ਹੋਲਸੇਲਰ ਸਮੱਗਲਰਾਂ ਦਾ ਪਤਾ ਲਗਾਉਣ ’ਚ ਖੂਫ਼ੀਆ ਏਜੰਸੀਆਂ ਨਾਕਾਮ, BSF ਨੇ 3 ਦਿਨਾਂ ’ਚ ਫੜੇ 3 ਡਰੋਨ

10/20/2022 10:46:39 AM

ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਪੁਲਸ ਵਲੋਂ 10 ਗ੍ਰਾਮ ਹੈਰੋਇਨ ਸਮੇਤ ਸਮੱਗਲਰਾਂ ’ਤੇ ਪਰਚੇ ਦਰਜ ਕਰ ਕੇ ਨਸ਼ਿਆਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਸਰਹੱਦ ਦੇ ਆਸ-ਪਾਸ ਦੇ ਇਲਾਕੇ ਵਿਚ ਹੋਲਸੇਲ ਸਮੱਗਲਰਾਂ ਦਾ ਪਤਾ ਲਗਾਉਣ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਖੁਫ਼ੀਆ ਏਜੰਸੀਆਂ ਬੁਰੀ ਤਰ੍ਹਾਂ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਹੈਰੋਇਨ ਦੀ ਆਮਦ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਬੀ. ਐੱਸ. ਐੱਫ. ਨੇ ਪਿਛਲੇ 3 ਦਿਨਾਂ ਵਿਚ 3 ਪਾਕਿਸਤਾਨੀ ਡਰੋਨ ਅਤੇ ਹੈਰੋਇਨ ਦੀ ਖੇਪ ਜ਼ਬਤ ਕੀਤੀ ਹੈ। ਇਹੀ ਨਹੀਂ ਪਿਛਲੇ 1 ਹਫ਼ਤੇ ਦੌਰਾਨ ਸਰਹੱਦੀ ਇਲਾਕਿਆਂ ਵਿਚ ਕਰੀਬ 50 ਵਾਰ ਡਰੋਨਾਂ ਦੀ ਮੂਵਮੈਂਟ ਹੋ ਚੁੱਕੀ ਹੈ। ਇਸ ਤੋਂ ਵੱਡਾ ਸਬੂਤ ਕੀ ਹੈ ਕਿ ਜਿੱਥੇ ਪਾਕਿਸਤਾਨੀ ਸਮੱਗਲਰ ਹੈਰੋਇਨ ਦੀਆਂ ਵੱਡੀਆਂ ਖੇਪਾਂ ਭੇਜਣ ਦਾ ਕੋਈ ਮੌਕਾ ਹੱਥੋਂ ਨਹੀਂ ਗਵਾ ਰਹੇ ਹਨ, ਉੱਥੇ ਹੀ ਸਰਹੱਦੀ ਇਲਾਕਿਆਂ ਵਿਚ ਲੁਕੇ ਭਾਰਤੀ ਸਮੱਗਲਰ ਵੀ ਪੁਲਸ ਜਾਂ ਖੁਫ਼ੀਆ ਏਜੰਸੀਆਂ ਤੋਂ ਡਰਦੇ ਨਹੀਂ ਹਨ। ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਈ ਜਾ ਰਹੀ ਹੈ ਪਰ ਹੁਣ ਤੱਕ ਸੁਰੱਖਿਆ ਏਜੰਸੀਆਂ ਇਹ ਪਤਾ ਨਹੀਂ ਲਗਾ ਸਕੀਆਂ ਹਨ ਕਿ ਹੈਰੋਇਨ ਦੀ ਖੇਪ ਕਿਸ ਦੀ ਹੈ।

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਵਿਖੇ ASI ਤੋਂ ਚੱਲੀ ਗੋਲੀ ਕਾਰਨ ਜ਼ਖ਼ਮੀ ਨੌਜਵਾਨ ਦੀ ਮੌਤ, ਮੁਅੱਤਲ ਕਰਨ ਮਗਰੋਂ ਪੁਲਸ ਮੁਲਾਜ਼ਮ ਗ੍ਰਿਫ਼ਤਾਰ

ਐੱਫ. ਆਈ. ਆਰ. ਦਰਜ ਕਰਨ ਤੱਕ ਸੀਮਤ ਰਹਿ ਜਾਂਦੀ ਹੈ ਜਾਂਚ
ਬੀ. ਐੱਸ. ਐੱਫ. ਵਲੋਂ ਜਦੋਂ ਵੀ ਡਰੋਨ ਜਾਂ ਹੈਰੋਇਨ ਦੀ ਕੋਈ ਖੇਪ ਫੜੀ ਜਾਂਦੀ ਹੈ ਤਾਂ ਉਸ ਦੀ ਜਾਂਚ ਐੱਫ. ਆਈ. ਆਰ. ਦਰਜ ਕਰਨ ਤੱਕ ਸੀਮਤ ਹੁੰਦੀ ਹੈ। ਜ਼ਿਆਦਾਤਰ ਏਜੰਸੀਆਂ ਕਿਸੇ ਵੀ ਵੱਡੇ ਸਮੱਗਲਰਾਂ ਨੂੰ ਫੜਨ ਵਿਚ ਨਾਕਾਮ ਰਹੀਆਂ ਹਨ ਅਤੇ ਅੱਜ ਤੱਕ ਡਰੋਨ ਰਾਹੀਂ ਹੈਰੋਇਨ ਫੜਨ ਵਾਲੇ ਸਮੱਗਲਰਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਇਹ ਵੀ ਸਾਬਤ ਹੋ ਰਿਹਾ ਹੈ ਕਿ ਜਾਂ ਤਾਂ ਸੁਰੱਖਿਆ ਏਜੰਸੀਆਂ ਦੀ ਸੂਚਨਾ ਪ੍ਰਣਾਲੀ ਕਮਜ਼ੋਰ ਹੈ ਜਾਂ ਫਿਰ ਤਸਕਰਾਂ ਨੂੰ ਫੜਨ ਲਈ ਇੱਛਾ ਸਕਤੀ ਦੀ ਘਾਟ ਹੈ।

ਜਦੋਂ ਜੇਲ੍ਹ ਦਾ ਅਧਿਕਾਰੀ ਨਸ਼ਾ ਸਪਲਾਈ ਕਰੇ ਤਾ ਕੀ ਹੁੰਦਾ ਹੈ
ਜੇਲ੍ਹਾਂ ਅੰਦਰੋਂ ਹੈਰੋਇਨ ਸਮੱਗਲਰ ਅਤੇ ਗੈਂਗਸਟਰਾਂ ਵਲੋਂ ਆਪਣਾ ਨੈਟਵਰਕ ਚਲਾਇਆ ਜਾ ਰਿਹਾ ਹੈ। ਇਸ ਦਾ ਖੁਲਾਸਾ ‘ਜਗ ਬਾਣੀ’ ਵਲੋਂ ਕਈ ਵਾਰ ਕੀਤਾ ਜਾ ਚੁੱਕਾ ਹੈ। ਜੇਲ੍ਹ ਦੇ ਇਕ ਉੱਚ ਅਧਿਕਾਰੀ ਨੂੰ ਐੱਸ. ਟੀ. ਐੱਫ ਵਲੋਂ ਨਸ਼ਾ ਸਪਲਾਈ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ, ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਜੇਲ੍ਹਾਂ ਅੰਦਰਲੇ ਪ੍ਰਬੰਧਾਂ ਵਿਚ ਵੱਡਾ ਸੁਧਾਰ ਲਿਆਉਣ ਦੀ ਸਖ਼ਤ ਲੋੜ ਹੈ ਪਰ ਇਸ ਤੇ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਜੇਲ੍ਹਾਂ ਅੰਦਰੋਂ ਸਮੱਗਲਰਾਂ ਅਤੇ ਗੈਂਗਸਟਰਾਂ ਕੋਲੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ :ਹਰੀਕੇ ਪੱਤਣ ਵਿਖੇ ਦੋਹਰਾ ਕਤਲ, ਸਾਬਕਾ ਫ਼ੌਜੀ ਤੇ ਉਸ ਦੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ

ਨਸ਼ੇ ਦੀ ਓਵਰਡੋਜ਼ ਨਾਲ ਦੋ ਸਕੇ ਭਰਾਵਾਂ ਦੀ ਮੌਤ ਕਿਸ ਦਿਸ਼ਾ ਵੱਲ ਕਰਦੀ ਹੈ ਇਸ਼ਾਰਾ
ਹੈਰੋਇਨ ਅਤੇ ਸਿੰਥੈਟਿਕ ਨਸ਼ਾ ਕਿਸ ਤਰ੍ਹਾਂ ਨੌਜਵਾਨਾਂ ਦੀਆਂ ਜਾਨਾਂ ਲੈ ਰਿਹਾ ਹੈ, ਇਸ ਦਾ ਸਬੂਤ ਦੋ ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣਾ ਨਜ਼ਰ ਆ ਰਿਹਾ ਹੈ। ਸਮੱਗਲਰਾਂ ਵਲੋਂ ਚਿੱਟਾ ਤਾਂ ਵੇਚਿਆ ਜਾ ਰਿਹਾ ਹੈ ਪਰ ਇਸ ਵਿਚ ਮਿਲਾਵਟ ਵੀ ਕੀਤੀ ਜਾ ਰਹੀ ਹੈ, ਜੋ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ।

ਮੰਗ ਅਤੇ ਸਪਲਾਈ ਲਗਾਤਾਰ ਜਾਰੀ
ਸਰਹੱਦੀ ਇਲਾਕਿਆਂ ਵਿਚ ਹੈਰੋਇਨ ਦੀ ਆਮਦ ਲਗਾਤਾਰ ਜਾਰੀ ਹੈ, ਜਦਕਿ ਇਸ ਦੀ ਮੰਗ ਪਹਿਲਾਂ ਵਾਂਗ ਹੀ ਜਾਰੀ ਹੈ। ਮੰਗ ਅਤੇ ਸਪਲਾਈ ਦੇ ਫ਼ਰਕ ਨੂੰ ਸੁਰੱਖਿਆ ਏਜੰਸੀਆਂ ਘੱਟ ਕਰਨ ਵਿਚ ਬਿਲਕੁਲ ਹੀ ਨਾਕਾਮ ਸਾਬਿਤ ਨਜ਼ਰ ਆ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ

ਨਸ਼ਾ ਛੁਡਾਊ ਕੇਂਦਰਾਂ ਵਿਚ ਸੁਧਾਰ ਦੀ ਸਖ਼ਤ ਲੋੜ
ਨਸ਼ਿਆਂ ਦੀ ਵਿਕਰੀ ’ਤੇ ਰੋਕ ਉਦੋਂ ਲੱਗ ਸਕਦੀ ਹੈ, ਜਦੋਂ ਉਸ ਦੀ ਮੰਗ ਖ਼ਤਮ ਹੋ ਜਾਵੇਗੀ ਪਰ ਜ਼ਿਲ੍ਹੇ ਵਿਚ ਜ਼ਿਆਦਾਤਰ ਨਸ਼ਾ ਛੁਡਾਊ ਕੇਂਦਰਾਂ ਦੀ ਹਾਲਤ ਕੋਈ ਜ਼ਿਆਦਾ ਠੀਕ ਨਹੀਂ ਹੈ ਅਤੇ ਇਨ੍ਹਾਂ ਸੁਧਾਰ ਕੇਂਦਰਾਂ ਵਿਚ ਸੁਧਾਰ ਦੀ ਸਖ਼ਤ ਲੋੜ ਹੈ। ਜ਼ਿਲ੍ਹਾ ਪ੍ਰਸਾਸ਼ਨ ਵਲੋਂ ਇੰਨ੍ਹਾਂ ਕੇਂਦਰਾਂ ਵਿਚ ਸੁਧਾਰ ਕਰਨ ਵੱਲ ਸਖ਼ਤ ਯਤਨ ਕੀਤੇ ਜਾ ਰਹੇ ਹਨ।


rajwinder kaur

Content Editor

Related News