ਇੰਸਟੀਚਿਊਟ ਦੀ ਛੱਤ ’ਤੇ ਚੜ੍ਹ ਚਪੜਾਸੀ ਨੇ ਟਾਵਰ ਨਾਲ ਲਿਆ ਫਾਹਾ, ਮੌਤ

Sunday, Jan 31, 2021 - 10:28 AM (IST)

ਇੰਸਟੀਚਿਊਟ ਦੀ ਛੱਤ ’ਤੇ ਚੜ੍ਹ ਚਪੜਾਸੀ ਨੇ ਟਾਵਰ ਨਾਲ ਲਿਆ ਫਾਹਾ, ਮੌਤ

ਚੰਡੀਗੜ੍ਹ (ਸੁਸ਼ੀਲ) - ਸੈਕਟਰ-8 ਸਥਿਤ ਇਕ ਪ੍ਰਾਈਵੇਟ ਇੰਸਟੀਚਿਊਟ ਦਾ ਚਪੜਾਸੀ ਸ਼ਨੀਵਾਰ ਸਵੇਰੇ ਸ਼ੋਅਰੂਮ ਦੀ ਛੱਤ ’ਤੇ ਟਾਵਰ ਨਾਲ ਲਟਕਦਾ ਹੋਇਆ ਮਿਲਿਆ। ਪਰਿਵਾਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਉਸ ਨੂੰ ਫਾਹੇ ਤੋਂ ਉਤਾਰ ਕੇ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਨਵਾਂਗਰਾਓਂ ਦੇ ਰਹਿਣ ਵਾਲੇ 29 ਸਾਲਾ ਕਪਿਲ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਡਿਊਟੀ ਖਤਮ ਕਰ ਕੇ ਨਹੀਂ ਪਰਤਿਆ ਸੀ ਘਰ
ਕਪਿਲ ਸੈਕਟਰ-8 ਵਿਚ ਮੱਧ ਮਾਰਗ ’ਤੇ ਸਥਿਤ ਇਕ ਪ੍ਰਾਈਵੇਟ ਇੰਸਟੀਚਿਊਟ ਵਿਚ ਚਪੜਾਸੀ ਸੀ। ਸ਼ੁੱਕਰਵਾਰ ਨੂੰ ਕਪਿਲ ਜਦੋਂ ਡਿਊਟੀ ਖ਼ਤਮ ਕਰ ਕੇ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨਾਲ ਸੰਪਰਕ ਨਹੀਂ ਹੋਇਆ। ਜਦੋਂ ਕਪਿਲ ਨਾ ਘਰ ਪਰਤਿਆ ਅਤੇ ਨਾ ਹੀ ਉਸ ਦਾ ਪਤਾ ਲੱਗਿਆ ਤਾਂ ਥਾਣੇ ਵਿਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ। ਸ਼ਨੀਵਾਰ ਸਵੇਰੇ ਕਪਿਲ ਦੇ ਘਰਵਾਲੇ ਉਸ ਨੂੰ ਲੱਭਦੇ ਸੈਕਟਰ-8 ਸਥਿਤ ਇੰਸਟੀਚਿਊਟ ਪੁੱਜੇ। ਇੱਥੇ ਆ ਕੇ ਜਦੋਂ ਕਪਿਲ ਨੂੰ ਲੱਭਿਆ ਗਿਆ ਅਤੇ ਛੱਤ ’ਤੇ ਗਏ ਤਾਂ ਦੇਖਿਆ ਕਿ ਕਪਿਲ ਛੱਤ ’ਤੇ ਲੱਗੇ ਟਾਵਰ ਦੇ ਨਾਲ ਰੱਸੀ ਨਾਲ ਲਟਕਿਆ ਸੀ। ਪਰਿਵਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭਿਜਵਾਇਆ।


author

rajwinder kaur

Content Editor

Related News