ਭਾਰਤੀ ਵੂਲਨ ਬਾਜ਼ਾਰ ''ਚ ''ਚੀਨ'' ਦੀ ਘੁਸਪੈਠ ਬਣੀ ਵੱਡੀ ਚੁਣੌਤੀ

12/03/2019 10:57:09 AM

ਲੁਧਿਆਣਾ : ਭਾਰਤੀ ਵੂਲਨ ਬਾਜ਼ਾਰ 'ਚ ਭਾਰਤੀ ਕੰਪਨੀਆਂ ਲਈ ਚੀਨ ਦੀ ਘੁਸਪੈਠ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਵਧਦੀ ਸਰਦੀ 'ਚ ਭਾਵੇਂ ਹੀ ਪਿਛਲੇ ਕੁਝ ਸਾਲਾਂ ਤੋਂ ਹੌਜਰੀ ਇੰਡਸਟਰੀ ਨੇ ਰਾਹਤ ਦੀ ਸਾਹ ਲਈ। ਆਰਡਰ ਵਧਣ ਨਾਲ ਪ੍ਰੋਡਕਸ਼ਨ ਦੀ ਰਫਤਾਰ ਬੇਸ਼ੱਕ ਤੇਜ਼ ਹੋਈ ਹੈ ਪਰ ਵਧਦੇ ਬਾਜ਼ਾਰ ਅਤੇ ਭਾਰਤੀ ਉਤਪਾਦਾਂ ਦੀ ਲਾਗਤ ਜ਼ਿਆਦਾ ਹੋਣ ਦਾ ਲਾਭ ਚੀਨੀ ਕੰਪਨੀਆਂ ਚੁੱਕਣ ਲੱਗੀਆਂ ਹਨ। ਚੀਨੀ ਕੰਪਨੀਆਂ ਭਾਰਤੀ ਬਾਜ਼ਾਰ 'ਚ ਵੂਲਨ ਉਤਪਾਦ ਭੇਜ ਰਹੀਆਂ ਹਨ।

ਅਜਿਹੇ 'ਚ ਭਾਰਤੀ ਬਾਜ਼ਾਰ 'ਚ ਹੁਣ ਗੁਣਵੱਤਾ ਦੀ ਬਜਾਏ ਜ਼ਿਆਦਾ ਵਿਕਰੀ ਕਾਸਟ ਸੇਵਿੰਗ ਹੋਣ ਕਾਰਨ ਚੀਨ ਇਸ ਬਾਜ਼ਾਰ ਨੂੰ ਭੁਨਾ ਰਿਹਾ ਹੈ। ਇਸ ਨਾਲ ਸੀਜ਼ਨ 'ਚ ਵਧੀਆ ਕਾਰੋਬਾਰ ਦੀ ਆਸ 'ਚ ਬੈਠੇ ਹੌਜਰੀ ਕਾਰੋਬਾਰੀ ਪਰੇਸ਼ਾਨ ਹਨ ਅਤੇ ਇਸ 'ਤੇ ਰੋਕ ਲਾਉਣ ਲਈ ਕੇਂਦਰ ਨੂੰ ਗੁਹਾਰ ਲਾ ਰਹੇ ਹਨ। ਇਸ ਲਈ ਬਕਾਇਦਾ ਕੇਂਦਰੀ ਟੈਕਸਟਾਈਲ ਮੰਤਰੀ ਸਮ੍ਰਿਤੀ ਇਰਾਨੀ ਨੂੰ ਚਿੱਠੀ ਵੀ ਲਿਖੀ ਗਈ ਹੈ, ਜਦੋਂ ਕਿ ਲੁਧਿਆਣਾ ਤੋਂ ਹੌਜਰੀ ਇੰਡਸਟਰੀ ਦਾ ਵਫਦ ਦਿੱਲੀ 'ਚ ਵਿਭਾਗ ਦੇ ਸਾਹਮਣੇ ਪ੍ਰੈਜ਼ੇਂਟਸ਼ਨ ਦੇਣ ਦੀ ਤਿਆਰੀ 'ਚ ਹੈ।


Babita

Content Editor

Related News