ਇੰਸ਼ੋਰੈਂਸ ਕੰਪਨੀ ਨੇ ਨਹੀਂ ਦਿੱਤਾ ਕਲੇਮ, ਫੋਰਮ ਨੇ ਲਾਇਆ ਜ਼ੁਰਮਾਨਾ

12/19/2019 1:44:33 PM

ਚੰਡੀਗੜ੍ਹ (ਰਾਜਿੰਦਰ) : ਪੀ. ਜੀ. ਆਈ. 'ਚ ਇਲਾਜ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਵਲੋਂ ਸ਼ਿਕਾਇਤਕਰਤਾ ਨੂੰ ਕਲੇਮ ਨਾ ਦੇਣਾ ਮਹਿੰਗਾ ਪੈ ਗਿਆ। ਖਪਤਕਾਰ ਫੋਰਮ ਨੇ ਰੈਲੀਗੇਅਰ ਹੈਲਥ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ਿਕਾਇਤਕਰਤਾ ਨੂੰ 1,84,323 ਲੱਖ ਰੁਪਏ ਅਦਾ ਕਰੇ। ਨਾਲ ਹੀ ਮਾਨਸਿਕ ਪ੍ਰੇਸ਼ਾਨੀ ਲਈ 25 ਹਜ਼ਾਰ ਰੁਪਏ ਅਤੇ ਮੁਕੱਦਮਾ ਖਰਚ ਦੇ ਤੌਰ 'ਤੇ 10 ਹਜ਼ਾਰ ਰੁਪਏ ਦੇਣ ਦੇ ਆਦੇਸ਼ ਦਿੱਤੇ ਹਨ।
ਇਹ ਹੈ ਮਾਮਲਾ
ਚੰਡੀਗੜ੍ਹ ਦੇ ਸੈਕਟਰ-21 'ਚ ਰਹਿਣ ਵਾਲੀ ਰਣਜੀਤ ਮਿਨਹਾਸ (60) ਨੇ ਖਪਤਕਾਰ ਫੋਰਮ 'ਚ ਸੈਕਟਰ-9 ਚੰਡੀਗੜ੍ਹ ਅਤੇ ਗੁਰੂਗ੍ਰਾਮ ਸਥਿਤ ਰੈਲੀਗੇਅਰ ਹੈਲਥ ਇੰਸ਼ੋਰੈਂਸ ਕੰਪਨੀ ਲਿਮਿਟਡ ਦੇ ਖਿਲਾਫ ਸ਼ਿਕਾਇਤ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੀ ਇੰਸ਼ੋਰੈਂਸ ਉਕਤ ਕੰਪਨੀ ਤੋਂ ਕਰਵਾਈ ਸੀ। ਇਸ ਦੌਰਾਨ ਸਾਲ 2016 'ਚ ਉਸ ਦੇ ਛਾਤੀ 'ਚ ਦਰਦ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਪੀ.ਜੀ.ਆਈ. 'ਚ ਲਿਜਾਇਆ ਗਿਆ ਸੀ। ਉਥੇ ਉਨ੍ਹਾਂ ਦਾ ਇਲਾਜ ਚੱਲਿਆ। ਇਸ ਦੌਰਾਨ ਉਨ੍ਹਾਂ ਨੇ ਕੰਪਨੀ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਅਤੇ ਕੰਪਨੀ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਇਲਾਜ 'ਚ ਆਏ ਖਰਚੇ ਨੂੰ ਦਿੱਤਾ ਜਾਵੇ ਪਰ ਕੰਪਨੀ ਨੇ ਇਨਕਾਰ ਕਰ ਦਿੱਤਾ। ਕੰਪਨੀ ਦਾ ਕਹਿਣਾ ਸੀ ਕਿ ਸ਼ਿਕਾਇਤਕਰਤਾ ਪਹਿਲਾਂ ਤੋਂ ਹੀ ਬੀਮਾਰ ਸੀ। ਇਸ ਸਬੰਧ 'ਚ ਉਨ੍ਹਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ, ਜਿਸਦੇ ਲਈ ਉਨ੍ਹਾਂ ਦਾ ਕਲੇਮ ਰੱਦ ਕੀਤਾ ਗਿਆ ਹੈ ਪਰ ਫੋਰਮ ਨੇ ਦੋਵਾਂ ਪੱਖਾਂ ਦੀ ਦਲੀਲ ਸੁਣਨ ਤੋਂ ਬਾਅਦ ਉਕਤ ਕੰਪਨੀ ਨੂੰ ਇੰਸ਼ੋਰੈਂਸ ਕਲੇਮ 12 ਫ਼ੀਸਦੀ ਵਿਆਜ ਸਮੇਤ ਦੇਣ ਲਈ ਕਿਹਾ ਹੈ। ਫੋਰਮ ਦੇ ਆਦੇਸ਼ਾਂ ਦੀ ਪਾਲਣਾ 30 ਦਿਨਾਂ ਦੇ ਅੰਦਰ ਕਰਨੀ ਹੋਵੇਗੀ ।


Babita

Content Editor

Related News