ਚੰਡੀਗੜ੍ਹ ''ਚ ਸਿੰਚਾਈ ਮੰਤਰੀ ਨੇ ਕੀਤੀ ਮੀਟਿੰਗ (ਵੀਡੀਓ)
Friday, Jun 09, 2017 - 04:24 AM (IST)
ਚੰਡੀਗੜ੍ਹ— ਕੰਡੀ ਕਨਾਲ ਪ੍ਰਾਜੈਕਟ ਦੇ ਮੁੱਦੇ ਨੂੰ ਲੈ ਕੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੀਰਵਾਰ ਨੂੰ ਚੰਡੀਗੜ੍ਹ ਦੇ ਸਿੰਚਾਈ ਭਵਨ 'ਚ ਮੀਟਿੰਗ ਕੀਤੀ। ਇਸ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਜ਼ਰੂਰਤਮੰਦ ਖੇਤਰ ਨੂੰ ਪਾਣੀ ਦੇਣ ਲਈ ਇਸ ਪ੍ਰਾਜੈਕਟ ਦਾ ਪੂਰਾ ਪਲਾਨ ਤਿਆਰ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆ ਸਕੇ।
ਇਸ ਦੇ ਨਾਲ ਹੀ ਸਿੰਚਾਈ ਮੰਤਰੀ ਨੇ ਦੱਸਿਆ ਕਿ ਬੀ.ਬੀ.ਐਮ.ਬੀ. ਪ੍ਰਾਜੈਕਟ 'ਚ 1 ਹਜ਼ਾਰ ਪੰਜਾਬੀ ਨੌਜਵਾਨਾਂ ਦੀ ਭਰਤੀ ਨੂੰ ਲੈ ਕੇ ਵੀ ਚਰਚਾ ਕੀਤੀ ਜਾਵੇਗੀ। ਖੈਰ, ਸਿੰਚਾਈ ਨਾਲ ਜੁੜੀ ਪਰੇਸ਼ਾਨੀਆਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਹਨ, ਜਿਸ ਨੂੰ ਲੈ ਕੇ ਸਿੰਚਾਈ ਮੰਤਰੀ ਵੀ ਕਾਫੀ ਗੰਭੀਰ ਨਜ਼ਰ ਆਏ।
