ਈਸੇਵਾਲ ਗੈਂਗਰੇਪ : ਸੁਣਵਾਈ 15 ਜਨਵਰੀ ਤਕ ਲਈ ਟਲੀ
Wednesday, Jan 08, 2020 - 12:51 PM (IST)

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਵਿਚ ਮਹਾਨਗਰ ਦੇ ਬਹੁ-ਚਰਚਿਤ ਈਸੇਵਾਲ ਨਹਿਰ ਦੇ ਕੋਲ ਹੋਏ ਗੈਂਗਰੇਪ ਕੇਸ ਵਿਚ ਅੱਜ ਤਿੰਨ ਹੋਰ ਗਵਾਹਾਂ ਦੀ ਗਵਾਹੀ ਕਲਮਬੱਧ ਕਰਵਾਈ ਗਈ। ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਗਵਾਹੀ ਦੇਣ ਤੋਂ ਬਾਅਦ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 15 ਜਨਵਰੀ ਲਈ ਰੱਦ ਕਰ ਦਿੱਤੀ।
ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਵਿਚ ਚਾਰ ਸਰਕਾਰੀ ਗਵਾਹ ਅਦਾਲਤ ਵਿਚ ਪੇਸ਼ ਹੋਏ ਸਨ ਅਤੇ ਉਨ੍ਹਾਂ ਦੀ ਗਵਾਹੀ ਅਦਾਲਤ ਵਿਚ ਕਲਮਬੱਧ ਕਰਵਾਈ ਗਈ ਅਤੇ ਉਨ੍ਹਾਂ 'ਤੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਕ੍ਰਾਸ ਐਗਜ਼ਾਮੀਨੇਸ਼ਨ ਵੀ ਪੂਰਾ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਵੱਲੋਂ ਕੇਸ ਨੂੰ ਅੱਜ ਲਈ ਟਾਲਦੇ ਹੋਏ ਸਰਕਾਰੀ ਪੱਖ ਨੂੰ ਆਪਣੀਆਂ ਹੋਰ ਗਵਾਹੀਆਂ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਸੀ, ਜਿਸ 'ਤੇ ਅੱਜ ਅਦਾਲਤ ਵਿਚ ਤਿੰਨ ਹੋਰ ਗਵਾਹਾਂ ਦੀ ਗਵਾਹੀ ਕਲਮਬੱਧ ਕਰਵਾਈ ਗਈ। ਪੁਲਸ ਵੱਲੋਂ ਅਪ੍ਰੈਲ ਨੂੰ ਹੀ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਫਾਈਲ ਕਰ ਦਿੱਤੀ ਗਈ ਸੀ।
ਪੁਲਸ ਥਾਣਾ ਦਾਖਾ ਵੱਲੋਂ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਮੁਲਜ਼ਮਾਂ ਸਾਦਿਕ ਅਲੀ ਨਿਵਾਸੀ ਪੁਲਸ ਥਾਣਾ ਮਕੰਦਪੁਰ ਜ਼ਿਲ ਨਵਾਂਸ਼ਹਿਰ, ਜਗਰੂਪ ਸਿੰਘ ਉਰਫ ਰੂਪੀ ਨਿਵਾਸੀ ਪਿੰਡ ਜਸਪਾਲ ਬਾਂਗਰ, ਅਜੇ ਉਰਫ ਬ੍ਰਿਜ ਨੰਦਨ ਨਿਵਾਸੀ ਯੂ. ਪੀ. ਸੈਫ ਅਲੀ ਨਿਵਾਸੀ ਹਿਮਾਚਲ ਪ੍ਰਦੇਸ਼, ਸੂਰਮਾ ਨਿਵਾਸੀ ਖਾਨਪੁਰ ਪੁਲਸ ਥਾਣਾ ਡੇਹਲੋਂ ਵਿਰੁੱਧ ਗੈਂਗਰੇਪ ਦੇ ਦੋਸ਼ ਵਿਚ ਧਾਰਾ 376-ਡੀ, 342, 384, 354-ਬੀ, 279-ਬੀ, 364-ਏ, 397 ਆਈ. ਪੀ. ਸੀ. ਦੇ ਤਹਿਤ 10 ਫਰਵਰੀ 2019 ਨੂੰ ਪੁਲਸ ਨੇ ਮੁਕੱਦਮਾ ਦਰਜ ਕੀਤਾ ਸੀ।