Dubai 'ਚ ਇੰਟਰਨੈਸ਼ਨਲ ਬਿਜ਼ਨੈਸ ਐਵਾਰਡ 18 ਨਵੰਬਰ ਨੂੰ

Tuesday, Nov 12, 2024 - 04:02 PM (IST)

Dubai 'ਚ ਇੰਟਰਨੈਸ਼ਨਲ ਬਿਜ਼ਨੈਸ ਐਵਾਰਡ 18 ਨਵੰਬਰ ਨੂੰ

ਦੁਬਈ- 18 ਨਵੰਬਰ 2024 ਨੂੰ ਦੁਬਈ ਦੇ ਮੈਟਰੋ ਪੋਲੀਟੀਨ ਹੋਟਲ ਵਿਚ ਬਿਜ਼ਨੈਸ ਸਮਿਟ ਅਤੇ ਦੁਬਈ ਇੰਟਰਨੈਸ਼ਨਲ ਬਿਜਨੈਸ ਐਵਾਰਡ ਹੋਣ ਜਾ ਰਿਹਾ ਹੈ। ਇਸ ਵਿਚ ਯੂ. ਏ. ਈ. ਦੀਆਂ ਰੋਇਲ ਫੈਮਿਲੀਜ਼ ਅਤੇ ਪੂਰੀ ਦੁਨੀਆ ਤੋਂ ਬਿਜ਼ਨਸਮੈਨ ਭਾਗ ਲੈ ਰਹੇ ਹਨ। ਇਹ ਐਵਾਰਡ ਪਿਕਸੀ ਜੌਬ ਦੇ ਬੈਨਰ ਹੇਠ ਮਨਜਿੰਦਰ ਸਿੰਘ ਅਤੇ ਨਿਸ਼ਾ ਕੌਲ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਐਵਾਰਡ ਪ੍ਰੋਗਰਾਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਰਾਹੀਂ ਦੁਨੀਆ ਭਰ ਦੇ ਉਨ੍ਹਾਂ ਬਿਜ਼ਨੈਸ ਮੈਨ ਨੂੰ ਇਕ ਸਟੇਜ 'ਤੇ ਲਿਆ ਕੇ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਫੀਲਡ ਵਿਚ ਸਖ਼ਤ ਮਿਹਨਤ ਅਤੇ ਇਮਾਨਦਾਰੀ ਸਦਕਾ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਐਵਾਰਡ ਪ੍ਰੋਗਰਾਮ ਵਿਚ ਪੰਜਾਬੀਅਤ ਬਾਰੇ ਵੀ ਵਿਸ਼ੇਸ਼ ਚਰਚਾ ਹੋਵੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਵਿਅਕਤੀ ਨੇ H-1B ਵੀਜ਼ਾ ਸੁਧਾਰਾਂ ਲਈ ਐਲੋਨ ਮਸਕ ਦੀ ਮੰਗੀ ਮਦਦ 

ਇਸ ਐਵਾਰਡ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਹਿਜ ਹਾਈਨੈਸ ਸ਼ੇਖ ਸਾਲਿਮ ਬਿਨ ਸੁਲਤਾਨ ਅਲ ਕਾਸਮੀ, ਹਿਜ ਹਾਈਨੈਸ ਅਬਦੁਲ ਹਕੀਮ ਉਬੇਦ ਸੁਹੇਲ ਬੁੱਤੀ ਅਲ ਮਕਤੂਮ, ਹਿਜ ਹਾਈਨੈਸ ਸ਼ੇਖ ਰਾਸ਼ੀਦ ਬਿਨ ਨਾਸਿਰ ਅਲ ਨਿਊਮੀ ਤੋਂ ਇਲਾਵਾ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਡਾਕਟਰ ਸਤਿੰਦਰ ਸਰਤਾਜ, ਕ੍ਰਿਕਟਰ ਹਰਭਜਨ ਸਿੰਘ, ਗਾਇਕ ਰੇਸ਼ਮ ਸਿੰਘ ਅਨਮੋਲ, ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਅਤੇ ਕ੍ਰਿਕਟਰ ਸ੍ਰੀ ਸ਼ਾਂਤ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News