10ਵੀਂ ਤੇ 12ਵੀਂ ਦੇ ਬਾਕੀ ਰਹਿੰਦੇ ਇਮਤਿਹਾਨਾਂ ਨਾਲ ਜੁੜੀ ਜਾਰੀ ਹੋਈ ਹਰ ਜਾਣਕਾਰੀ

Tuesday, Jun 09, 2020 - 03:08 PM (IST)

10ਵੀਂ ਤੇ 12ਵੀਂ ਦੇ ਬਾਕੀ ਰਹਿੰਦੇ ਇਮਤਿਹਾਨਾਂ ਨਾਲ ਜੁੜੀ ਜਾਰੀ ਹੋਈ ਹਰ ਜਾਣਕਾਰੀ

ਲੁਧਿਆਣਾ (ਵਿੱਕੀ) : ਕੋਰੋਨਾ ਕਾਰਨ ਰੱਦ ਹੋਈਆਂ ਸੀ. ਬੀ. ਐੱਸ. ਈ. ਦੀਆਂ 10ਵੀਂ ਅਤੇ 12ਵੀਂ ਦੇ ਪੈਂਡਿੰਗ ਇਮਤਿਹਾਨ ਹੁਣ 1 ਜੁਲਾਈ ਤੋਂ ਸ਼ੁਰੂ ਹੋ ਰਹੇ ਹਨ। ਇਨ੍ਹਾਂ ਇਮਤਿਹਾਨਾਂ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਸੀ. ਬੀ. ਐੱਸ. ਈ. ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਨ ਵਿਚ ਕਈ ਸਵਾਲ ਹਨ। ਆਪਣੀਆਂ ਸ਼ੰਕਾਵਾਂ ਦੂਰ ਕਰਨ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪੇ ਦਿਨ-ਬ-ਦਿਨ ਸੀ. ਬੀ. ਐੱਸ. ਈ. ਨੂੰ ਮੇਲ ਕਰ ਕੇ ਕਈ ਸਵਾਲ ਪੁੱਛ ਰਹੇ ਹਨ।

ਵਿਦਿਆਰਥੀ ਪ੍ਰੇਸ਼ਾਨ ਹੋ ਕੇ ਬੋਰਡ ਨੂੰ ਕਰ ਰਹੇ ਨੇ ਮੇਲ 
ਇਸ ਵਿਚ ਪ੍ਰੀਖਿਆ ਕੇਂਦਰ ਦੀ ਨਵੀਂ ਲੋਕੇਸ਼ਨ ਨੂੰ ਲੈ ਕੇ ਵੀ ਕਈ ਵਿਦਿਆਰਥੀ ਪ੍ਰੇਸ਼ਾਨ ਹੋ ਕੇ ਬੋਰਡ ਨੂੰ ਮੇਲ ਕਰ ਰਹੇ ਹਨ ਪਰ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਇਨ੍ਹਾਂ ਸ਼ੰਕਾਵਾਂ ਦੂਰ ਕਰਨ ਲਈ ਸੀ. ਬੀ. ਐੱਸ. ਈ. ਨੇ ਇਕ ਫ੍ਰਿਕੁਐਂਟਲੀ ਆਸਕਡ ਕੁਐਸਚਨ (ਐੱਫ. ਏ. ਕਿਊ.) ਜਾਰੀ ਕੀਤਾ ਹੈ। ਇਸ ਐੱਫ. ਏ. ਕਿਊ. 'ਚ ਬੋਰਡ ਨੇ ਹਰ ਉਸ ਸਵਾਲ ਦਾ ਜਵਾਬ ਲਿਖਤੀ ਰੂਪ 'ਚ ਦਿੱਤਾ ਹੈ, ਜੋ ਵਿਦਿਆਰਥੀ ਵਾਰ-ਵਾਰ ਪੁੱਛ ਰਹੇ ਹਨ। ਸੀ. ਬੀ. ਐੱਸ. ਈ. ਨੇ 23 ਸਵਾਲ ਅਤੇ ਉਨ੍ਹਾਂ ਦੇ ਜਵਾਬ ਦੱਸੇ ਹਨ। ਬੋਰਡ ਨੇ ਮਾਨਤਾ ਪ੍ਰਾਪਤ ਸਕੂਲਾਂ ਤੋਂ ਲੈ ਕੇ ਬੋਰਡ ਇਮਤਿਹਾਨਾਂ ਦੇ ਨਵੇਂ ਕੇਂਦਰਾਂ ਸਬੰਧੀ ਵੀ ਹਰ ਜਾਣਕਾਰੀ ਦਿੱਤੀ ਹੈ। ਐੱਫ. ਏ. ਕਿਊ. ਵਿਚ ਪ੍ਰਾਈਵੇਟ ਕੈਂਡੀਡੇਟ ਤੋਂ ਲੈ ਕੇ ਵਿਦੇਸ਼ਾਂ ਵਿਚ ਪੜ੍ਹਨ ਵਾਲੇ ਸੀ. ਬੀ. ਐੱਸ. ਈ. ਦੇ ਵਿਦਿਆਰਥੀਆਂ ਨੂੰ ਵੀ ਹਰ ਸਵਾਲ ਦਾ ਜਵਾਬ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਜਿਮ ਖੋਲ੍ਹਣ ਸਬੰਧੀ ਸਿਮਰਜੀਤ ਬੈਂਸ ਨੇ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ

ਕੋਈ ਸ਼ੰਕਾ ਹੈ ਤਾਂ ਡਾਇਲ ਕਰੋ 1800-118-002
ਸੀ. ਬੀ. ਐੱਸ. ਈ. ਨੇ ਇਸ ਐੱਫ. ਏ .ਕਿਉ. ਦੀ ਪੂਰੀ ਡਿਟੇਲ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਵੀ ਜਾਰੀ ਕਰ ਦਿੱਤੀ ਹੈ ਤਾਂ ਕਿ ਵਿਦਿਆਰਥੀਆਂ, ਮਾਤਾ-ਪਿਤਾ ਅਤੇ ਸਕੂਲਾਂ ਹਰ ਸਵਾਲ ਦਾ ਜਵਾਬ ਮਿਲ ਸਕੇ। ਬੋਰਡ ਮੁਤਾਬਕ ਇਸ ਨੂੰ ਪੜ੍ਹਨ ਨਾਲ ਕਾਫੀ ਹੱਦ ਤੱਕ ਪ੍ਰੀਖਿਆ ਕੇਂਦਰਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਮਿਲਣਗੇ। ਐੱਫ. ਏ. ਕਿਊ. ਵਿਚ ਸਾਫ ਦੱਸਿਆ ਗਿਆ ਹੈ ਕਿ ਵਿਦਿਆਰਥੀ ਕਿਸ ਤਰ੍ਹਾਂ ਆਪਣਾ ਪ੍ਰੀਖਿਆ ਕੇਂਦਰ ਬਦਲਵਾ ਸਕਦੇ ਹਨ। ਨਾਲ ਹੀ ਬੋਰਡ ਨੇ ਇਮਤਿਹਾਨਾਂ ਤੋਂ ਪਹਿਲਾਂ ਜਾਰੀ ਹੈਲਪਲਾਈਨ ਨੰਬਰ 1800-118-002 ਦੀ ਜਾਣਕਾਰੀ ਦਿੱਤੀ ਹੈ, ਜਿਸ 'ਤੇ ਬੋਰਡ ਪ੍ਰੀਖਿਆ ਨਾਲ ਸਬੰਧਤ ਸਵਾਲਾਂ ਦੇ ਜਵਾਬ ਮੰਗੇ ਜਾ ਸਕਦੇ ਹਨ।

ਇਸ ਸਾਲ ਹੀ ਗ੍ਰਹਿ ਜ਼ਿਲੇ ਵਿਚ ਦੇ ਸਕਣਗੇ ਇਮਤਿਹਾਨ
ਕਈ ਵਿਦਿਆਰਥੀਆਂ ਨੇ ਬੋਰਡ ਤੋਂ ਪੁੱਛਿਆ ਕਿ ਕੀ ਅਗਲੇ ਸਾਲ 2021 'ਚ ਹੋਣ ਵਾਲੀਆਂ ਸੀ. ਬੀ. ਐੱਸ. ਈ. ਦੀਆਂ ਪ੍ਰੀਖਿਆਵਾਂ ਵਿਚ ਵੀ ਵਿਦਿਆਰਥੀ ਆਪਣੇ ਗ੍ਰਹਿ ਜ਼ਿਲੇ ਦੇ ਸਕੂਲਾਂ ਵਿਚ ਇਮਤਿਹਾਨ ਦੇ ਸਕਣਗੇ। ਇਸ ਦੇ ਜਵਾਬ ਵਿਚ ਬੋਰਡ ਨੇ ਇਸ ਸਹੂਲਤ ਨੂੰ ਸਿਰਫ ਇਸ ਸਾਲ ਦੇ ਪੈਂਡਿੰਗ ਇਮਤਿਹਾਨਾਂ ਲਈ ਹੀ ਲਾਗੂ ਹੋਣ ਦੀ ਗੱਲ ਕਹੀ ਹੈ। ਦੱਸ ਦੇਈਏ ਕਿ ਸੀ. ਬੀ. ਐੱਸ. ਈ. ਨੇ ਇਸ ਬਾਰ ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਗ੍ਰਹਿ ਜ਼ਿਲੇ ਦੇ ਸਕੂਲਾਂ ਵਿਚ ਬਣੇ ਪ੍ਰੀਖਿਆ ਕੇਂਦਰ ਵਿਚ ਹੀ ਪ੍ਰੀਖਿਆ ਦੇਣ ਦੀ ਸਹੂਲਤ ਦਿੱਤੀ ਹੈ, ਜੋ ਦੂਜੇ ਸ਼ਹਿਰਾਂ ਦੇ ਸਕੂਲਾਂ ਵਿਚ ਪੜ੍ਹਦੇ ਹਨ। ਅਜਿਹੇ ਵਿਦਿਆਰਥੀ ਮਹਾਮਾਰੀ ਦੇ ਦੌਰ ਵਿਚ ਆਪਣੇ ਸਕੂਲ ਵਾਲਾ ਜ਼ਿਲ੍ਹਾ ਛੱਡ ਕੇ ਗ੍ਰਹਿ ਜ਼ਿਲ੍ਹੇ ਵਿਚ ਵਾਪਸ ਆ ਗਏ ਸਨ ਪਰ ਇਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਬੋਰਡ ਨੇ ਗ੍ਰਹਿ ਜ਼ਿਲ੍ਹਿਆਂ ਵਿਚ ਹੀ ਇਮਤਿਹਾਨ ਦੇਣ ਦੀ ਇਜਾਜ਼ਤ ਦੇ ਦਿੱਤੀ ਸੀ।

ਇਹ ਵੀ ਪੜ੍ਹੋ : ਤਾਲਾਬੰਦੀ ਦੌਰਾਨ ਲੁਟੇਰਿਆਂ ਨੇ ਹਜ਼ੂਰੀ ਰਾਗੀ ਨੂੰ ਬਣਾਇਆ ਨਿਸ਼ਾਨਾ


author

Anuradha

Content Editor

Related News