ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਿਸ਼ਵ ਪ੍ਰਸਿੱਧ ‘ਦਿ ਸਿੱਖ’ ਐਵਾਰਡ ਨਾਲ ਸਨਮਾਨਿਤ
Sunday, Dec 31, 2023 - 09:50 AM (IST)
ਰੂਪਨਗਰ (ਵਿਜੇ) - ਪੰਜਾਬ ਅਤੇ ਖਾਸਕਰ ਰੂਪਨਗਰ ਜ਼ਿਲੇ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਰੂਪਨਗਰ ਜ਼ਿਲੇ ਦੇ ਜੰਮਪਲ ਸਾਬਕਾ ਆਈ.ਪੀ.ਐੱਸ. ਅਧਿਕਾਰੀ, ਉੱਘੇ ਸਿੱਖ ਵਿਦਵਾਨ ਅਤੇ ਕੌਮੀ ਘੱਟਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਵਿਸ਼ਵ ਪ੍ਰਸਿੱਧ ‘ਦਿ ਸਿੱਖ’ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਬੀਤੀ ਰਾਤ ਨਵੀਂ ਦਿੱਲੀ ਦੇ ਇਕ ਹੋਟਲ ਵਿਚ ਹੋਏ ਇਕ ਵਿਸ਼ਵ ਪੱਧਰੀ ਸਮਾਗਮ ਵਿਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਪਹੁੰਚੀਆਂ, ਜਿੱਥੇ ‘ਦਿ ਸਿੱਖ ਐਵਾਰਡਜ਼’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਹ ਵੀ ਪੜ੍ਹੋ : ਚੀਨ ਦੀ ਖੁੱਲ੍ਹੀ ਪੋਲ, ਜਾਸੂਸੀ ਗੁਬਾਰੇ ਨੇ ਖੁਫ਼ੀਆ ਜਾਣਕਾਰੀ ਚੋਰੀ ਕਰਨ ਲਈ ਕੀਤੀ US ਇੰਟਰਨੈਟ ਦੀ
ਇਹ ਵੀ ਪੜ੍ਹੋ : ਅਪਾਰਟਮੈਂਟ ਦੇ ਸਵੀਮਿੰਗ ਪੂਲ 'ਚ ਬੱਚੀ ਦੀ ਮਿਲੀ ਲਾਸ਼ , ਲੋਕਾਂ ਨੇ ਪ੍ਰਦਰਸ਼ਨ ਕਰਕੇ ਕੀਤੀ ਇਨਸਾਫ ਦੀ
ਆਪਣੀ ਇਸ ਪ੍ਰਾਪਤੀ ’ਤੇ ਲਾਲਪੁਰਾ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਸੰਸਥਾ ਦੇ ਪ੍ਰਬੰਧਕਾਂ ਡਾ. ਨਵਦੀਪ ਸਿੰਘ ਅਤੇ ਡਾ. ਗੁਰਮੀਤ ਸਿੰਘ ਦਾ ਧੰਨਵਾਦ ਕੀਤਾ। ਆਪਣੇ ਪਿਤਾ ਦੀ ਪ੍ਰਾਪਤੀ ’ਤੇ ਭਾਜਪਾ ਦੇ ਜਿਲਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਫਖਰ ਹੈ ਕਿ ਉਹ ਉਸ ਪਿਤਾ ਦੇ ਪੁੱਤ ਹਨ, ਜਿਨ੍ਹਾਂ ਪਿੰਡ ਦੀ ਪਗਡੰਡੀ ਤੋਂ ਉੱਠ ਕਿ ਬਿਨਾਂ ਪਿਤਾ ਦੇ ਸਾਏ ਤੋਂ ਇਕ ਸੰਘਰਸ਼ਸ਼ੀਲ ਜ਼ਿੰਦਗੀ ’ਚੋਂ ਮਿਹਨਤ ਅਤੇ ਦ੍ਰਿਡ਼ ਸੰਕਲਪ ਨਾਲ ਪਹਿਲਾਂ ਆਈ.ਪੀ.ਐੱਸ. ਅਤੇ ਫਿਰ ਅਨੇਕਾਂ ਸਿਰਡ਼ੀ ਮੁਕਾਮ ਹਾਸਲ ਕੀਤੇ। ਇਸ ਤੋਂ ਇਲਾਵਾ ਲਾਲਪੁਰਾ ਪਰਿਵਾਰ ਵਲੋਂ ਪੂਰੇ ਪੰਜਾਬ ਵਿਚ ਵੱਡੇ ਪੱਧਰ ’ਤੇ ਸਮਾਜ ਸੇਵੀ ਸੰਸਥਾ ‘ਇਨਸਾਨੀਅਤ ਪਹਿਲਾਂ’ ਰਾਹੀਂ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ, ਜੋ ਕਿ ਕੋਰੋਨਾ ਕਾਲ ਸਮੇਂ ਅਤੇ ਹਡ਼੍ਹਾਂ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ ਰਾਸ਼ਨ ਵੰਡ ਕੇ ਚਰਚਾ ਵਿਚ ਆਈ ਸੀ।
ਇਹ ਵੀ ਪੜ੍ਹੋ : UK 'ਚ ਬ੍ਰਿਟਿਸ਼ ਸਿੱਖ ਡਾ: ਅੰਮ੍ਰਿਤਪਾਲ ਸਿੰਘ ਸਮੇਤ 1200 ਲੋਕ ਅਸਾਧਾਰਨ ਪ੍ਰਾਪਤੀਆਂ ਲਈ ਹੋਣਗੇ
ਇਹ ਵੀ ਪੜ੍ਹੋ : ਸਾਲ 2023 'ਚ ਦੁਨੀਆ ਦੇ Top-500 ਅਮੀਰਾਂ ਦੀ ਜਾਇਦਾਦ ਵਿਚ ਹੋਇਆ ਭਾਰੀ ਵਾਧਾ, ਜਾਣੋ ਕਿੰਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8