ਭਾਰਤ-ਪਾਕਿ ਸਰਹੱਦ ’ਤੇ ਮੁੜ ਵਿਖਾਈ ਦਿੱਤਾ ਪਾਕਿ ਡਰੋਨ, BSF ਦੇ ਜਵਾਨਾਂ ਨੇ ਫਾਇਰਿੰਗ ਕਰ ਭੇਜਿਆ ਵਾਪਸ

09/17/2021 10:22:07 AM

ਗੁਰਦਾਸਪੁਰ (ਸਰਬਜੀਤ) - ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਬੀਤੀ ਰਾਤ ਫਿਰ ਤੋਂ ਪਾਕਿਸਤਾਨੀ ਡਰੋਨ ਨੂੰ ਉੱਡਦਾ ਵੇਖਣ ਦਾ ਮਾਮਲਾ ਸਾਹਮਣੇ ਆਇਆ ਹੈ। ਡਰੋਨ ਨੂੰ ਉੱਡਦਾ ਹੋਇਆ ਵੇਖ ਕੇ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ ਤਿੰਨ ਦੇ ਕਰੀਬ ਫਾਇਰ ਕੀਤੇ ਗਏ। ਇਸ ਤੋਂ ਬਾਅਦ ਪਾਕਿਸਤਾਨੀ ਡੋਰ ਪਾਕਿਸਤਾਨੀ ਸਰਹੱਦ ਵਿੱਚ ਵਾਪਸ ਚਲਾ ਗਿਆ। ਇਸ ਤੋਂ ਬਾਅਦ ਇਸ ਖੇਤਰ ਵਿੱਚ ਬੀ.ਐੱਸ.ਐੱਫ ਵੱਲੋਂ ਨਾਕੇਬੰਦੀ ਕਰਕੇ ਸਰਚ ਅਭਿਆਨ ਕੀਤਾ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਅਧੀਨ ਆਉਂਦੀ ਬੀ.ਐੱਸ.ਐੱਫ ਦੀ 10 ਬਟਾਲੀਅਨ ਦੀ ਬੀ.ਓ.ਪੀ ਸਹਾਰਨਪੁਰ ਦੇ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦਾ ਪਾਕਿਸਤਾਨੀ ਡਰੋਨ ਵੀਰਵਾਰ ਰਾਤ ਨੌਂ ਵਜੇ ਦੇ ਕਰੀਬ ਭਾਰਤੀ ਜਵਾਨਾਂ ਵੱਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਉੱਡਦਾ ਵੇਖਿਆ ਗਿਆ। ਇਸ ਤੋਂ ਤਰੁੰਤ ਬੀ.ਐੱਸ.ਐੱਫ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ ’ਤੇ ਫਾਇਰ ਕੀਤੇ ਗਏ। ਇਸ ਸੰਬੰਧੀ ਜਦੋਂ ਬੀ.ਐੱਸ.ਐੱਫ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਵੇਖੇ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ ਕੀਤੀ ਗਈ ਹੈ ਅਤੇ  ਉਨ੍ਹਾਂ  ਕਿਹਾ ਕਿ ਬੀ.ਐੱਸ.ਐੱਫ ਦੇ ਜਵਾਨ ਸਰਹੱਦ 'ਤੇ ਪੂਰੀ ਤਰ੍ਹਾਂ ਚੌਕਸ ਹਨ ਅਤੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫੇਲ੍ਹ ਕਰਨ ਲਈ ਵਚਨਬੱਧ ਹਨ।


rajwinder kaur

Content Editor

Related News