ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਗੋਲ ਮੇਜ਼ ਕਾਨਫਰੰਸ ''ਚ MP ਸਾਹਨੀ ਨੇ ''ਸਿੱਖਿਆ ਲੰਗਰ ਲਹਿਰ'' ਕੀਤੀ ਸ਼ੁਰੂ

08/06/2023 8:38:39 PM

ਅੰਮ੍ਰਿਤਸਰ (ਬਿਊਰੋ) : ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਅੰਮ੍ਰਿਤਸਰ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ 50 ਤੋਂ ਵੱਧ ਸਿੰਘ ਸਭਾ ਗੁਰਦੁਆਰਾ ਕਮੇਟੀਆਂ ਦੇ ਮੁਖੀਆਂ ਤੇ ਵੱਖ-ਵੱਖ ਸਿੱਖ ਇਤਿਹਾਸਕਾਰਾਂ, ਦਾਰਸ਼ਨਿਕਾਂ ਅਤੇ ਸਿੱਖਿਆ ਸ਼ਾਸਤਰੀਆਂ ਨਾਲ ਇਕ ਗੋਲ ਮੇਜ਼ ਕਾਨਫਰੰਸ ਦੀ ਮੇਜ਼ਬਾਨੀ ਕੀਤੀ। ਇਹ ਕਾਨਫਰੰਸ ਸੰਨ ਫਾਊਂਡੇਸ਼ਨ ਦੇ ਕਬੀਰ ਪਾਰਕ ਵਿਖੇ ਸਥਿਤ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਈ।

ਇਹ ਵੀ ਪੜ੍ਹੋ : PM ਮੋਦੀ ਦੀ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਯੋਜਨਾ ਬਦਲ ਦੇਵੇਗੀ ਦੇਸ਼ ਦੀ ਤਸਵੀਰ : ਚੁੱਘ

ਸਾਹਨੀ ਨੇ ਦੱਸਿਆ ਕਿ ਅੱਜ ਸਿੰਘ ਸਾਹਿਬ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਗੋਲ ਮੇਜ਼ ਕਾਨਫਰੰਸ ਵਿੱਚ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਮੁਤਾਬਕ ਅਸੀਂ 'ਸਿੱਖਿਆ ਲੰਗਰ ਲਹਿਰ' ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਏਜੰਡਾ ਸਿੱਖਾਂ ਨੂੰ ਨੌਕਰੀਆਂ ਲਈ ਹੁਨਰ ਪ੍ਰਦਾਨ ਕਰਨਾ ਹੈ। ਦੇਸ਼ ਭਰ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਹੁਨਰ ਵਿਕਾਸ ਕੇਂਦਰਾਂ ਦੀ ਸਥਾਪਨਾ ਕਰਕੇ ਨੌਜਵਾਨਾਂ ਨੂੰ ਪਲੇਸਮੈਂਟ ਲਈ ਮਜ਼ਬੂਤ ਉਦਯੋਗਿਕ ਸੰਪਰਕ ਨਾਲ ਜੋੜਿਆ ਜਾਵੇਗਾ ਤਾਂ ਜੋ ਸਿੱਖ ਨੌਜਵਾਨ ਆਪਣੇ ਜੱਦੀ ਸ਼ਹਿਰਾਂ ਵਿੱਚ ਹੀ ਰੁਜ਼ਗਾਰ ਹਾਸਲ ਕਰਨ ਲਈ ਹੁਨਰ ਅਤੇ ਨੌਕਰੀਆਂ ਪ੍ਰਾਪਤ ਕਰ ਸਕਣ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਐਜੂਸੈੱਟ 'ਤੇ ਕਰਵਾਏ ਜਾਣਗੇ ਲਾਈਵ ਲੈਕਚਰ

ਸਾਹਨੀ ਨੇ ਦੱਸਿਆ ਕਿ ਕਾਨਫਰੰਸ 'ਚ ਸਰਬਸੰਮਤੀ ਨਾਲ 5 ਮਤੇ ਪਾਸ ਕੀਤੇ ਗਏ, ਜਿਨ੍ਹਾਂ 'ਚ ਹਰੇਕ ਗੁਰਦੁਆਰੇ ਨੂੰ ਆਪਣੇ ਬਜਟ ਦਾ 15% ਤੋਂ 25% ਸਿੱਖਿਆ ਲਈ ਅਲਾਟ ਕਰਨਾ ਚਾਹੀਦਾ ਹੈ, ਹਰ ਗੁਰਦੁਆਰੇ ਦੀ ਇਕ ਸਿੱਖਿਆ ਕਮੇਟੀ ਹੋਣੀ ਚਾਹੀਦੀ ਹੈ, ਹਰ ਗੁਰਦੁਆਰੇ ਨੂੰ ਇਸ ਫੰਡ ਦੇ ਖਰਚੇ ਲਈ ਇਕ ਦਿਸ਼ਾ-ਨਿਰਦੇਸ਼ ਬਣਾਉਣਾ ਚਾਹੀਦਾ ਹੈ, ਸਕੂਲ ਛੱਡਣ ਵਾਲੇ ਬੱਚਿਆਂ ਅਤੇ ਉੱਚ ਸਿੱਖਿਆ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਹਰ ਗੁਰਦੁਆਰੇ ਨੂੰ ਇਕ ਹੁਨਰ ਕੇਂਦਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਹੁਨਰ ਕੇਂਦਰਾਂ ਦੇ ਕੁਲ ਪੂੰਜੀ ਖਰਚੇ ਦਾ 20% ਉਨ੍ਹਾਂ (ਸਾਹਨੀ) ਵੱਲੋਂ ਅਦਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪਤੀ ਦੇ ਦੂਸਰੇ ਵਿਆਹ ਦੀ ਖ਼ਬਰ ਸੁਣਦਿਆਂ ਹੀ ਨਵ-ਵਿਆਹੁਤਾ ਨੇ ਚੁੱਕਿਆ ਖ਼ੌਫਨਾਕ ਕਦਮ

ਉਨ੍ਹਾਂ ਇਹ ਵੀ ਕਿਹਾ ਕਿ ਸੰਨ ਫਾਊਂਡੇਸ਼ਨ ਇਸ ਅੰਦੋਲਨ ਨਾਲ ਇਕ ਵਿਸ਼ਾ ਮਾਹਿਰ ਵਜੋਂ ਭਾਈਵਾਲੀ ਕਰੇਗੀ, ਅਸੀਂ 30 ਤੋਂ ਵੱਧ ਹੁਨਰ ਕੋਰਸਾਂ ਲਈ ਵੱਖ-ਵੱਖ ਮਾਡਿਊਲ ਬਣਾਏ ਹਨ, ਜੋ ਕਿ ਗੁਰਦੁਆਰਿਆਂ ਵਿੱਚ ਨੌਜਵਾਨਾਂ ਨੂੰ ਪੜ੍ਹਾਏ ਜਾ ਸਕਦੇ ਹਨ। ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਅਸੀਂ ਗੁਰਦੁਆਰਿਆਂ 'ਚ ਹਰੇਕ ਕੋਰਸ ਲਈ ਸਾਰੇ ਪਾਠਕ੍ਰਮ ਵੀ ਪ੍ਰਦਾਨ ਕਰਾਂਗੇ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਸਾਨੂੰ ਮਾਰਗਦਰਸ਼ਨ ਕਰ ਸਕਦੇ ਹਨ ਕਿ ਉਹ ਆਪਣੇ ਗੁਰਦੁਆਰੇ ਵਿੱਚ ਕਿਹੜੇ-ਕਿਹੜੇ ਕੋਰਸ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ ਅਸੀਂ ਉਨ੍ਹਾਂ ਦੀ ਹੁਨਰ ਕੇਂਦਰ ਸਥਾਪਤ ਕਰਨ ਅਤੇ ਚਲਾਉਣ ਵਿੱਚ ਸਹਾਇਤਾ ਕਰਾਂਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News