ਅੰਤਰਰਾਸ਼ਟਰੀ ਸਰਹੱਦ ’ਤੋਂ 5.37 ਕਰੋਡ਼ ਦੀ ਹੈਰੋਇਨ ਬਰਾਮਦ

Monday, Sep 21, 2020 - 09:01 PM (IST)

ਅੰਤਰਰਾਸ਼ਟਰੀ ਸਰਹੱਦ ’ਤੋਂ 5.37 ਕਰੋਡ਼ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ, ਮਲਹੋਤਰਾ, ਕੁਮਾਰ)–ਸੀਮਾ ਸੁਰੱਖਿਆ ਬਲ ਨੇ ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ ’ਤੇ 5.37 ਕਰੋਡ਼ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 136 ਬਟਾਲੀਅਨ ਦੇ ਜਵਾਨਾਂ ਵਲੋਂ ਕੰਡਿਆਲੀ ਤਾਰ ਦੇ ਪਾਰ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜ਼ਮੀਨ ’ਚ ਦਬਾ ਕੇ ਰੱਖਿਆ ਪੈਕਟ ਮਿਲਿਆ। ਇਸ ਪੈਕਟ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਇਸ ’ਚ ਹੈਰੋਇਨ ਭਰੀ ਹੋਈ ਸੀ, ਜਿਸਦਾ ਵਜ਼ਨ 1.074 ਕਿਲੋ ਨਿਕਲਿਆ। ਬਰਾਮਦ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ’ਚ ਕਰੀਬ 5 ਕਰੋਡ਼ 37 ਲੱਖ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਫਰੰਟੀਅਰ ਅਤੇ ਇਸ ਸਾਲ ਦੌਰਾਨ ਬੀ. ਐੱਸ. ਐੱਫ. ਵਲੋਂ ਹੁਣ ਤੱਕ 402.278 ਕਿਲੋ ਹੈਰੋਇਨ ਫਡ਼ੀ ਜਾ ਚੁੱਕੀ ਹੈ।


author

Deepak Kumar

Content Editor

Related News