ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਯੋਗਾ ਦੇ ਰੰਗ ਵਿਚ ਰੰਗੇ ਦਿਖੇ ਲੁਧਿਆਣਵੀ

06/22/2018 4:57:35 AM

ਲੁਧਿਆਣਾ(ਸਲੂਜਾ)-ਸੂਰਜ ਦੇਵਤਾ ਦੇ ਚੜ੍ਹਨ ਤੋਂ ਪਹਿਲਾਂ ਹੀ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਲੁਧਿਆਣਵੀ ਯੋਗਾ ਦੇ ਰੰਗ ਵਿਚ ਰੰਗੇ ਦਿਖੇ। ਹਰ ਪਾਸੇ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਲੋਕ ਯੋਗਾ ਕਰਦੇ ਅਤੇ ਯੋਗਾ ਮਾਹਿਰਾਂ ਤੋਂ ਟਿਪਸ ਲੈਣ ਵਿਚ ਮਗਨ ਰਹੇ।
ਬੀ. ਸੀ. ਐੱਮ. ਕਾਲਜ ਆਫ ਐਜੂਕੇਸ਼ਨ
ਸੂਰਜ ਨੂੰ ਨਮਸਕਾਰ ਕਰਨ ਦੇ ਨਾਲ ਹੀ ਬੀ. ਸੀ. ਐੱਮ. ਕਾਲਜ ਆਫ ਐਜੂਕੇਸ਼ਨ ਵਿਚ ਸ਼ੁਰੂ ਹੋਏ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਵਿਦਿਆਰਥੀਆਂ ਅਤੇ ਸਟਾਫ ਨੇ ਗਰਮਜੋਸ਼ੀ ਨਾਲ ਸ਼ਮੂਲੀਅਤ ਕਰਦੇ ਹੋਏ ਹਿੱਸਾ ਲਿਆ। ਕਪਾਲ ਭਾਰਤੀ ਸਮੇਤ ਯੋਗਾ ਦੀਆਂ ਵੱਖ-ਵੱਖ ਕਸਰਤਾਂ ਕਰਦੇ ਹੋਏ ਇਹ ਵੀ ਆਵਾਜ਼ ਬੁਲੰਦ ਕੀਤੀ ਕਿ ਯੋਗਾ ਅਪਣਾਓ, ਸਰੀਰ ਨੂੰ ਤੰਦਰੁਸਤ ਬਣਾਓ, ਜਿਸ ਨੇ ਯੋਗਾ ਅਪਣਾਇਆ, ਰੋਗ ਹਮੇਸ਼ਾ ਲਈ ਦੂਰ ਭਜਾਇਆ'। ਬੀ. ਸੀ. ਐੱਮ. ਸੀਨੀਅਰ ਸੈਕੰਡਰੀ ਸਕੂਲ, ਚੰਡੀਗੜ੍ਹ ਰੋਡ, ਲੁਧਿਆਣਾ ਦੀ ਪੀ. ਆਰ. ਟੀ. ਨੇ ਯੋਗਾ ਸਬੰਧੀ ਵਿਦਿਆਰਥੀਆਂ ਨੂੰ ਟਿਪਸ ਦਿੱਤੇ ਅਤੇ ਇਸ ਦੇ ਫਾਇਦਿਆਂ ਤੋਂ ਵੀ ਜਾਣੂ ਕਰਵਾਇਆ। 
ਗ੍ਰੀਨਲੈਂਡ ਸਕੂਲ ਜਲੰਧਰ ਬਾਈਪਾਸ
ਗ੍ਰੀਨਲੈਂਡ ਸਕੂਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਲੰਧਰ ਬਾਈਪਾਸ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਸਕੂਲ ਦੇ ਚੇਅਰਮੈਨ ਅਤੇ ਡਾਇਰੈਕਟਰ ਰਾਜੇਸ਼ ਰੁਦਰਾ ਅਤੇ ਪ੍ਰਿੰਸੀਪਲ ਬਲਦੀਪ ਪੰਧੇਰ ਨੇ ਰੋਜ਼ਾਨਾ ਨਿਯਮ ਨਾਲ ਯੋਗਾ ਕਰਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਕਿਰਿਆ ਨਾਲ ਵਿਅਕਤੀ ਤਣਾਅ ਅਤੇ ਰੋਗ ਮੁਕਤ ਰਹਿੰਦੇ ਹੋਏ ਸਿਹਤਮੰਦ ਜੀਵਨ ਜਿਊਣ ਦੇ ਸਮਰੱਥ ਬਣ ਸਕਦਾ ਹੈ।
ਬੀ. ਸੀ. ਐੱਮ. ਸਕੂਲ ਚੰਡੀਗੜ੍ਹ ਰੋਡ
ਇੱਥੇ ਸਕੂਲ ਦੇ ਐੱਨ. ਸੀ. ਸੀ. ਦੇ ਵਿਦਿਆਰਥੀਆਂ ਨੇ 19 ਪੀ. ਬੀ. ਬੀ. ਐੱਨ. ਐੱਨ. ਐੱਨ. ਸੀ. ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਯੋਗਾ ਕੀਤਾ ਅਤੇ ਬੱਚਿਆਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਦੱਸਿਆ। ਸਕੂਲ ਪ੍ਰਿੰਸੀਪਲ ਡੀ. ਪੀ. ਗੁਲੇਰੀਆ ਨੇ ਵਿਦਿਆਰਥੀਆਂ ਦੇ ਇਸ ਯਤਨ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। 


Related News