ਨਸ਼ੇ ’ਚ ਧੁੱਤ ਮਜ਼ਦੂਰ ਨੇ ਦੂਸਰੇ ਦੀ ਕੀਤੀ ਹੱਤਿਆ,ਬਲਟਾਣਾ ਪੁਲਸ ਚੌਕੀ ਦੇ ਬਾਹਰ ਇਕੱਠੇ ਹੋਏ ਲੋਕ

Tuesday, Aug 09, 2022 - 02:41 PM (IST)

ਨਸ਼ੇ ’ਚ ਧੁੱਤ ਮਜ਼ਦੂਰ ਨੇ ਦੂਸਰੇ ਦੀ ਕੀਤੀ ਹੱਤਿਆ,ਬਲਟਾਣਾ ਪੁਲਸ ਚੌਕੀ ਦੇ ਬਾਹਰ ਇਕੱਠੇ ਹੋਏ ਲੋਕ

ਜ਼ੀਰਕਪੁਰ (ਮੇਸ਼ੀ)- ਬਲਟਾਣਾ ਚੌਕੀ ਨਜ਼ਦੀਕ ਸ਼ਰਾਬ ਪੀਂਦੇ ਸਮੇਂ ਹੋਈ ਤਕਰਾਰਬਾਜ਼ੀ ਦੌਰਾਨ ਇਕ ਮਜ਼ਦੂਰ ਨੇ ਦੂਸਰੇ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਜ਼ੀਰਕਪੁਰ ਦੀ ਬਲਟਾਣਾ ਚੌਕੀ ਦੇ ਨਜ਼ਦੀਕ ਇਕ ਨਿਰਮਾਣ ਅਧੀਨ ਸ਼ੋਅਰੂਮ ਦੀ ਛੱਤ ਉਪਰ ਰਾਤ ਸਮੇਂ ਦੋ ਅਮਿਤ ਅਤੇ ਲਖਨ ਸ਼ਰਾਬ ਪੀ ਰਹੇ ਸਨ। ਕਿਸੇ ਗੱਲ ਤੋਂ ਹੋਈ ਆਪਸੀ ਤਕਰਾਰਬਾਜ਼ੀ ’ਚ ਉਨ੍ਹਾਂ ਦਾ ਝਗੜਾ ਹੋ ਗਿਆ, ਜਿਸ ਦੌਰਾਨ ਲਖਨ ਜੋ ਯੂ. ਪੀ. ਦਾ ਰਹਿਣ ਵਾਲਾ ਹੈ ਅਤੇ ਹਾਲ ਆਬਾਦ ਬਲਟਾਣਾ ਚੌਕੀ ਸਾਹਮਣੇ ਝੁੱਗੀਆਂ ’ਚ ਰਹਿੰਦਾ ਹੈ, ਅਮਿਤ ਦੇ ਨੱਕ ’ਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਮਿਤ ਦੀ ਮੌਤ ਤੋਂ ਬਾਅਦ ਮੁਲਜ਼ਮ ਲਖਨ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ- ਸਰਕਾਰ ਦੇ ਨਾਲ ਲੋਕਾਂ ਦੇ ਵੀ ਹੋਣਗੇ ਸੁਫ਼ਨੇ ਸਾਕਾਰ, ਬਣਨਗੇ ਨਵੇਂ ਆਯਾਮ

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਰਾਤ ਸਮੇਂ ਆਪਣੇ ਦੋਸਤ ਨਾਲ ਘਰੋਂ ਆਇਆ ਸੀ। ਜਦੋਂ ਉਹ ਘਰ ਨਾ ਪਹੁੰਚਿਆ ਤਾਂ ਚੜ੍ਹਦੀ ਸਵੇਰ ਕੰਮ ’ਤੇ ਜਾਣ ਲਈ ਉਸ ਦੀ ਭਾਲ ਕੀਤੀ ਗਈ ਤਾਂ ਉੱਪਰ ਛੱਤ ’ਤੇ ਉਹ ਮ੍ਰਿਤਕ ਹਾਲਤ ’ਚ ਪਾਇਆ ਗਿਆ। ਇਹ ਸ਼ੋਅਰੂਮ ਬਲਟਾਣਾ ਪੁਲਸ ਚੌਕੀ ਤੋਂ 100 ਮੀਟਰ ਦੀ ਦੂਰੀ ’ਤੇ ਸਥਿਤ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ-ਪੜਤਾਲ ਕੀਤੀ। ਐੱਸ. ਐੱਚ. ਓ. ਦੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਨੂੰ ਗਾਜ਼ੀਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸਦੇ ਖ਼ਿਲਾਫ ਬਣਦੀਆਂ ਧਾਰਾਵਾਂ ਅਨੁਸਾਰ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ- ਇਹ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦੱਸੋ


author

Anuradha

Content Editor

Related News