ਜੀ. ਐੱਸ. ਟੀ. ਇੰਟੈਲੀਜੈਂਸ ਦੀ ਟੀਮ ਵਲੋਂ ਸ਼ਹਿਰ ਦੇ ਨਾਮੀ ਪੈਕੇਜਰ ''ਤੇ ਛਾਪੇਮਾਰੀ
Thursday, Aug 31, 2017 - 04:06 PM (IST)

ਲੁਧਿਆਣਾ(ਸੇਠੀ) - ਜੀ. ਐੱਸ. ਟੀ. ਇੰਟੈਲੀਜੈਂਸ ਦੀ ਟੀਮ ਨੇ ਸ਼ਹਿਰ ਦੇ ਨਾਮੀ ਪੈਕੇਜਰ 'ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਨਿਤਿਨ ਸੈਣੀ ਦੇ ਨਿਰਦੇਸ਼ਾਂ 'ਤੇ ਕੀਤੀ ਗਈ। ਟੀਮ ਨੇ ਡਿੰਪਲ ਪੈਕੇਜਰ ਦੇ ਮੀਨਾ ਬਾਜ਼ਾਰ ਸਥਿਤ ਦਫਤਰ, ਜੀ. ਟੀ. ਰੋਡ ਅਮਲਤਾਸ਼ ਤੇ ਫੈਕਟਰੀ ਅਤੇ ਘਰ ਨੇੜੇ ਆਰਤੀ ਸਿਨੇਮਾ 'ਤੇ ਇੱਕੋ ਸਮੇਂ ਛਾਪੇਮਾਰੀ ਕਰ ਕੇ ਰਿਕਾਰਡ ਜ਼ਰੂਰੀ ਦਸਤਾਵੇਜ਼, ਸਟਾਕ, ਕੰਪਿਊਟਰ ਨੂੰ ਕਬਜ਼ੇ ਵਿਚ ਲਿਆ, ਵਿਭਾਗੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਮਾਮਲਾ ਟੈਕਸ ਚੋਰੀ ਨਾਲ ਸਬੰਧਿਤ ਹੋ ਸਕਦਾ ਹੈ। ਵਿਭਾਗੀ ਟੀਮ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ, ਤਾਂ ਕਿ ਸੱਚਾਈ ਸਾਹਮਣੇ ਆ ਸਕੇ।