ਈਸੇਵਾਲ ਗੈਂਗਰੇਪ ਕੇਸ : ਸੁਣਵਾਈ 6 ਫਰਵਰੀ ਲਈ ਮੁਲਤਵੀ

01/24/2020 3:43:57 PM

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ 'ਚ ਮਹਾਨਗਰ ਦੇ ਬਹੁਚਰਚਿਤ ਈਸੇਵਾਲ ਨਹਿਰ ਦੇ ਕੋਲ ਹੋਏ ਗੈਂਗਰੇਪ ਕੇਸ ਦੀ ਸੁਣਵਾਈ 'ਚ ਇਕ ਹੋਰ ਗਵਾਹ ਦੀ ਗਵਾਹੀ ਕਲਮਬੱਧ ਕਰਵਾਈ ਗਈ। ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਗਵਾਹੀ ਹੋਣ ਤੋਂ ਬਾਅਦ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 6 ਫਰਵਰੀ ਲਈ ਮੁਲਤਵੀ ਕਰ ਦਿੱਤੀ ਹੈ। ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ 'ਚ ਚਾਰ ਸਰਕਾਰੀ ਗਵਾਹ ਅਦਾਲਤ 'ਚ ਪੇਸ਼ ਹੋਏ ਸਨ ਅਤੇ ਉਨ੍ਹਾਂ ਦੀ ਗਵਾਹੀ ਅਦਾਲਤ 'ਚ ਕਲਮਬੱਧ ਕਰਵਾਈ ਗਈ। ਉਨ੍ਹਾਂ ਉੱਪਰ ਬਚਾਅ ਪੱਖ ਦੇ ਵਕੀਲਾਂ ਵੱਲੋਂ ਕ੍ਰਾਸ ਐਗਜ਼ਾਮੀਨੇਸ਼ਨ ਵੀ ਪੂਰਾ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਵੱਲੋਂ ਕੇਸ ਨੂੰ ਮੁਲਤਵੀ ਕਰਦੇ ਹੋਏ ਸਰਕਾਰੀ ਪੱਖ ਨੂੰ ਆਪਣੀਆਂ ਹੋਰ ਗਵਾਹੀਆਂ ਅਦਾਲਤ ਵਿਚ ਪੇਸ਼ ਕਰਨ ਨੂੰ ਕਿਹਾ ਸੀ, ਜਿਸ 'ਤੇ ਅਦਾਲਤ ਵਿਚ ਇਕ ਗਵਾਹ ਦੀ ਗਵਾਹੀ ਕਮਲਬੱਧ ਕਰਵਾਈ ਗਈ।

ਪੁਲਸ ਵੱਲੋਂ ਅਪ੍ਰੈਲ ਨੂੰ ਹੀ ਦੋਸ਼ੀਆਂ ਦੇ ਵਿਰੁੱਧ ਚਾਰਜਸ਼ੀਟ ਫਾਈਲ ਕਰ ਦਿੱਤੀ ਗਈ ਸੀ। ਪੁਲਸ ਥਾਣਾ ਦਾਖਾ ਵੱਲੋਂ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਦੋਸ਼ੀਆਂ ਸਾਦਿਕ ਅਲੀ ਨਿਵਾਸੀ ਪੁਲਸ ਥਾਣਾ ਮੁਕੰਦਪੁਰ ਜ਼ਿਲਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ ਰੂਪੀ ਨਿਵਾਸੀ ਪਿੰਡ ਜਸਪਾਲ ਬਾਂਗਰ, ਅਜੇ ਉਰਫ ਬ੍ਰਿਜ ਨੰਦਨ ਨਿਵਾਸੀ ਯੂ. ਪੀ., ਸੈਫ ਅਲੀ ਨਿਵਾਸੀ ਹਿਮਾਚਲ ਪ੍ਰਦੇਸ਼, ਸੁਰਮਾ ਨਿਵਾਸੀ ਖਾਨਪੁਰ ਪੁਲਸ ਥਾਣਾ ਡੇਹਲੋਂ 'ਤੇ ਗੈਂਗਰੇਪ ਦੇ ਦੋਸ਼ 'ਚ ਪਰਚਾ ਦਰਜ ਕੀਤਾ ਸੀ।

ਇਹ ਸੀ ਮਾਮਲਾ
ਵਰਣਨਯੋਗ ਹੈ ਕਿ 9 ਫਰਵਰੀ ਦੀ ਰਾਤ ਪੀੜਤਾ ਆਪਣੇ ਇਕ ਮਰਦ ਮਿੱਤਰ ਨਾਲ ਲੁਧਿਆਣਾ ਦੇ ਦਾਖਾ ਪੁਲਸ ਥਾਣੇ ਦੇ ਤਹਿਤ ਆਉਂਦੇ ਇਕ ਨਹਿਰ ਦੇ ਕੋਲ ਪੁੱਜੇ ਤਾਂ ਤਿੰਨ ਦੋਸ਼ੀਆਂ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਕਾਰ ਦੇ ਅੱਗੇ ਲਾ ਦਿੱਤਾ ਤੇ 1 ਦੋਸ਼ੀ ਨੇ ਉਨ੍ਹਾਂ ਦੀ ਕਾਰ 'ਤੇ ਇੱਟ ਮਾਰੀ ਤੇ 2 ਨੇ ਉਨ੍ਹਾਂ ਦੀ ਕਾਰ ਦਾ ਸਟੇਰਿੰਗ ਫੜ ਲਿਆ ਤੇ ਉਨ੍ਹਾਂ ਨੇ ਮੌਕੇ 'ਤੇ ਹੋਰ ਲੜਕੇ ਬੁਲਾ ਲਏ ਜਿਨ੍ਹਾਂ ਨੇ ਆਉਂਦੇ ਹੀ ਉਸ ਦੇ ਮਿੱਤਰ ਨੂੰ ਕਾਰ ਦੀ ਪਿਛਲੀ ਸੀਟ 'ਤੇ ਸੁੱਟ ਦਿੱਤਾ ਤੇ ਸਾਰੇ ਵਿਅਕਤੀ ਉਸ ਨੂੰ ਕਾਰ ਸਮੇਤ ਇਕ ਸੁੰਨਸਾਨ ਪਲਾਟ 'ਚ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਦੇ ਮਰਦ ਮਿੱਤਰ ਨੂੰ ਕਾਰ 'ਚ ਹੀ ਬੰਦੀ ਬਣਾ ਲਿਆ ਅਤੇ ਉਸ ਨਾਲ 10 ਵਿਅਕਤੀਆਂ ਨੇ ਗੈਂਗਰੇਪ ਕੀਤਾ।


Anuradha

Content Editor

Related News