ਅੰਮ੍ਰਿਤਸਰ : ਉਦਯੋਗਪਤੀ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਹਥਿਆਰ ਸਮੇਤ ਕਾਬੂ

Friday, Dec 31, 2021 - 03:31 PM (IST)

ਅੰਮ੍ਰਿਤਸਰ : ਉਦਯੋਗਪਤੀ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਹਥਿਆਰ ਸਮੇਤ ਕਾਬੂ

ਅੰਮ੍ਰਿਤਸਰ (ਸਾਗਰ) : ਅੰਮ੍ਰਿਤਸਰ ਦੇ ਬਸੰਤ ਐਵਨਿਊ ਵਿਚ ਰਹਿਣ ਵਾਲੇ ਰੋਹਿਤ ਸੱਭਰਵਾਲ ਨੂੰ ਫੋਨ ’ਤੇ ਕਿਸੇ ਵਿਅਕਤੀ ਵੱਲੋਂ ਧਮਕੀ ਦੇ ਕੇ ਉਸ ਕੋਲੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਰੋਹਿਤ ਸਭਰਵਾਲ ਨੇ ਪੁਲਸ ਨੂੰ ਇਸਦੀ ਸੂਚਨਾ ਦਿੱਤੀ ਅਤੇ ਪੁਲਸ ਨੇ ਮਾਮਲਾ ਦਰਜ ਕਰ ਮੁਲਜ਼ਮਾਂ ਦਾ ਮੋਬਾਇਲ ਨੰਬਰ ਟ੍ਰੇਸ ਕਰਕੇ ਨਾਕੇਬੰਦੀ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।  ਪੁਲਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪਹਿਚਾਣ ਚਰਨਜੀਤ ਸਿੰਘ ਉਰਫ ਚੰਨ ਅਤੇ ਗਜਿੰਦਰ ਸਿੰਘ ਉਰਫ ਰਾਜਬੀਰ ਦੇ ਤੌਰ ’ਤੇ ਹੋਈ ਹੈ।

ਪੁਲਸ ਨੇ ਦੱਸਿਆ ਕਿ ਇਹ ਅਕਸਰ ਲੁੱਟਾਂ ਖੋਹਾਂ ਕਰਦੇ ਹਨ ਅਤੇ ਇਨ੍ਹਾਂ ’ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਨਾਂ ਵਿਅਕਤੀਆਂ ਕੋਲੋਂ ਇਕ ਕਾਰ, ਚਾਰ ਮੋਬਾਇਲ ਅਤੇ ਇਕ ਦੇਸੀ ਪਿਸਟਲ ਸਮੇਤ ਤਿੰਨ ਜ਼ਿੰਦਾ ਰੌਂਦ 32 ਬੋਰ ਅਤੇ  ਇਕ ਬਟਨਾਂ ਵਾਲਾ ਫੋਲਡਿੰਗ ਕਮਾਨੀਦਾਰ ਚਾਕੂ ਵੀ ਬਰਾਮਦ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News