ਜਲੰਧਰ ਦਿਹਾਤੀ ਪੁਲਸ ਵੱਲੋਂ ਅੰਤਰਰਾਜੀ ਅਫ਼ੀਮ ਰੈਕੇਟ ਦਾ ਪਰਦਾਫ਼ਾਸ਼, ਨਸ਼ਾ ਸਮੱਗਲਰਾਂ ਨੂੰ SSP ਦੀ ਚਿਤਾਵਨੀ

Sunday, Aug 11, 2024 - 12:21 PM (IST)

ਜਲੰਧਰ ਦਿਹਾਤੀ ਪੁਲਸ ਵੱਲੋਂ ਅੰਤਰਰਾਜੀ ਅਫ਼ੀਮ ਰੈਕੇਟ ਦਾ ਪਰਦਾਫ਼ਾਸ਼, ਨਸ਼ਾ ਸਮੱਗਲਰਾਂ ਨੂੰ SSP ਦੀ ਚਿਤਾਵਨੀ

ਜਲੰਧਰ (ਸ਼ੋਰੀ)- ਥਾਣਾ ਦਿਹਾਤੀ ਪੁਲਸ ਦੀ ਸੀ. ਆਈ. ਏ. ਟੀਮ ਨੇ ਅੰਤਰਰਾਜੀ ਅਫੀਮ ਰੈਕੇਟ ਦਾ ਪਰਦਾਫ਼ਾਸ਼ ਕਰਦਿਆਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 2 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਅਲੀਗੜ੍ਹ ਦੇ ਥਾਣਾ ਅਤਰੌਲੀ ਵਾਸੀ ਮਰਹੂਮ ਅਮਰਾਨ ਅਜਾਜ਼ ਦੀ ਪਤਨੀ ਉਸਮਾ ਖਾਨ ਪੁੱਤਰ ਜੁਨੈਦ ਅੰਸਾਰੀ, ਪੁੱਤਰ ਬਾਬੂ ਅਹਿਮਦ ਅਤੇ ਆਦਰਸ਼ ਕੁਮਾਰ ਪੁੱਤਰ ਭਜਨ ਲਾਲ ਦੋਵੇਂ ਵਾਸੀ ਪਿੰਡ ਮਾਝ ਗਵਾਨ, ਥਾਣਾ ਬਿਸਾਰਤ ਗੰਗ, ਜ਼ਿਲਾ ਬਰੇਲੀ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਦਿਹਾਤੀ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਸ ਵੱਲੋਂ ਇਲਾਕੇ ਅੰਦਰ ਨਸ਼ਾ ਸਮੱਗਲਿੰਗ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਠੋਸ ਉਪਰਾਲਿਆਂ ਬਾਰੇ ਚਾਨਣਾ ਪਾਇਆ। ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਣ ਲਈ ਜਲੰਧਰ ਦਿਹਾਤੀ ਦੀਆਂ ਸਾਰੀਆਂ ਸਬ-ਡਵੀਜ਼ਨਾਂ ’ਚ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅਹਿਮ ਖ਼ਬਰ: ਸ਼ਾਨ-ਏ-ਪੰਜਾਬ ਸਣੇ 26 ਟਰੇਨਾਂ ਰੱਦ ਤੇ 25 ਡਾਇਵਰਟ, ਰੱਖੜੀ ਮੌਕੇ ਚੱਲਣਗੀਆਂ ਇਹ ਸਪੈਸ਼ਲ ਟਰੇਨਾਂ

ਭਰੋਸੇਯੋਗ ਸੂਚਨਾ ’ਤੇ ਕਾਰਵਾਈ ਕਰਦਿਆਂ ਡੀ. ਐੱਸ. ਪੀ. (ਡੀ) ਲਖਵੀਰ ਸਿੰਘ ਦੀ ਅਗਵਾਈ ’ਚ ਸੀ. ਆਈ. ਏ. ਦੇ ਇੰਸ. ਪੁਸ਼ਪਬਾਲੀ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਲਾਂਬੜਾ ਰੋਡ ’ਤੇ ਰਾਮਪੁਰ ਲੱਲੀਆਂ ਕੋਲ ਵਿਸ਼ੇਸ਼ ਨਾਕਾ ਲਾਇਆ ਸੀ ਤੇ ਉਸ ਕੋਲੋਂ ਦੋ ਕਿੱਲੋ ਅਫੀਮ ਬਰਾਮਦ ਹੋਈ। ਫੜੇ ਗਏ ਵਿਅਕਤੀਆਂ ਨੇ ਝਾਰਖੰਡ ਤੋਂ ਅਫ਼ੀਮ 2,60,000 ਰੁਪਏ ’ਚ ਖਰੀਦ ਕੇ 3,00,000 ਰੁਪਏ ’ਚ ਵੇਚਣ ਦੀ ਗੱਲ ਕਬੂਲੀ ਹੈ। ਇਸ ਨੂੰ ਅੱਗੇ ਵੇਚਣ ’ਤੇ ਦੋਸ਼ੀਆਂ ਨੂੰ 7,000 ਰੁਪਏ ਕਮਾਉਣ ਦੀ ਉਮੀਦ ਸੀ। ਇਸ ਆਪ੍ਰੇਸ਼ਨ ਨੇ ਝਾਰਖੰਡ ’ਚ ਡਰੱਗ ਸਪਲਾਇਰਾਂ ਤੇ ਉੱਤਰ ਪ੍ਰਦੇਸ਼ ’ਚ ਵਿਤਰਕਾਂ ਦਰਮਿਆਨ ਇਕ ਮਹੱਤਵਪੂਰਨ ਗਠਜੋੜ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਨਸ਼ਿਆਂ ਦੇ ਵਪਾਰ ਦੀ ਅੰਤਰਰਾਜੀ ਪ੍ਰਕਿਰਤੀ ਨੂੰ ਉਜਾਗਰ ਕਰਦਾ ਹੈ। ਪੁਲਸ ਹੁਣ ਇਸ ਗੈਰ-ਕਾਨੂੰਨੀ ਧੰਦੇ ’ਚ ਸ਼ਾਮਲ ਵਿਆਪਕ ਨੈੱਟਵਰਕ ਦਾ ਪਰਦਾਫਾਸ਼ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਇਸ ਸਬੰਧੀ ਥਾਣਾ ਲਾਂਬੜਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਸ ਨੈੱਟਵਰਕ ਦੀ ਹੋਰ ਪੁੱਛਗਿੱਛ ਲਈ ਉਨ੍ਹਾਂ ਦਾ ਰਿਮਾਂਡ ਮੰਗੇਗੀ। ਪੂਰੇ ਨੈੱਟਵਰਕ ਨੂੰ ਖਤਮ ਕਰਨ ਤੇ ਇਸ ਗੈਰ-ਕਾਨੂੰਨੀ ਵਪਾਰ ’ਚ ਸ਼ਾਮਲ ਹੋਰ ਪ੍ਰਮੁੱਖ ਖਿਡਾਰੀਆਂ ਨੂੰ ਗ੍ਰਿਫਤਾਰ ਕਰਨ ਦੇ ਉਦੇਸ਼ ਨਾਲ ਅੱਗੇ ਤੇ ਪਿੱਛੇ ਦੋਹਾਂ ਸਬੰਧਾਂ ਦਾ ਪਤਾ ਲਾਉਣ ’ਤੇ ਧਿਆਨ ਦਿੱਤਾ ਜਾਵੇਗਾ। ਐੱਸ. ਐੱਸ. ਪੀ. ਖੱਖ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਸ ਇਲਾਕੇ ’ਚੋਂ ਨਸ਼ਾ ਸਮੱਗਲਿੰਗ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਪਣੇ ਮਿਸ਼ਨ ਪ੍ਰਤੀ ਵਚਨਬੱਧ ਹੈ।

ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਸਰਹੱਦ ਪਾਰੋਂ ਹੁਣ ਹਲਕੇ ਡਰੋਨ ਆਉਣ ਲੱਗੇ, ਫੜਨ ਲਈ  BSF ਨੇ ਅਪਣਾਈ ਨਵੀਂ ਰਣਨੀਤੀ 

ਨਸ਼ਾ ਸਮੱਗਲਰਾਂ ਨੂੰ ਐੱਸ. ਐੱਸ. ਪੀ. ਦੀ ਚਿਤਾਵਨੀ, ਸੁਧਰ ਜਾਓ
‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਐੱਸ. ਐੱਸ. ਪੀ. ਖੱਖ ਨੇ ਕਿਹਾ ਕਿ ਉਹ ਨਸ਼ਾ ਸਮੱਗਲਰਾਂ ਨੂੰ ਚਿਤਾਵਨੀ ਦਿੰਦੇ ਹਨ ਕਿ ਉਹ ਆਪਣੇ ਮਾੜੇ ਕੰਮ ਛੱਡ ਦੇਣ। ਨਸ਼ਾ ਸਮੱਗਲਰ ਇਹ ਨਾ ਸੋਚਣ ਕਿ ਉਹ ਨਸ਼ਿਆਂ ਤੋਂ ਕਮਾਏ ਪੈਸੇ ਨਾਲ ਐਸ਼ ਕਰਨਗੇ, ਕਿਉਂਕਿ ਜਿਵੇਂ ਹੀ ਪੁਲਸ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕਰਦੀ ਹੈ, ਪੁਲਸ ਜਾਂਚ ਤੋਂ ਬਾਅਦ ਪੁਲਸ ਨਸ਼ਾ ਤਸਕਰ ਵੱਲੋਂ ਡਰੱਗ ਮਨੀ ਤੋਂ ਕਮਾਏ ਪੈਸੇ ਤੇ ਜਾਇਦਾਦ ਆਦਿ ਨੂੰ ਵੀ ਫਰੀਜ਼ ਕਰ ਦਿੰਦੀ ਹੈ। ਉਨ੍ਹਾਂ ਨਸ਼ਾ ਸਮੱਗਵਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸੁਧਰ ਜਾਣ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ’ਚ ਨਾ ਧੱਕਣ। ਆਉਣ ਵਾਲੇ ਦਿਨਾਂ ’ਚ ਵੀ ਪੁਲਸ ਵੱਲੋਂ ਇਹ ਜੰਗ ਜਾਰੀ ਰੱਖੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਇਸ ਇਲਾਕੇ 'ਚ ਬਣੇ ਸੋਕੇ ਵਰਗੇ ਹਾਲਾਤ, 15 ਫੁੱਟ ਹੇਠਾਂ ਡਿੱਗਿਆ ਪਾਣੀ ਦਾ ਪੱਧਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News