IRCTC ਨੇ ਭੇਜੀਆਂ 2 ਕਰੋੜ ਈ-ਮੇਲ, PM ਮੋਦੀ ਨਾਲ ਸਿੱਖ ਭਾਈਚਾਰੇ ਦੇ ਰਿਸ਼ਤਿਆਂ ਦੀ ਦਿੱਤੀ ਜਾਣਕਾਰੀ

Monday, Dec 14, 2020 - 09:11 AM (IST)

IRCTC ਨੇ ਭੇਜੀਆਂ 2 ਕਰੋੜ ਈ-ਮੇਲ, PM ਮੋਦੀ ਨਾਲ ਸਿੱਖ ਭਾਈਚਾਰੇ ਦੇ ਰਿਸ਼ਤਿਆਂ ਦੀ ਦਿੱਤੀ ਜਾਣਕਾਰੀ

ਨਵੀਂ ਦਿੱਲੀ- ਆਈ. ਆਰ. ਸੀ. ਟੀ. ਸੀ. ਨੇ 8 ਤੋਂ 12 ਦਸੰਬਰ ਵਿਚਕਾਰ ਤਕਰੀਬਨ 2 ਕਰੋੜ ਈ-ਮੇਲ ਭੇਜ ਕੇ ਆਪਣੇ ਗਾਹਕਾਂ ਨੂੰ ਪੀ. ਐੱਮ. ਮੋਦੀ ਵਲੋਂ ਸਿੱਖ ਭਾਈਚਾਰੇ ਲਈ ਲਏ ਗਏ 13 ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਹੈ। ਇਹ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਵਿਚਕਾਰ ਕੀਤਾ ਗਿਆ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਪੀ. ਐੱਸ. ਯੂ. ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਨੇ ਆਪਣੇ ਗਾਹਕਾਂ ਨੂੰ 47 ਪੰਨਿਆਂ ਦੀ ਬੁੱਕਲਟ ਭਾਵ ਕਿਤਾਬਚਾ- 'ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਸਿੱਖਾਂ ਨਾਲ ਵਿਸ਼ੇਸ਼ ਸਬੰਧ' ਭੇਜਿਆ ਹੈ। ਇਸ ਦਾ ਮਕਸਦ ਖੇਤੀ ਕਾਨੂੰਨਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ਬਾਰੇ ਅਫਵਾਹਾਂ ਨੂੰ ਦੂਰ ਕਰਨਾ ਹੈ। ਇਹ ਕਿਤਾਬਚਾ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿਚ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਈ-ਮੇਲ ਆਈ. ਆਰ. ਸੀ. ਟੀ. ਸੀ. ਦੇ ਪੂਰੇ ਡਾਟਾਬੇਸ ਨੂੰ ਭੇਜੇ ਗਏ ਹਨ। 12 ਦਸੰਬਰ ਨੂੰ ਈ-ਮੇਲ ਭੇਜਣੇ ਬੰਦ ਕਰ ਦਿੱਤੇ ਗਏ ਸਨ। ਈ-ਮੇਲ ਸਾਰਿਆਂ ਨੂੰ ਭੇਜੇ ਗਏ ਹਨ, ਭਾਵੇਂ ਕਿ ਉਨ੍ਹਾਂ ਦਾ ਭਾਈਚਾਰਾ ਕੋਈ ਵੀ ਹੋਵੇ। ਇਹ ਪਹਿਲਾ ਉਦਾਹਰਣ ਨਹੀਂ ਹੈ। ਇਸ ਤੋਂ ਪਹਿਲਾਂ ਵੀ ਜਨਹਿੱਤ ਵਿਚ ਸਰਕਾਰੀ ਕਲਿਆਣਕਾਰੀ ਯੋਜਨਾਵਾਂ ਨੂੰ ਬੜ੍ਹਾਵਾ ਦੇਣ ਲਈ ਆਈ. ਆਰ. ਸੀ. ਟੀ. ਸੀ. ਨੇ ਅਜਿਹੀਆਂ ਗਤੀਵਿਧੀਆਂ ਕੀਤੀਆਂ ਹਨ। 

ਇਹ ਵੀ ਪੜ੍ਹੋ- ਅਮਰੀਕੀ ਡਰੋਨ ਹਮਲੇ ’ਚ ਮਾਰੇ ਜਾਣ ਤੋਂ ਪਹਿਲਾਂ ਮਨਸੂਰ ਨੇ ਪਾਕਿ ’ਚ ਖਰੀਦੀ ਸੀ ਜੀਵਨ ਬੀਮਾ ਪਾਲਿਸੀ

ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ ਆਈ. ਆਰ. ਸੀ. ਟੀ. ਸੀ. ਨੇ 12 ਦਸੰਬਰ ਤੱਕ 1.9 ਕਰੋੜ ਈ-ਮੇਲ ਭੇਜੀਆਂ ਹਨ। ਇਸ ਵਿਚ 1984 ਦੇ ਦੰਗਾ ਪੀੜਤਾਂ ਨੂੰ ਦਿੱਤੇ ਗਏ ਨਿਆਂ, ਸ੍ਰੀ ਦਰਬਾਰ ਸਾਹਿਬ, ਜਲ੍ਹਿਆਂਵਾਲਾ ਬਾਗ ਸਮਾਰਕ ਨੂੰ ਦਿੱਤੀ ਗਈ ਐੱਫ. ਸੀ. ਆਰ. ਏ. ਰਜਿਸਟ੍ਰੇਸ਼ਨ ਦੀ ਇਜਾਜ਼ਤ, ਲੰਗਰ 'ਤੇ ਟੈਕਸ ਬੰਦ ਕਰਨ, ਕਰਤਾਰਪੁਰ ਸਾਹਿਬ ਦੇ ਲਾਂਘੇ ਸਣੇ ਕਈ ਹੋਰ ਗੱਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇਸ ਕਿਤਾਬਚਾ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਹਰਦੀਪ ਸਿੰਘ ਪੁਰੀ ਨੇ ਲੋਕ ਅਰਪਣ ਕੀਤਾ ਸੀ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਵਿਚੋਂ ਵਧੇਰੇ ਪੰਜਾਬ ਤੇ ਹਰਿਆਣਾ ਦੇ ਹਨ। 

►ਕਿਸਾਨ ਅੰਦੋਲਨ ਦੌਰਾਨ ਸਿੱਖਾਂ ਨਾਲ ਪੀ. ਐੱਮ. ਮੋਦੀ ਦੇ ਰਿਸ਼ਤਿਆਂ ਸਬੰਧੀ ਈ-ਮੇਲ ਭੇਜਣ ਬਾਰੇ ਤੁਹਾਡੇ ਕੀ ਹਨ ਵਿਚਾਰ? ਕੁਮੈਂਟ ਬਾਕਸ ਵਿਚ ਦਿਓ ਰਾਇ


author

Lalita Mam

Content Editor

Related News