ਰਾਣਾ ਗੁਰਜੀਤ ਨੇ ਮੰਨੀਆਂ ਆਪਣੇ ਵਿਭਾਗ ਦੀਆਂ ਕਮੀਆਂ

Sunday, Jul 02, 2017 - 01:07 PM (IST)

ਰਾਣਾ ਗੁਰਜੀਤ ਨੇ ਮੰਨੀਆਂ ਆਪਣੇ ਵਿਭਾਗ ਦੀਆਂ ਕਮੀਆਂ

ਕਪੂਰਥਲਾ— ਸਿੰਚਾਈ ਮੰਤਰੀ ਰਾਣਾ ਗੁਰਜੀਤ ਨੇ ਆਪਣੇ ਵਿਭਾਗ ਦੀਆਂ ਕਮੀਆਂ ਨੂੰ ਕਬੂਲ ਕੀਤਾ ਹੈ। ਕਰੀਬ ਤਿੰਨ ਮਹੀਨੇ ਪਹਿਲਾਂ ਸੱਤਾ ਵਿਚ ਆਈ ਕੈਪਟਸ ਸਰਕਾਰ ਦੇ ਮੰਤਰੀ ਰਾਣਾ ਗੁਰਜੀਤ ਨੇ ਮੰਨਿਆ ਹੈ ਕਿ ਬਰਸਾਤੀ ਮੌਸਮ ਨੂੰ ਲੈ ਕੇ ਕੀਤੇ ਗਏ ਨਹਿਰਾਂ ਅਤੇ ਡਰੇਨਾਂ ਦੀ ਸਫਾਈ ਦੇ ਪ੍ਰਬੰਧ ਕਾਫੀ ਨਹੀਂ। ਹਾਲਾਂਕਿ ਉਨ੍ਹਾਂ ਨੇ ਇਸ 'ਤੇ ਸਫਾਈ ਵੀ ਦਿੱਤੀ ਹੈ ਅਤੇ ਇਸ ਦਾ ਸਾਰਾ ਦੋਸ਼ ਪਿੱਛਲੀ ਅਕਾਲੀ ਸਰਕਾਰ ਦੇ ਸਿਰ ਮੜ੍ਹ ਦਿੱਤਾ ਹੈ। ਆਪਣੇ ਹਲਕਾ ਕਪੂਰਥਲਾ ਦੇ ਲੋਕਾਂ ਨੂੰ ੱਮਿਲਣ ਪੁੱਜੇ ਰਾਣਾ ਨੇ ਸੋਕੇ ਅਤੇ ਡੋਬੇ ਦੋਹਾਂ ਨੂੰ ਹੀ ਸਰਕਾਰ ਲਈ ਚੈਲੰਜ ਦੱਸਿਆ ਹੈ। 
ਰਾਣਾ ਨੇ ਮੰਨਿਆ ਕਿ ਸਫਾਈ ਨਾ ਹੋਣ ਕਰਕੇ ਡਰੇਨਾਂ ਅਤੇ ਨਹਿਰਾਂ ਪ੍ਰੀ ਮਾਨਸੂਨ ਦੇ ਮੀਂਹਾਂ ਦੀ ਮਾਰ ਵੀ ਨਾ ਝੱਲ ਸਕੀਆਂ ਅਤੇ ਟੁੱਟ ਗਈਆਂ। ਇਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਡੁੱਬ ਗਈ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਆਉਣ ਵਾਲਾ ਹੈ ਅਤੇ ਉਸ ਤੋਂ ਪਹਿਲਾਂ ਹੀ ਨਹਿਰਾਂ ਦੀ ਇਹ ਹਾਲਤ ਚਿੰਤਾ ਦਾ ਵਿਸ਼ਾ ਹੈ।


author

Kulvinder Mahi

News Editor

Related News