ਘਰ ''ਚ ਬੰਦੀ ਬਣਾ ਕੇ ਜਵਾਈ ਦੀ ਕੁੱਟਮਾਰ ਕਰਨ ਵਾਲਿਆਂ ''ਚੋਂ 1 ਕਾਬੂ
Thursday, Nov 30, 2017 - 07:24 AM (IST)
ਜਲੰਧਰ, (ਪ੍ਰੀਤ)- ਜਵਾਈ ਨੂੰ ਘਰ 'ਚ ਬੰਦੀ ਬਣਾ ਕੇ ਕੁੱਟਮਾਰ ਕਰਨ ਵਾਲੇ ਆਰ. ਕੇ. ਸਟੋਨ ਦੇ ਮਾਲਕ ਕਿਰਨ ਨਾਗੀ ਨੂੰ ਅੱਜ ਥਾਣਾ ਨੰਬਰ 1 ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਪੁੱਛਗਿੱਛ ਲਈ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗੌਰਵ ਬਜਾਜ ਵਾਸੀ ਲੁਧਿਆਣਾ ਨੇ ਅਗਸਤ ਮਹੀਨੇ 'ਚ ਥਾਣਾ ਨੰਬਰ 1 'ਚ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ ਅਲੀਸ਼ਾ ਪੁੱਤਰੀ ਦੀਪਕ ਨਾਗੀ ਵਾਸੀ ਸੂਰਿਆ ਵਿਹਾਰ ਨਾਲ ਹੋਇਆ ਸੀ। ਝਗੜਾ ਹੋਣ ਕਾਰਨ ਉਹ ਪੇਕੇ ਚਲੀ ਗਈ। 11 ਅਗਸਤ ਨੂੰ ਜਦੋਂ ਉਹ ਅਲੀਸ਼ਾ ਨੂੰ ਲੈਣ ਗਿਆ ਤਾਂ ਉਸ ਦਾ ਸਹੁਰਾ ਦੀਪਕ ਨਾਗੀ, ਚਾਚਾ ਸਹੁਰਾ ਕਿਰਨ ਨਾਗੀ ਤੇ ਦੋਸਤ ਬਿੱਲਾ ਨੇ ਉਸ ਨੂੰ ਘਰ 'ਚ ਬੰਦੀ ਬਣਾ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਥਾਣਾ ਨੰਬਰ 1 ਦੇ ਇੰਸਪੈਕਟਰ ਰਸ਼ਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕਿਰਨ ਨਾਗੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ।
