ਫੌਜੀ ਇਕਬਾਲ ਸਿੰਘ ਨੇ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ''ਚ ਜਿੱਤਿਆ ਕਾਂਸੀ ਤਮਗਾ

12/13/2019 5:19:46 PM

ਹੁਸ਼ਿਆਰਪੁਰ— ਪੰਜਾਬ ਦੇ ਹੁਸ਼ਿਆਰਪੁਰ ਦੇ ਟਾਂਡਾ ਤਹਿਤ ਆਉਂਦੇ ਪਿੰਡ ਖੁਨਖੁਨ ਕਲਾਂ ਨਾਲ ਸਬੰਧ ਰੱਖਣ ਵਾਲੇ 24 ਸਾਲਾ ਇਕਬਾਲ ਸਿੰਘ ਭਾਰਤੀ ਫੌਜ 'ਚ ਸਿਪਾਹੀ ਹਨ। ਇਕਬਾਲ ਸਿੰਘ ਨੇ ਕੋਰੀਆ 'ਚ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ 'ਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਚੈਂਪੀਅਨਸ਼ਿਪ 'ਚ 24 ਦੇਸ਼ਾਂ ਨੇ ਹਿੱਸਾ ਲਿਆ ਸੀ।

ਆਪਣੇ ਜੱਦੀ ਪਿੰਡ ਖੁਨਖੁਨ ਕਲਾਂ ਵਿਖੇ ਪਹੁੰਚਣ 'ਤੇ ਇਕਬਾਲ ਦਾ ਪਿੰਡ ਦੇ ਲੋਕਾਂ ਨੇ ਢੋਲ ਵਜਾ ਕੇ ਨਿੱਘਾ ਸਵਾਗਤ ਕੀਤਾ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਫੌਜ ਵੱਲੋਂ ਹੋਈ ਸੀ ਅਤੇ ਉਨ੍ਹਾਂ ਨੂੰ ਤਿਆਰੀ ਲਈ ਸਿਰਫ 6 ਮਹੀਨਿਆਂ ਦਾ ਸਮਾਂ ਮਿਲਿਆ ਜਿਸ ਕਾਰਨ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਕਾਂਸੀ ਤਮਗਾ ਜਿੱਤ ਸਕਣਗੇ ਪਰ ਉਨ੍ਹਾਂ ਦੀ ਮਿਹਨਤ ਨੇ ਉਨ੍ਹਾਂ ਨੂ ਫਲ ਦਿੱਤਾ। ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਸਾਲ ਭਾਰਤ 'ਚ ਹੋਣ ਵਾਲੀ 2020 ਏਸ਼ੀਆਈ ਚੈਂਪੀਅਨਸ਼ਿਪ 'ਚ ਉਹ ਭਾਰਤ ਲਈ ਸੋਨ ਤਮਗਾ ਜਿੱਤਣਗੇ।
PunjabKesari
ਇਕਬਾਲ ਸਿੰਘ ਦੇ ਕੋਚ ਦਾ ਕਹਿਣਾ ਹੈ ਕਿ ਇਕਬਾਲ ਸਿੰਘ ਇਕ ਮਿਹਨਤੀ ਇਨਸਾਨ ਹੈ ਅਤੇ ਉਹ ਉਨ੍ਹਾਂ ਕੋਲੋਂ ਲੰਬੇ ਸਮੇਂ ਤੋਂ ਪ੍ਰੈਕਟਿਸ ਕਰ ਰਿਹਾ ਸੀ ਅਤੇ ਇਸ ਦਾ ਫਲ ਉਸ ਨੂੰ ਫੌਜ 'ਚ ਮਿਲਿਆ ਜਿੱਥੇ ਉਸ ਦੀ ਚੋਣ ਹੋਈ ਅਤੇ ਅੱਜ ਭਾਰਤ ਨੇ ਕਾਂਸੀ ਤਮਗਾ ਹਾਸਲ ਕੀਤਾ।
PunjabKesari
ਇਕਬਾਲ ਦੇ ਭਰਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਭਰਾ 'ਤੇ ਬਹੁਤ ਮਾਣ ਹੈ ਜਿਸ ਨੇ ਜਿੱਥੇ ਪੰਜਾਬ ਅਤੇ ਭਾਰਤ ਦਾ ਮਾਣ ਵਧਾਇਆ ਉੱਥੇ ਹੀ ਜ਼ਿਲੇ ਅਤੇ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ ਹੈ।


Tarsem Singh

Content Editor

Related News