ਲੁਧਿਆਣਾ ਦੀ ਬ੍ਰੋਸਟਲ ਜੇਲ ’ਚ ਹਵਾਲਾਤੀ ਵੱਲੋਂ ਖੁਦਕੁਸ਼ੀ

Thursday, Oct 14, 2021 - 02:49 AM (IST)

ਲੁਧਿਆਣਾ ਦੀ ਬ੍ਰੋਸਟਲ ਜੇਲ ’ਚ ਹਵਾਲਾਤੀ ਵੱਲੋਂ ਖੁਦਕੁਸ਼ੀ

ਲੁਧਿਆਣਾ (ਸਿਆਲ)- ਤਾਜਪੁਰ ਰੋਡ, ਬ੍ਰੋਸਟਲ ਜੇਲ ਵਿਚ ਇਕ ਹਵਾਲਾਤੀ ਰਣਜੀਤ ਸਿੰਘ ਉਰਫ ਨਿੱਕੀ ਨੇ ਸ਼ੱਕੀ ਹਾਲਾਤ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ- BSF ਦਾ ਦਾਇਰਾ 15 ਤੋਂ 50 ਕਿਲੋਮੀਟਰ ਹੋਣ ’ਤੇ ਪੰਜਾਬ ’ਚ ਭਖੀ ਸਿਆਸਤ
ਦੱਸਿਆ ਜਾਂਦਾ ਹੈ ਕਿ ਹਵਾਲਾਤੀ ਨੂੰ ਕੱਲ ਹੀ ਬ੍ਰੋਸਟਲ ਜੇਲ ਵਿਚ ਲਿਆਂਦਾ ਗਿਆ ਸੀ, ਜਿਸ ਨੇ ਬੈਰਕ ਨੰ. 2 ਵਿਚ ਬਾਥਰੂਮ ਵਿਚ ਪਰਨਾ ਗਲ ’ਚ ਪਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਹਵਾਲਾਤੀ ’ਤੇ ਥਾਣਾ ਦਾਖਾ ਵਿਚ ਧਾਰਾ 379, 411 ਆਈ. ਪੀ. ਸੀ. ਤਹਿਤ ਮਾਮਲਾ ਦਰਜ ਹੋਣ ’ਤੇ ਜੇਲ ਵਿਚ ਲਿਆਂਦਾ ਗਿਆ ਸੀ, ਜੋ ਮੋਗਾ ਨੇੜਲੇ ਪਿੰਡ ਦਾ ਰਹਿਣ ਵਾਲਾ ਸੀ। ਜੁਡੀਸ਼ੀਅਲ ਮਜਿਸਟਰੇਟ ਦੀ ਮੌਜੂਦਗੀ ’ਚ ਡਾਕਟਰਾਂ ਦਾ ਇਕ ਪੈਨਲ ਮ੍ਰਿਤਕ ਹਵਾਲਾਤੀ ਦਾ ਪੋਸਟਮਾਰਟਮ ਕਰੇਗਾ। ਮੈਡੀਕਲ ਰਿਪੋਰਟ ਆਉਣ ’ਤੇ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।


author

Bharat Thapa

Content Editor

Related News