ਸਿੱਖ ਧਾਰਮਿਕ ਜਥੇਬੰਦੀਆਂ ਨੂੰ DGP ਇਕਬਾਲਪ੍ਰੀਤ ਸਿੰਘ ਸਹੋਤਾ ਤੋਂ ਬੇਅਦਬੀ ਮਾਮਲਿਆਂ ’ਚ ਇਨਸਾਫ਼ ਮਿਲਣ ਦਾ ਭਰੋਸਾ

11/13/2021 10:32:16 AM

ਜਲੰਧਰ (ਧਵਨ)– ਪੰਜਾਬ ਦੀਆਂ ਸਿੱਖ ਧਾਰਮਿਕ ਜਥੇਬੰਦੀਆਂ ਨੂੰ ਸੂਬੇ ਦੇ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਤੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ’ਚ ਇਨਸਾਫ਼ ਮਿਲਣ ਦਾ ਭਰੋਸਾ ਵਧਿਆ ਹੈ। ਧਾਰਮਿਕ ਜਥੇਬੰਦੀਆਂ ਦੇ ਅੰਦਰ ਇਹ ਚਰਚਾ ਚੱਲ ਰਹੀ ਹੈ ਕਿ ਪੰਜਾਬ ਨੂੰ 15 ਸਾਲਾਂ ਬਾਅਦ ਗੁਰਸਿੱਖ ਦੇ ਰੂਪ ’ਚ ਡੀ. ਜੀ. ਪੀ. ਦੀ ਪ੍ਰਾਪਤੀ ਹੋਈ ਹੈ। 2015 ’ਚ ਸੂਬੇ ਦੇ ਵੱਖ-ਵੱਖ ਸਥਾਨਾਂ ’ਤੇ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੀ ਛਾਇਆ ਹੁਣ ਵੀ ਪੰਜਾਬ ਦੀ ਸਿਆਸਤ ’ਤੇ ਪੂਰੀ ਤਰ੍ਹਾਂ ਪੈ ਰਹੀ ਹੈ। ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਵਾਰ-ਵਾਰ ਕਹਿ ਰਹੇ ਹਨ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਜ਼ਿੰਮੇਵਾਰ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਜਿੱਥੋਂ ਤੱਕ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦਾ ਸਬੰਧ ਹੈ, ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਇੰਟਰਵਿਊ ’ਚ ਕਿਹਾ ਸੀ ਕਿ ਉਨ੍ਹਾਂ ਦੀ ਪਹਿਲ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿਵਾਉਣਾ ਰਹੇਗਾ। ਸਹੋਤਾ ਦੇ ਡੀ. ਜੀ. ਪੀ. ਬਣਨ ਤੋਂ ਬਾਅਦ ਬੇਅਦਬੀ ਕਾਂਡ ਦੀ ਜਾਂਚ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਰਾ ਹੈ ਅਤੇ ਇਸ ’ਚ ਸ਼ਾਮਲ ਕਈ ਦੋਸ਼ੀਆਂ ਦੇ ਅੰਦਰ ਡਰ ਵੀ ਵੇਖਿਆ ਜਾ ਰਿਹਾ ਹੈ।

ਸਹੋਤਾ ਇਕ ਗੁਰਸਿੱਖ ਡੀ. ਜੀ. ਪੀ. ਹਨ ਅਤੇ ਉਨ੍ਹਾਂ ਦੇ ਘਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਹੈ। ਸਹੋਤਾ ਖ਼ੁਦ ਨਿੱਜੀ ਤੌਰ ’ਤੇ ਇਸ ਜਾਂਚ ’ਤੇ ਨਜ਼ਰ ਰੱਖ ਕੇ ਚੱਲ ਰਹੇ ਹਨ ਅਤੇ ਉਨ੍ਹਾਂ ਨੇ ਜਾਂਚ ਟੀਮ ’ਚ ਵੀ ਪਿਛਲੇ ਦਿਨੀਂ ਫੇਰਬਦਲ ਕੀਤਾ ਸੀ ਤਾਂ ਕਿ ਇਸ ਕੰਮ ਨੂੰ ਛੇਤੀ ਤੋਂ ਛੇਤੀ ਅੰਜਾਮ ਤੱਕ ਪਹੁੰਚਾਇਆ ਜਾ ਸਕੇ। ਧਾਰਮਿਕ ਖੇਤਰ ’ਚ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਮੌਜੂਦਾ ਗੁਰਸਿੱਖ ਡੀ. ਜੀ. ਪੀ. ਸਹੋਤਾ ਇਸ ਮਾਮਲੇ ’ਚ ਇਨਸਾਫ਼ ਨਹੀਂ ਦਿਵਾ ਸਕਦੇ ਹਨ ਤਾਂ ਫਿਰ ਕੋਈ ਵੀ ਪੁਲਸ ਅਧਿਕਾਰੀ ਇਸ ਕੰਮ ’ਚ ਸਫ਼ਲ ਨਹੀਂ ਹੋ ਸਕੇਗਾ।

ਇਹ ਵੀ ਪੜ੍ਹੋ: ਦਸੂਹਾ 'ਚ ਵੱਡੀ ਵਾਰਦਾਤ, ਪੁਜਾਰੀ ਨੇ ਰੋਟੀ ਦੇਣ ਤੋਂ ਕੀਤਾ ਇਨਕਾਰ ਤਾਂ ਨੌਜਵਾਨ ਨੇ ਕਰ 'ਤਾ ਕਤਲ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਐੱਸ. ਆਈ. ਟੀ. ਵੱਲੋਂ ਹੋਰ ਤੇਜ਼ ਕਰ ਦਿੱਤੀ ਗਈ ਹੈ। ਫਰੀਦਕੋਟ ਦੀ ਅਦਾਲਤ ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਵੀ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ ਅਤੇ ਉਨ੍ਹਾਂ ਤੋਂ ਜਾਂਚ ਟੀਮ ਨੇ ਇਸ ਸਬੰਧ ’ਚ ਪੁੱਛਗਿੱਛ ਵੀ ਕੀਤੀ ਹੈ। ਸਹੋਤਾ ਦੀ ਨਿਰਪੱਖਤਾ ’ਤੇ ਕੋਈ ਵੀ ਸਵਾਲ ਨਹੀਂ ਉਠਾ ਸਕਦਾ ਹੈ। ਹੁਣ ਵੀ ਉਹ ਲਗਾਤਾਰ ਪੁਲਸ ਅਧਿਕਾਰੀਆਂ ਨਾਲ ਰੋਜ਼ਾਨਾ ਬੈਠਕਾਂ ਕਰਕੇ ਐੱਸ. ਆਈ. ਟੀ. ਦੀ ਚੱਲ ਰਹੀ ਜਾਂਚ ਦਾ ਜਾਇਜ਼ਾ ਲੈਂਦੇ ਹਨ ਕਿਉਂਕਿ ਗੁਰਸਿੱਖ ਹੋਣ ਕਾਰਨ ਉਨ੍ਹਾਂ ’ਚ ਵੀ ਧਾਰਮਿਕ ਆਸਥਾ ਕੁੱਟ-ਕੁੱਟ ਕੇ ਭਰੀ ਹੋਈ ਹੈ।

PunjabKesari

ਸਹੋਤਾ ਦੀ ਅਗਵਾਈ ’ਚ ਬਣੀ ਐੱਸ. ਆਈ. ਟੀ. ਨੂੰ ਜਾਂਚ ਲਈ ਸਿਰਫ਼ 19 ਦਿਨ ਮਿਲੇ ਸਨ
ਭਾਵੇਂ ਡੀ. ਜੀ. ਪੀ. ਸਹੋਤਾ ’ਤੇ ਕੁਝ ਅਨਸਰਾਂ ਨੇ ਉਂਗਲੀਆਂ ਚੁੱਕੀਆਂ ਹਨ ਅਤੇ 2015 ’ਚ ਬਣੀ ਐੱਸ. ਆਈ. ਟੀ., ਜਿਸ ਦੇ ਮੈਂਬਰ ਸਹੋਤਾ ਵੀ ਸਨ, ਦੀ ਕਾਰਜ ਪ੍ਰਣਾਲੀ ’ਤੇ ਕਿੰਤੂ-ਪ੍ਰੰਤੂ ਕੀਤਾ ਹੈ ਪਰ ਅਸਲੀਅਤ ਇਹ ਹੈ ਕਿ ਉਸ ਸਮੇਂ ਐੱਸ. ਆਈ. ਟੀ. ਨੂੰ ਜਾਂਚ ਲਈ ਸਿਰਫ਼ 19 ਦਿਨ ਹੀ ਮਿਲੇ ਸਨ। ਉਸ ਤੋਂ ਬਾਅਦ ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਜਾਂਚ ਦਾ ਕੰਮ ਉਨ੍ਹਾਂ ਤੋਂ ਲੈ ਕੇ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤਾ ਸੀ, ਇਸ ਲਈ ਸਹੋਤਾ ਦੀ ਅਗਵਾਈ ’ਚ ਬਣੀ ਸਾਬਕਾ ਐੱਸ. ਆਈ. ਟੀ. 19 ਦਿਨਾਂ ’ਚ ਕਿਸ ਤਰ੍ਹਾਂ ਇਨਸਾਫ਼ ਦੇ ਸਕਦੀ ਹੈ। ਜੇ ਇਹ ਮਾਮਲਾ ਸੀ. ਬੀ. ਆਈ. ਕੋਲ ਨਾ ਜਾਂਦਾ ਤਾਂ ਸੰਭਵ ਸੀ ਕਿ ਸਹੋਤਾ ਦੀ ਅਗਵਾਈ ’ਚ ਬਣੀ ਐੱਸ. ਆਈ. ਟੀ. ਆਪਣਾ ਕੰਮ ਪੂਰਾ ਕਰ ਕੇ ਦੋਸ਼ੀਆਂ ਨੂੰ ਕਟਿਹਰੇ ’ਚ ਖੜ੍ਹਾ ਕਰ ਦਿੰਦੀ। ਇਹ ਵੀ ਪਤਾ ਲੱਗਾ ਹੈ ਕਿ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਰਿਪੋਰਟ ਦੇ ਆਧਾਰ ’ਤੇ ਹੀ ਬਹਿਬਲਕਲਾਂ ਗੋਲੀਕਾਂਡ ’ਚ ਸ਼ਾਮਲ ਪੁਲਸ ਅਧਿਕਾਰੀਆਂ ਖਿਲਾਫ ਧਾਰਾ 302 ਆਈ. ਪੀ. ਸੀ. ਦੇ ਤਹਿਤ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਲਈ ਸਹੋਤਾ ਦੇ ਉੱਪਰ ਬੇਅਦਬੀ ਮਾਮਲਿਆਂ ਨੂੰ ਲੈ ਕੇ ਪੱਖਪਾਤ ਕਰਨ ਦੇ ਦੋਸ਼ ਨਹੀਂ ਲਗਾਏ ਜਾ ਸਕਦੇ ਹਨ।

ਦੋਸ਼ੀ ਪੁਲਸ ਅਧਿਕਾਰੀਆਂ ਖ਼ਿਲਾਫ਼ ਵੀ ਕੇਸ ਸਹੋਤਾ ਨੇ ਦਰਜ ਕਰਵਾਇਆ ਸੀ
21 ਅਕਤੂਬਰ 2015 ਨੂੰ ਫਰੀਦਕੋਟ ਦੇ ਐੱਸ. ਐੱਸ. ਪੀ. ਨੂੰ ਇਕ ਚਿੱਠੀ ਲਿਖ ਕੇ ਬਹਿਬਲਕਲਾਂ ਗੋਲੀਕਾਂਡ ’ਚ ਉਸ ਸਮੇਂ ਦੇ ਮੌਜੂਦਾ ਪੁਲਸ ਅਧਿਕਾਰੀਆਂ ਖ਼ਿਲਾਫ਼ ਧਾਰਾ 302, 307, 34 ਆਈ. ਪੀ. ਸੀ. ਅਤੇ 25/27 ਆਰਮਜ਼ ਐਕਟ ਦੇ ਤਹਿਤ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਸਨ। ਇਹ ਗੱਲ ਵੀ ਹੁਣ ਸਾਹਮਣੇ ਆ ਗਈ ਹੈ ਕਿ ਸਹੋਤਾ ਦੀ ਅਗਵਾਈ ’ਚ ਬਣੀ ਪੁਰਾਣੀ ਐੱਸ. ਆਈ. ਟੀ. ਨੇ ਕਿਸੇ ਵੀ ਸਿਆਸੀ ਨੇਤਾ ਨੂੰ ਕਲੀਨ ਚਿੱਟ ਨਹੀਂ ਦਿੱਤੀ ਸੀ।

ਸਹੋਤਾ ਨਿਰਪੱਖਤਾ ਨਾਲ ਜਾਂਚ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਹੱਕ ’ਚ
12 ਅਕਤੂਬਰ 2015 ਨੂੰ ਦਰਜ 128 ਨੰਬਰ ਐੱਫ. ਆਈ. ਆਰ. ਦੀ ਜਾਂਚ ਸਹੋਤਾ ਦੇ ਅਧੀਨ ਬਣੀ ਐੱਸ. ਆਈ. ਟੀ. ਨੇ ਕੀਤੀ ਸੀ, ਜਿਸ ’ਚ ਉਸ ਸਮੇਂ ਦੇ ਮੌਜੂਦਾ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਅਮਰ ਸਿੰਘ ਚਾਹਲ ਅਤੇ ਬਠਿੰਡਾ ਰੇਂਜ ਦੇ ਉਸ ਸਮੇਂ ਦੇ ਮੌਜੂਦਾ ਡੀ. ਆਈ. ਜੀ. ਆਰ. ਐੱਸ. ਖੱਟੜਾ ਵੀ ਸ਼ਾਮਲ ਸਨ। ਇਸ ਤਰ੍ਹਾਂ ਕੋਟਕਪੁਰਾ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਾਨਕ ਪੁਲਸ ਨੇ 2 ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਹਾਂ ਦੀ ਗ੍ਰਿਫਤਾਰੀ ਦਾ ਸਬੰਧ ਉਸ ਸਮੇਂ ਸਹੋਤਾ ਦੀ ਅਗਵਾਈ ’ਚ ਬਣਾਈ ਗਈ ਐੱਸ. ਆਈ. ਟੀ. ਨਾਲ ਨਹੀਂ ਸੀ। ਇਸ ਦੇ ਉਲਟ ਜਦੋਂ ਸਹੋਤਾ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਉਕਤ ਨੌਜਵਾਨ ਬੇਕਸੂਰ ਪਾਏ ਗਏ ਅਤੇ ਉਨ੍ਹਾਂ ਨੇ ਉਕਤ ਨੌਜਵਾਨਾਂ ਨੂੰ ਸਥਾਨਕ ਪੁਲਸ ਦੀ ਬਦੌਲਤ ਅਦਾਲਤ ਤੋਂ ਰਿਹਾਅ ਕਰਵਾਇਆ।
ਇਹ ਵੀ ਪੜ੍ਹੋ: ਕਪੂਰਥਲਾ ਦੇ ਪਿੰਡ ਸੁੰਨੜਵਾਲ ਦੇ ਨੌਜਵਾਨ ਦੀ ਮਨੀਲਾ 'ਚ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News