ਉਦਯੋਗਾਂ ਨੂੰ ਬਿਜਲੀ ਦੇ ਸਥਿਰ ਸਰਚਾਰਜ ਤੋਂ ਮਿਲੇ ਛੋਟ : ਬਾਜਵਾ
Sunday, May 10, 2020 - 09:25 PM (IST)
ਚੰਡੀਗੜ੍ਹ, (ਅਸ਼ਵਨੀ)- ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੋਂ ਵਪਾਰੀ, ਕਾਟੇਜ ਉਦਯੋਗ, ਲਘੂ ਉਦਯੋਗ, ਦਫਤਰ ਅਤੇ ਕਾਰੋਬਾਰੀ ਸੰਸਥਾਨਾਂ ਨੂੰ ਬਿਜਲੀ ਦੇ ਸਥਿਰ ਚਾਰਜ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਨਾਲ ਪੰਜਾਬ ਦੇ ਕਾਰੋਬਾਰੀਆਂ ’ਤੇ ਮੰਡਰਾ ਰਿਹਾ ਆਰਥਿਕ ਸੰਕਟ ਘੱਟ ਹੋਵੇਗਾ। ਬਾਜਵਾ ਨੇ ਕਾਟੇਜ ਅਤੇ ਲਘੂ ਉਦਯੋਗਿਕ ਇਕਾਈਆਂ ਨੂੰ ਕੰਮ ਸ਼ੁਰੂ ਕਰਨ ਦੀ ਆਗਿਆ ਦੇਣ ਦੀ ਵੀ ਬੇਨਤੀ ਕੀਤੀ ਹੈ ਕਿਉਂਕਿ ਸਰਕਾਰ ਪਹਿਲਾਂ ਹੀ ਮਝੌਲੇ ਅਤੇ ਵੱਡੀਆਂ ਉਦਯੋਗਿਕ ਇਕਾਈਆਂ ਲਈ ਉੱਚ ਅਪਰੇਟਿੰਗ ਢੰਗ ਬਣਾ ਚੁੱਕੀ ਹੈ, ਜਿਸ ਨੂੰ ਹੁਣ ਕਾਟੇਜ ਅਤੇ ਲਘੂ ਉਦਯੋਗ ’ਤੇ ਵੀ ਲਾਗੂ ਕਰ ਦਿੱਤਾ ਜਾਣਾ ਚਾਹੀਦਾ ਹੈ। ਇਹ ਉਦਯੋਗਿਕ ਇਕਾਈਆਂ ਇਸ ਲਈ ਵੀ ਜ਼ਰੂਰੀ ਹਨ ਕਿਉਂਕਿ ਇਹ ਸਪੋਰਟਿੰਗ ਇਕਾਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਇਨ੍ਹਾਂ ਕਾਰੋਬਾਰੀਆਂ ਨੂੰ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਕੰਮ ਕਰਨ ਦੀ ਆਗਿਆ ਦੇ ਦੇਣੀ ਚਾਹੀਦੀ ਹੈ।