ਅੰਮ੍ਰਿਤਸਰ ਦੇ ਹਵਾਈ ਅੱਡੇ ਨੇੜੇ ਸ਼ਰੇਆਮ ਸਾੜੀ ਜਾ ਰਹੀ ਹੈ ‘ਪਰਾਲੀ’, ਫੋਕੇ ਸਾਬਤ ਹੋਏ ਪ੍ਰਸ਼ਾਸਨ ਦੇ ਦਾਅਵੇ

Wednesday, Nov 10, 2021 - 11:46 AM (IST)

ਅੰਮ੍ਰਿਤਸਰ ਦੇ ਹਵਾਈ ਅੱਡੇ ਨੇੜੇ ਸ਼ਰੇਆਮ ਸਾੜੀ ਜਾ ਰਹੀ ਹੈ ‘ਪਰਾਲੀ’, ਫੋਕੇ ਸਾਬਤ ਹੋਏ ਪ੍ਰਸ਼ਾਸਨ ਦੇ ਦਾਅਵੇ

ਅੰਮ੍ਰਿਤਸਰ (ਨੀਰਜ) - ਭਾਰਤ-ਪਾਕਿਸਤਾਨ ਬਾਰਡਰ ’ਤੇ ਫੈਂਸਿੰਗ ਦੇ ਦੋਵੇਂ ਪਾਸੇ ਜਿਥੇ ਪਰਾਲੀ ਸਾਡ਼ੀ ਹੀ ਜਾ ਰਹੀ ਹੈ, ਉਥੇ ਹੀ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਵੀ ਪਰਾਲੀ ਤੋਂ ਬਚ ਨਹੀਂ ਸਕਿਆ ਹੈ। ਜਾਣਕਾਰੀ ਅਨੁਸਾਰ ਏਅਰਪੋਰਟ ਦੇ ਤਿੰਨੋਂ ਪਾਸੇ ਕਿਸਾਨਾਂ ਵੱਲੋਂ ਪਰਾਲੀ ਸਾੜਣ ਦਾ ਕੰਮ ਜਾਰੀ ਹੈ ਪਰ ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ ’ਚ ਬਿਲਕੁਲ ਹੀ ਨਾਕਾਮ ਸਾਬਤ ਨਜ਼ਰ ਆ ਰਿਹਾ ਹੈ, ਜਦੋਂਕਿ ਪਿਛਲੇ ਸਾਲਾਂ ਦੌਰਾਨ ਇਕ ਵਾਰ ਪਰਾਲੀ ਦੀ ਅੱਗ ਏਅਰਪੋਰਟ ਅੰਦਰ ਪਹੁੰਚ ਗਈ ਸੀ ਅਤੇ ਇਕ ਵੱਡਾ ਹਾਦਸਾ ਹੁੰਦੇ ਹੋਏ ਬਚਿਆ ਸੀ। ਏਅਰਪੋਰਟ ਦੀ ਗੱਲ ਕਰੀਏ ਤਾਂ ਇਸ ਦਾ ਸਿਰਫ ਐਂਟਰੀ ਪੁਆਇੰਟ ਹੀ ਬਚਿਆ ਹੈ, ਜਿੱਥੇ ਖੇਤ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’

ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਪੀ.ਆਰ.ਐੱਸ.ਸੀ. ਵੱਲੋਂ ਜ਼ਿਲ੍ਹੇ ’ਚ ਹੁਣ ਤੱਕ 1748 ਕੇਸਾਂ ਦੀ ਰਿਪੋਰਟ ਕੀਤੀ ਗਈ ਹੈ, ਜਿਸ ’ਚ ਪਰਾਲੀ ਨੂੰ ਅੱਗ ਲਾਏ ਜਾਣ ਬਾਰੇ ਸੂਚਨਾ ਦਿੱਤੀ ਗਈ ਹੈ, ਜਿਸ ’ਚ ਹੁਣ ਤੱਕ ਐੱਸ. ਡੀ. ਐੱਮ. ਦਫ਼ਤਰਾਂ ਦੀਆਂ ਟੀਮਾਂ ਵੱਲੋਂ 1087 ਕੇਸਾਂ ’ਚ 48 ਘੰਟਿਆਂ ਦੇ ਅੰਦਰ ਮੌਕੇ ’ਤੇ ਪਹੁੰਚ ਕੀਤੀ ਗਈ ਹੈ। ਦਸਤਾਵੇਜ਼ਾਂ ’ਚ ਅਜੇ ਤੱਕ ਪ੍ਰਸ਼ਾਸਨ ਵੱਲੋਂ ਵੱਖ-ਵੱਖ ਕੇਸਾਂ ’ਚ 9.55 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਜਾ ਚੁੱਕਿਆ ਹੈ ਪਰ ਰਿਕਵਰੀ ਹੁਣੇ ਤੱਕ ਸਿਫ਼ਰ ਹੀ ਨਜ਼ਰ ਆ ਰਹੀ ਹੈ। ਇਸ ਕੜੀ ’ਚ ਅਜੇ ਤੱਕ 62 ਕੇਸਾਂ ’ਚ ਪਰਾਲੀ ਸਾੜਣ ਵਾਲੇ ਕਿਸਾਨਾਂ ਦੀ ਜ਼ਮੀਨ ਦੀ ਰੈੱਡ ਐਂਟਰੀ ਕੀਤੀ ਗਈ ਹੈ ਜੋ ਕਈ ਸਵਾਲ ਖੜ੍ਹੇ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ ਵੱਡੀ ਵਾਰਦਾਤ : ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਤੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਫੈਲੀ ਸਨਸਨੀ

ਏਅਰਪੋਰਟ ਕੋਲ 2 ਪੁਲਸ ਥਾਣੇ, ਫਿਰ ਵੀ ਸਾੜੀ ਜਾ ਰਹੀ ਪਰਾਲੀ
ਏਅਰਪੋਰਟ ਦੇ ਆਸਪਾਸ ਪੁਲਸ ਵੱਲੋਂ ਦੋ ਥਾਣੇ ਬਣਾਏ ਗਏ ਹਨ। ਇਕ ਥਾਣਾ ਪੁਲਸ ਕਮਿਸ਼ਨਰੇਟ ਦੇ ਅੰਦਰ ਆਉਂਦਾ ਹੈ, ਜਿਸ ਨੂੰ ਏਅਰਪੋਰਟ ਥਾਣਾ ਕਿਹਾ ਜਾਂਦਾ ਹੈ, ਜਦੋਂਕਿ ਦੂਜਾ ਥਾਣਾ ਰਾਜਾਸਾਂਸੀ ਪੁਲਸ ਥਾਣਾ ਹੈ, ਜੋ ਦਿਹਾਤੀ ਪੁਲਸ ਖੇਤਰ ’ਚ ਆਉਂਦਾ ਹੈ ਪਰ ਦੋ ਪੁਲਸ ਥਾਣੇ ਹੋਣ ਦੇ ਬਾਵਜੂਦ ਪ੍ਰਸ਼ਾਸਨ ਅਤੇ ਪੁਲਸ ਏਅਰਪੋਰਟ ਦੇ ਆਸ-ਪਾਸ ਦੇ ਇਲਾਕੇ ’ਚ ਪਰਾਲੀ ਦੀ ਅੱਗ ਨੂੰ ਰੋਕ ਨਹੀਂ ਸਕੀ ਹੈ, ਜਦੋਂਕਿ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਦੀ ਅੱਗ ਨੂੰ ਰੋਕਣ ਲਈ ਸਖ਼ਤ ਹੁਕਮ ਦਿੱਤੇ ਗਏ ਹਨ।

ਪੜ੍ਹੋ ਇਹ ਵੀ ਖ਼ਬਰ ਦੁਖ਼ਦ ਖ਼ਬਰ : ਦੀਵਾਲੀ ’ਤੇ ਘਰ ਆਏ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੀਤੀ ਕੁੱਟਮਾਰ, ਫਿਰ ਉਤਾਰਿਆ ਮੌਤ ਦੇ ਘਾਟ

2500 ਰੁਪਏ ਮੁਆਵਜ਼ਾ ਦੇਣ ਦੇ ਦਾਅਵੇ ਵੀ ਫ਼ੋਕੇ
ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਸਾੜਣ ਤੋਂ ਰੋਕਣ ਲਈ ਪਿਛਲੇ ਸਾਲ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਗਿਆ ਸੀ ਪਰ ਇਹ ਮੁਆਵਜ਼ਾ ਵੀ ਅਜੇ ਤੱਕ ਫੋਕਾ ਹੀ ਨਜ਼ਰ ਆ ਰਿਹਾ ਹੈ । ਜਾਣਕਾਰੀ ਅਨੁਸਾਰ ਇਕ ਏਕੜ ਜ਼ਮੀਨ ਦੀ ਪਰਾਲੀ ਨੂੰ ਖੇਤਾਂ ’ਚ ਮਿਲਾਉਣ ਲਈ 2500 ਤੋਂ ਤਿੰਨ ਹਜ਼ਾਰ ਰੁਪਏ ਖਰਚ ਆਉਂਦਾ ਹੈ ਪਰ ਛੋਟਾ ਕਿਸਾਨ ਇਹ ਖਰਚ ਬਰਦਾਸ਼ਤ ਨਹੀਂ ਕਰ ਸਕਦਾ ਹੈ।

279 ਤੱਕ ਪਹੁੰਚ ਚੁੱਕਿਆ ਹੈ ਏ. ਕਿਊ. ਆਈ.
ਜ਼ਿਲ੍ਹੇ ’ਚ ਏਅਰ ਕਵਾਲਿਟੀ ਇੰਡੈਕਸ 279 ਤੱਕ ਪਹੁੰਚ ਚੁੱਕਿਆ ਹੈ, ਜਿਸ ’ਚ ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਦਾ ਵੀ ਯੋਗਦਾਨ ਹੈ। ਸਧਾਰਣ ਜੀਵਨ ਬਤੀਤ ਕਰਨ ਲਈ ਏ. ਕਿਊ. ਆਈ. 50 ਦੇ ਹੇਠਾਂ ਹੋਣਾ ਜ਼ਰੂਰੀ ਹੈ ਪਰ ਮੌਜੂਦਾ ਹਾਲਾਤ ’ਚ ਏ. ਕਿਊ. ਆਈ. ਖਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ। ਰਾਜਧਾਨੀ ਦਿੱਲੀ ’ਚ ਤਾਂ ਇਕ ਵਾਰ ਫਿਰ ਤੋਂ ਹਵਾ ਪ੍ਰਦੂਸ਼ਣ ਦੇ ਖਤਰਨਾਕ ਹਾਲਾਤ ਬਣ ਚੁੱਕੇ ਹਨ। ਦਿੱਲੀ ਦੀ ਸਰਕਾਰ ਹਵਾ ਪ੍ਰਦੂਸ਼ਣ ਦਾ ਸਾਰਾ ਠੀਕਰਾ ਪੰਜਾਬ ਅਤੇ ਹਰਿਆਣਾ ’ਚ ਸੜਣ ਵਾਲੀ ਪਰਾਲੀ ’ਤੇ ਠੋਸ ਰਹੇ ਹਨ ।

ਪੜ੍ਹੋ ਇਹ ਵੀ ਖ਼ਬਰ ਬਟਾਲਾ ’ਚ ਗੁੰਡਾਗਰਦੀ: ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪੁੱਤ ਨੂੰ ਨਾਲ ਲੈ ਗਿਆ ਤਲਾਕਸ਼ੁਦਾ ਪਤੀ

ਜੀ. ਓ. ਜੀ. ਵੀ ਨਹੀਂ ਕਰ ਸਕੇ ਕਿਸਾਨਾਂ ਨੂੰ ਜਾਗਰੂਕ
ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਇਲਾਵਾ ਜੀ. ਓ. ਜੀ. (ਸਾਬਕਾ ਫੌਜੀ) ਨੂੰ ਵੀ ਖਾਸ ਤੌਰ ’ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਿੰਮੇਵਾਰੀ ਸੌਪੀ ਗਈ ਸੀ ਪਰ ਜੀ. ਓ. ਜੀ. ਵੀ ਕਿਸਾਨਾਂ ਨੂੰ ਪਰਾਲੀ ਸਾਡ਼ਣ ਤੋਂ ਰੋਕ ਨਹੀਂ ਸਕੇ ਹਨ। ਦਿਹਾਤ ਦੇ ਦੂਰ ਦੁਰਾਡੇ ਇਲਾਕਿਆਂ ’ਚ ਤਾਂ ਇਹ ਵੀ ਪਤਾ ਚਲਿਆ ਹੈ ਕਿ ਉੱਥੇ ਪ੍ਰਸ਼ਾਸਨ ਦੀ ਕੋਈ ਟੀਮ ਚੈਕਿੰਗ ਕਰਨ ਲਈ ਨਹੀਂ ਪਹੁੰਚੀ ਹੈ ।

ਸਬ-ਡਵੀਜ਼ਨ ਕੇਸ ਮੌਕੇ ’ਤੇ ਪੁੱਜੇ

ਅੰਮ੍ਰਿਤਸਰ-1 188 159
ਅੰਮ੍ਰਿਤਸਰ-2 266 184
ਮਜੀਠਾ 214 134
ਅਜਨਾਲਾ 214 42
ਲੋਪੋਕੇ 387 116
ਬੀ. ਬੀ. ਐੱਸ. 479 452

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)


author

rajwinder kaur

Content Editor

Related News