ਸਾਊਦੀ ਅਰਬ ''ਚ ਕੋਰੋਨਾ ਨਾਲ 2 ਇੰਜੀਨੀਅਰਾਂ ਸਮੇਤ 8 ਭਾਰਤੀਆਂ ਦੀ ਮੌਤ

04/19/2020 11:08:08 PM

ਜ਼ੇਦਾ - ਸਾਊਦੀ ਅਰਬ ਵਿਚ 2 ਇੰਜੀਨੀਅਰਾਂ ਸਮੇਤ 8 ਭਾਰਤੀਆਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਸਾਊਦੀ ਗਜਟ ਅਖਬਾਰ ਵਿਚ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਕਿ ਮੱਕਾ ਵਿਚ ਇਲੈਕਟਿ੍ਰਕਲ ਇੰਜੀਨੀਅਰ ਮੁਹੰਮਦ ਅਸਲਮ ਖਾਨ ਅਤੇ ਮੱਕਾ ਹਰਮ ਊਰਜਾ ਕੇਂਦਰ ਵਿਚ ਇੰਜੀਨੀਅਰ ਅਜ਼ਮਤੁੱਲਾ ਖਾਨ ਦੀ ਕੋਵਿਡ-19 ਨਾਲ ਮੌਤ ਹੋ ਗਈ। ਅਸਲਮ (51) ਉੱਤਰ ਪ੍ਰਦੇਸ਼ ਦੇ ਮੇਰਠ ਦਾ ਰਹਿਣ ਵਾਲਾ ਸੀ ਅਤੇ ਬੁਖਾਰ ਅਤੇ ਗਲੇ ਵਿਚ ਦਰਦ ਦੇ ਚੱਲਦੇ ਉਸ ਨੂੰ ਮੱਕਾ ਦੇ ਕਿੰਗ ਫੈਸਲ ਹਸਪਤਾਲ ਵਿਚ 3 ਅਪ੍ਰੈਲ ਨੂੰ ਦਾਖਲ ਕਰਾਇਆ ਗਿਆ ਸੀ।

ਅਖਬਾਰ ਵਿਚ ਪ੍ਰਕਾਸ਼ਿਤ ਖਬਰ ਮੁਤਾਬਕ ਉਹ 2 ਹਫਤੇ ਤੋਂ ਜ਼ਿਆਦਾ ਸਮੇਂ ਤੋਂ ਵੈਂਟੀਲੇਟਰ 'ਤੇ ਸੀ ਅਤੇ ਸ਼ਨੀਵਾਰ ਰਾਤ ਉਸ ਨੇ ਆਖਰੀ ਸਾਹ ਲਿਆ। ਤੇਲੰਗਾਨਾ ਦੇ ਨਿਵਾਸੀ ਅਜ਼ਮਤੁੱਲਾ ਦੀ ਕੋਰੋਨਾਵਾਇਰਸ ਨਾਲ ਸ਼ੁੱਕਰਵਾਰ ਨੂੰ ਮੌਤ ਹੋ ਗਈ ਅਤੇ ਉਸ ਦੀ ਦੇਹ ਨੂੰ ਮੱਕਾ ਵਿਚ ਐਤਵਾਰ ਨੂੰ ਦਫਨਾਇਆ ਗਿਆ। ਅਜ਼ਮਤੁੱਲਾ (65) ਪਿਛਲੇ 32 ਸਾਲ ਤੋਂ ਸਾਊਦੀ ਬਿਨਲਾਦਿਨ ਸਮੂਹ ਦੇ ਨਾਲ ਕੰਮ ਕਰ ਰਿਹਾ ਸੀ। ਅਖਬਾਰ ਵਿਚ ਪ੍ਰਕਾਸ਼ਿਤ ਖਬਰ ਮੁਤਾਬਕ ਮੱਕਾ ਵਿਚ ਸਾਊਦੀ ਬਿਨਲਾਦਿਨ ਸਮੂਹ ਦੀ ਹਰਮ ਪ੍ਰਾਜੈਕਟ ਵਿਚ ਨੌਕਰੀ ਕਰਦੇ ਫਕਰੇ ਆਲਮ ਦੀ ਵਾਇਰਸ ਦੀ ਇਨਫੈਕਸ਼ਨ ਕਾਰਨ ਮੌਤ ਹੋ ਗਈ। ਇਸ ਪ੍ਰਕਾਰ ਮਦੀਨਾ ਵਿਚ ਕੰਮ ਕਰਦੇ ਇਲੈਕਟ੍ਰਿਕਲ ਇੰਜੀਨੀਅਰ ਅਬਦੁੱਲਾ ਫਕੀਰ ਦੀ ਵੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ। ਮਿ੍ਰਤਕਾਂ ਵਿਚ 4 ਹੋਰ ਭਾਰਤੀ ਵੀ ਸ਼ਾਮਲ ਹਨ।


Khushdeep Jassi

Content Editor

Related News