਿ ਉਸ ਦੇ ਘਰ ਨੇਡ਼ੇ  ਹੀ ਰਹਿਣ ਵਾਲਾ ਹਿਮਾਂਸ਼ੂ ਉਸ ਦੇ ਕੋਲ ਆਇਆ ਅਤੇ ਕਿਹਾ ਕਿ ਉਸ ਦੀਅਾਂ ਫੋਟੋਅਾਂ ਅਤੇ ਵੀਡੀਓਜ਼ ਉਸ ਦੇ ਮੋਬਾਇਲ  ਵਿਚ ਹਨ  ਜੋ ਉਹ  ਨੈੱਟ  ’ਤੇ ਪਾ  ਦੇਵੇਗਾ। ਪੀਡ਼ਤਾ ਨੇ ਦੱਸਿਆ ਕਿ ਇਸ ਉਪਰੰਤ ਉਕਤ ਨੌਜਵਾਨ ਨੇ ਉਸ ਨਾਲ  ਜਬਰ-ਜ਼ਨਾਹ ਕੀਤਾ ਤੇ ਉਸ ਨੂੰ ਧਮਕੀਆਂ ਦਿੱਤੀਅਾਂ। ਜਿਸ ’ਤੇ ਉਸ ਨੇ ਸਾਰੀ ਗੱਲ ਆਪਣੇ ਮਾਂ-ਪਿਉ ਨੂੰ ਦੱਸ ਦਿੱਤੀ।  ਪੁਲਸ ਨੇ ਪੀਡ਼ਤ ਲਡ਼ਕੀ ਦੀ ਸ਼ਿਕਾਇਤ ’ਤੇ ਨੌਜਵਾਨ ਹਿਮਾਂਸ਼ੂ  ਖਿਲਾਫ  ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News