ਆਈ. ਪੀ. ਐੱਸ. ਪ੍ਰੋਬੇਸ਼ਨਰੀ ਅਫ਼ਸਰਾਂ ਨੇ ਮੁੱਖ ਮੰਤਰੀ ਮਾਨ ਨਾਲ ਕੀਤੀ ਮੁਲਾਕਾਤ

Wednesday, Oct 19, 2022 - 04:00 PM (IST)

ਆਈ. ਪੀ. ਐੱਸ. ਪ੍ਰੋਬੇਸ਼ਨਰੀ ਅਫ਼ਸਰਾਂ ਨੇ ਮੁੱਖ ਮੰਤਰੀ ਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਡਰ ਦੇ ਚਾਰ ਭਾਰਤੀ ਪੁਲਸ ਸੇਵਾਵਾਂ (ਆਈ. ਪੀ. ਐੱਸ.) ਪ੍ਰੋਬੇਸ਼ਨਰੀ ਅਫ਼ਸਰਾਂ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ 2 ਸਾਲਾਂ ਦੀ ਸਿਖਲਾਈ ਪੂਰੀ ਕੀਤੀ ਹੈ, ਦੇ ਨਵੇਂ ਬੈਚ ਨਾਲ ਮੀਟਿੰਗ ਕੀਤੀ। ਪ੍ਰੋਬੇਸ਼ਨਰੀ ਅਫ਼ਸਰਾਂ ਵਿੱਚ 2019 ਬੈਚ ਦੇ ਰਣਧੀਰ ਕੁਮਾਰ, 2020 ਬੈਚ ਦੇ ਦਰਪਣ ਆਹਲੂਵਾਲੀਆ, 2020 ਬੈਚ ਦੀ ਜਸਰੂਪ ਕੌਰ ਬਾਠ, 2020 ਬੈਚ ਦੇ ਆਦਿਤਿਆ ਐਸ. ਵਾਰੀਅਰ ਸ਼ਾਮਲ ਹਨ।

ਇਨ੍ਹਾਂ ਨੇ ਮੁੱਖ ਮੰਤਰੀ ਨਾਲ ਪੰਜਾਬ ਸਿਵਲ ਸਕੱਤਰੇਤ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਨੌਜਵਾਨ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੂਬੇ ਦੀ ਬਿਹਤਰੀ ਲਈ ਕੰਮ ਕਰਦਿਆਂ ਇੱਕ ਆਧੁਨਿਕ ਅਤੇ ਬਿਹਤਰ ਪੁਲਸਿੰਗ ਈਕੋ-ਸਿਸਟਮ ਬਣਾਉਣ ਲਈ ਕਿਹਾ। ਮੁੱਖ ਮੰਤਰੀ ਨੇ ਨੌਜਵਾਨ ਅਧਿਕਾਰੀਆਂ ਨੂੰ ਸਮਰਪਿਤ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਅਤੇ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਭਰਤੀ ਹੋਏ ਨਵੇਂ ਅਧਿਕਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
 


author

Babita

Content Editor

Related News