ਮਹਿੰਗਾਈ ਦੇ ਵਿਰੋਧ ''ਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
Wednesday, Sep 20, 2017 - 06:49 AM (IST)

ਅਜਨਾਲਾ, (ਫਰਿਆਦ)- ਬੇਕਾਬੂ ਤੇਲ ਕੀਮਤਾਂ ਕਾਰਨ ਵੱਧ ਰਹੀ ਮਹਿੰਗਾਈ ਤੇ ਗਰੀਬ ਮਾਰੂ ਨੀਤੀਆਂ ਤੋਂ ਚਿੰਤਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਯੂਥ ਕਾਂਗਰਸੀ ਜ਼ਿਲਾ ਜਨਰਲ ਸਕੱਤਰ ਬੰਟੀ ਕੱਲੋਮਾਹਲ ਤੇ ਰਾਣਾ ਦਹੂਰੀਆਂ, ਪਰਮਜੀਤ ਸਿੰਘ ਉਮਰਪੁਰਾ ਦੀ ਸਾਂਝੀ ਅਗਵਾਈ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਰਾਣਾ ਦਹੂਰੀਆਂ ਨੇ ਕਿਹਾ ਕਿ ਜਦੋਂ ਤੋਂ ਕੇਂਦਰ 'ਚ ਭਾਜਪਾ ਨੇ ਗਰੀਬ ਲੋਕਾਂ ਨੂੰ ਅੱਛੇ ਦਿਨ ਲਿਆਉਣ ਦੇ ਝੂਠੇ ਲਾਰੇ ਲਾ ਕੇ ਸੱਤਾ ਹਥਿਆਈ ਹੈ, ਉਦੋਂ ਤੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਮੀਰਾਂ ਨੂੰ ਖੁਸ਼ ਕਰਨ ਤੇ ਗਰੀਬਾਂ ਨੂੰ ਮਾਰਨ ਦੀਆਂ ਨੀਤੀਆਂ ਤਹਿਤ ਬੇਤੁਕੀਆਂ ਸਕੀਮਾਂ ਬਣਾਉਂਦਿਆਂ ਕਦੀ ਨੋਟਬੰਦੀ ਕਰ ਕੇ ਤੇ ਕਦੇ ਜੀ. ਐੱਸ. ਟੀ. ਨਾਂ ਦੀ ਉਲਝਾਊ ਟੈਕਸ ਨੀਤੀ ਤਹਿਤ ਦੇਸ਼ ਨੂੰ ਕੰਗਾਲੀ ਦੀਆਂ ਬਰੂਹਾਂ 'ਤੇ ਲੈ ਆਂਦਾ ਹੈ।
ਇਸ ਮੌਕੇ ਸਾਬਕਾ ਸਰਪੰਚ ਨੱਥਾ ਸਿੰਘ ਦਹੂਰੀਆਂ, ਡਾ. ਅਮਰਜੀਤ ਸਿੰਘ, ਬਲਜਿੰਦਰ ਸਿੰਘ ਜਸਤਰਵਾਲ, ਬੌਬੀ ਟੇਲਰ ਗੱਗੋਮਾਹਲ, ਸਰਬਜੀਤ ਅੰਬ ਕੋਟਲੀ, ਪ੍ਰਦੀਪ, ਮਨਜੀਤ ਮੱਤੇਨੰਗਲ, ਪ੍ਰਿੰਸਪਾਲ ਅਜਨਾਲਾ, ਗੁਰਬਚਨ ਸਿੰਘ ਭੋਏਵਾਲੀ, ਰਾਜੂ ਆਦਿ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।