ਸ਼ਰਮਨਾਕ ! ਇੰਸਟਾਗ੍ਰਾਮ ’ਤੇ ਹੋਈ ਦੋਸਤੀ, ਮਗਰੋਂ ਕੁੜੀ ਦੀ ਇੱਜ਼ਤ ਨਾਲ ਖੇਡ ਗਿਆ ਆਰਮੀ ਦਾ ਜਵਾਨ

04/03/2022 12:39:35 PM

ਡੇਰਾਬੱਸੀ (ਜ. ਬ.) : ਡੇਰਾਬੱਸੀ ਦੇ ਇਕ ਹੋਟਲ ਵਿਚ 19 ਸਾਲਾ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਵਿਚ ਆਰਮੀ ਵਿਚ ਨੌਕਰੀ ਕਰਦੇ ਬਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਧਰਮਗੜ੍ਹ ਥਾਣਾ ਲਾਲੜੂ ਖ਼ਿਲਾਫ਼ ਪੁਲਸ ਨੇ ਜਬਰ-ਜ਼ਿਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਫ਼ਿਲਹਾਲ ਫ਼ਰਾਰ ਹੈ। ਪੁਲਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਮੈਡੀਕਲ ਕਰਵਾਇਆ ਹੈ। ਏ. ਐੱਸ. ਆਈ. ਪ੍ਰਵੀਨ ਕੌਰ ਨੇ ਦੱਸਿਆ ਕਿ ਜ਼ੀਰਕਪੁਰ ਨੇੜੇ ਪੈਂਦੇ ਇਕ ਪਿੰਡ ਦੀ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਘਰੇਲੂ ਕੰਮਕਾਰ ਕਰਦੀ ਹੈ। ਉਸ ਦੀ ਬਲਵਿੰਦਰ ਸਿੰਘ ਨਾਲ ਅਗਸਤ 2021 ਨੂੰ ਇੰਸਟਾਗ੍ਰਾਮ ’ਤੇ ਦੋਸਤੀ ਹੋਈ ਸੀ, ਜਿਸ ਨੇ ਦੱਸਿਆ ਕਿ ਉਹ ਆਰਮੀ ਵਿਚ ਨੌਕਰੀ ਕਰਦਾ ਹੈ ਅਤੇ ਛੁੱਟੀ ਆਇਆ ਹੋਇਆ ਹੈ। 3 ਸਤੰਬਰ 2021 ਨੂੰ ਉਸ ਨੂੰ ਮਿਲਣ ਲਈ ਡੇਰਾਬੱਸੀ ਵਿਖੇ ਬੁਲਾਇਆ, ਜਿੱਥੇ ਬਲਵਿੰਦਰ ਉਸ ਨੂੰ ਬੱਸ ਅੱਡਾ ਡੇਰਾਬੱਸੀ ਦੇ ਨੇੜੇ ਇਕ ਹੋਟਲ ਵਿਚ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਸਰੀਰਿਕ ਸਬੰਧ ਬਣਾਏ। ਇਸ ਤੋਂ ਬਾਅਦ ਉਹ ਡਿਊਟੀ ’ਤੇ ਚਲਾ ਗਿਆ।

ਇਹ ਵੀ ਪੜ੍ਹੋ : ਹੁਣ ਫਿਰੋਜ਼ਪੁਰ ’ਚ ਚੱਲ੍ਹੀਆਂ ਅੰਨ੍ਹੇਵਾਹ ਗੋਲ਼ੀਆਂ, ਸ਼ਰੇਆਮ ਮੌਤ ਦੇ ਘਾਟ ਉਤਾਰਿਆ ਨੌਜਵਾਨ

ਜਨਵਰੀ 2022 ਵਿਚ ਬਲਵਿੰਦਰ ਸਿੰਘ ਮੁੜ ਛੁੱਟੀ ’ਤੇ ਆਇਆ ਅਤੇ ਉਸ ਨੂੰ ਮਿਲਣ ਲਈ ਜ਼ੀਰਕਪੁਰ ਬੁਲਾਇਆ। ਜਿੱਥੇ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਫਿਰ 10 ਫਰਵਰੀ ਨੂੰ ਬਲਵਿੰਦਰ ਨੇ ਧਮਕੀ ਦਿੱਤੀ ਕਿ ਜੇਕਰ ਉਹ ਉਸ ਨੂੰ ਮਿਲਣ ਨਾ ਆਈ ਤਾਂ ਉਹ ਉਸ ਦੇ ਭਰਾ ਨੂੰ ਜਾਨੋਂ ਮਾਰ ਦੇਵੇਗਾ। ਉਹ ਡਰ ਦੇ ਮਾਰੇ ਮਿਲਣ ਲਈ ਆ ਗਈ , ਜਿਸ ਮਗਰੋਂ ਬਲਵਿੰਦਰ ਉਸ ਨੂੰ ਸ਼ਿਮਲਾ ਵਿਖੇ ਲੈ ਗਿਆ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ। ਜਿੱਥੋਂ ਵਾਪਸ ਆ ਕੇ ਕੁਝ ਦਿਨਾਂ ਬਾਅਦ ਬਲਵਿੰਦਰ ਸਿੰਘ ਨੇ ਉਸ ਨਾਲ ਸੰਪਰਕ ਤੋੜ ਦਿੱਤਾ ਅਤੇ ਕਿਹਾ ਕਿ ਉਸ ਦਾ ਪਰਿਵਾਰ ਵਿਆਹ ਲਈ ਰਾਜ਼ੀ ਨਹੀਂ ਹੋਇਆ, ਜਿਸ ਮਗਰੋਂ ਉਸ ਨੇ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ। ਪਰਿਵਾਰ ਨੇ ਲੜਕੀ ਦੀ ਸ਼ਿਕਾਇਤ ’ਤੇ ਡੇਰਾਬੱਸੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਪਹਿਲਾਂ ਆਸ਼ਕ ਨੇ ਕੀਤੀ ਖ਼ੁਦਕੁਸ਼ੀ, ਫਿਰ ਪਤੀ ਨੇ ਪੀਤਾ ਜ਼ਹਿਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News